ਜਵਾਨੀ ਸੰਭਾਲ ਸਾਈਕਲ ਯਾਤਰਾ ਦਾ ਮੁੱਲਾਂਪੁਰ ਦਾਖਾ ਪੁੱਜਣ ‘ਤੇ ਭਰਵਾਂ ਸਵਾਗਤ

ss1

ਜਵਾਨੀ ਸੰਭਾਲ ਸਾਈਕਲ ਯਾਤਰਾ ਦਾ ਮੁੱਲਾਂਪੁਰ ਦਾਖਾ ਪੁੱਜਣ ‘ਤੇ ਭਰਵਾਂ ਸਵਾਗਤ
ਆਪ ਤਾਂ ਹੁਣ ਆਪਣਾ ਭਾਰ ਚੁੱਕਣ ਜੋਗੀ ਵੀ ਨਹੀਂ ਰਹੀ ਚੰਨੀ
ਨਸ਼ਾ ਸਮਗਲਰਾਂ ਨੂੰ ਸਰਕਾਰੀ ਸਰਪ੍ਰਸਤੀ ਹਾਸਲ

29mlp001
ਮੁੱਲਾਂਪੁਰ ਦਾਖਾ, 29 ਸਤੰਬਰ ( ਮਲਕੀਤ ਸਿੰਘ) ਚੋਣ ਮਿਸ਼ਨ 2017 ਦੇ ਮੱਦੇਨਜ਼ਰ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਚਮਕੌਰ ਸਾਹਿਬ ਤੋਂ ਸਾਬੋ ਕੀ ਤਲਵੰਡੀ ਤੱਕ ਸ਼ੁਰੂ ਕੀਤੀ ਗਈ ਜਵਾਨੀ ਸੰਭਾਲ ਸਾਈਕਲ ਯਾਤਰਾ ਦਾ ਮੁੱਲਾਂਪੁਰ ਦਾਖਾ ਵਿਖੇ ਪੁੱਜਣ ‘ਤੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਭਰਪੂਰ ਸਵਾਗਤ ਕੀਤਾ ਗਿਆ । ਸੱਭ ਤੋਂ ਪਹਿਲਾਂ ਇਸ ਯਾਤਰਾ ਦਾ ਬੱਦੋਵਾਲ ਨੇੜੇ ਬਾਬਾ ਜਾਹਰਬਲੀ ਕੋਲ ਸੂਬਾ ਕਾਂਗਰਸ ਦੇ ਕਾਰਜਕਾਰਨੀ ਮੈਂਬਰ ਆਨੰਦਸਰੂਪ ਸਿੰਘ ਮੋਹੀ ਅਤੇ ਜਾਟ ਮਹਾਂ ਸਭਾ ਦੇ ਪ੍ਰਧਾਨ ਦਮਨਜੀਤ ਸਿੰਘ ਦੀ ਅਗੁਵਾਈ ਵਿੱਚ ਕਾਂਗਰਸੀ ਵਰਕਰਾਂ ਨੇ ਕ੍ਰਿਪਾਨ ਭੇਂਟ ਕਰਕੇ ਨਿੱਘਾ ਸਵਾਗਤ ਕੀਤਾ। ਮੁੱਲਾਂਪੁਰ ਸ਼ਹਿਰ ਅੰਦਰ ਦਾਖਲ ਹੁੰਦਿਆਂ ਹੀ ਕਰਨ ਵੜਿੰਗ ਵਲੋਂ ਆਪਣੇ ਵਰਕਰਾਂ ਨਾਲ ਸਵਾਗਤ ਕਰਨ ਉਪਰੰਤ ਸਿਰੋਪਾ ਭੇਂਟ ਕੀਤਾ ਗਿਆ । ਇਸ ਉਪਰੰਤ ਇਹ ਯਾਤਰਾ ਦਾਣਾ ਮੰਡੀ ਮੁੱਲਾਂਪੁਰ ਵਿਖੇ ਪੁੱਜੀ। ਜਿੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਚੰਨੀ ਨੇ ਕਿਹਾ ਕਿ ਇਹ ਜਵਾਨੀ ਸੰਭਾਲ ਯਾਤਰਾ ਨੌਜਵਾਨਾ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਅਤੇ ਬਾਦਲਾਂ ਵਲੋਂ ਕੀਤੀ ਜਾ ਰਹੀ ਅੰਨੀ ਲੁੱਟ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਕੱਢੀ ਜਾ ਰਹੀ ਹੈ, ਜਿਸਦਾ ਸਹਿਯੋਗ ਹਰ ਪਾਸਿਉਂ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਇਸ ਯਾਤਰਾ ਦਾ ਮੁੱਖ ਮੁੱਦਾ ਪੰਜਾਬ ਦੀ ਤਬਾਹ ਹੋਈ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣਾ, ਕਿਸਾਨਾ ਦੀਆਂ ਹੋ ਰਹੀਆਂ ਖੁਦਕਸ਼ੀਆਂ ਅਤੇ ਲੀਡਰਾਂ ਦੀਆਂ ਐਸ਼ਪ੍ਰਸਤੀ ਨੂੰ ਠੱਲ ਪਾਉਣਾ ਹੈ। ਚੰਨੀ ਨੇ ਪੱਤਰਕਾਰਾਂ ਵਲੋਂ ਆਮ ਆਦਮੀ ਪਾਰਟੀ ਦੇ ਉਭਾਰ ਬਾਰੇ ਪੁੱਛੇ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਆਪ ਤਾਂ ਹੁਣ ਆਪਣਾ ਭਾਰ ਚੁੱਕਣ ਜੋਗੀ ਵੀ ਨਹੀਂ ਰਹੀ । ਉਹਨਾਂ ਨਸ਼ਿਆਂ ਦੇ ਮੁੱਦਿਆਂ ਤੇ ਗੱਲ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨਸ਼ਾ ਤਸਕਰਾਂ ਨੂੰ ਸ਼ਹਿ ਦੇ ਰਹੀ ਹੈ ਅਤੇ ਆਪਣੀ ਰਾਜਸੀ ਤਾਕਤ ਦੀ ਦੁਰਵਰਤੋਂ ਕਰਕੇ ਉਹਨਾਂ ਦਾ ਬਚਾਅ ਕਰ ਰਹੀ ਹੈ , ਜਿਸ ਲਈ ਨਸ਼ਾ ਸਮਗਲਿੰਗ ਦੇ ਦੋਸ਼ ਹੇਠ ਕਾਬੂ ਕੀਤੇ ਇਕ ਵੱਡੇ ਕੱਥਿਤ ਦੋਸ਼ੀ ਜਗਦੀਸ਼ ਕੁਮਾਰ ਭੋਲਾ ਵਲੋਂ ਸਪਸ਼ਟ ਤੌਰ ਕੈਬਨਿਟ ਮੰਤਰੀ ਬਿਕਰਮਜੀਤ ਮਜੀਠੀਆਂ ਦਾ ਨਾਂਅ ਲਿਆ ਗਿਆ ਸੀ ਪਰ੍ਰੰਤੂ ਉਸਤੇ ਕੇਸ ਦਰਜ ਕਰਨ ਦੀ ਥਾਂ ਉਸਨੂੰ ਸਾਫ ਬਰੀ ਕਰ ਦਿੱਤਾ ਅਤੇ ਉਸਤੋਂ ਬਾਅਦ ਜਗਦੀਸ਼ ਕੁਮਾਰ ਭੋਲੇ ਨੂੰ ਵੀ ਬਰੀ ਕਰ ਦਿੱਤਾ ਗਿਆ। ਇਸ ਮੌਕੇ ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸੀਨੀਅਰ ਕਾਂਗਰਸੀ ਆਗੂ ਜਗਪਾਲ ਸਿੰਘ ਖੰਗੂੜਾ, ਸਾਬਕਾ ਪ੍ਰਧਾਨ ਤੇਲੂ ਰਾਮ ਬਾਂਸਲ, ਪੰਜਾਬ ਕਾਂਗਰਸ ਦੇ ਸਕੱਤਰ ਕ੍ਰਿਸ਼ਨ ਕੁਮਾਰ ਬਾਵਾ, ਮੇਜਰ ਸਿੰਘ ਮੁੱਲਾਂਪੁਰ , ਮਨਜੀਤ ਸਿੰਘ ਭਰੋਵਾਲ, ਈਸ਼ਰਇਕਬਾਲ ਸਿੰਘ ਦਿਉਲ, ਚਰਨਜੀਤ ਚੰਨੀ ਅਰੋੜਾ ਅਤੇ ਰਾਮਪ੍ਰਤਾਪ ਗੋਇਲ ਆਦਿ ਹਾਜਰ ਸਨ ।
ਅਜੇ ਵੀ ਕਾਂਗਰਸ ਦੀ ਮੁੱਠੀ ਬੰਦ ਨਹੀਂ ਹੋਈ
ਇੰਜ ਲੱਗਦਾ ਕਿ ਵਿਧਾਨ ਸਭਾ ਹਲਕਾ ਦਾਖਾ ਅੰਦਰ ਕਾਂਗਰਸ ਨੂੰ ਅਜੇ ਵੀ ਬੰਦ ਮੁੱਠੀ ਦੀ ਤਾਕਤ ਦਾ ਪਤਾ ਨਹੀ ਲੱਗਿਆ। ਜਿਸਦੀ ਤਾਜਾ ਮਿਸਾਲ ਅੱਜ ਮੁੜ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਚਰਨਜੀਤ ਸਿੰਘ ਚੰਨੀ ਜਵਾਨੀ ਬਚਾਓ ਸਾਈਕਲ ਯਾਤਰਾ ਲੈ ਕੇ ਮੁੱਲਾਂਪੁਰ ਦਾਖਾ ਪੁੱਜੇ ਤਾਂ ਉਨਾਂ ਦਾ ਸਵਾਗਤ ਪਹਿਲਾ ਬੱਦੋਵਾਲ ਨੇੜੇ ਅਨੰਦਸਾਰੂਪ ਸਿੰਘ ਮੋਹੀ, ਮੁੱਲਾਂਪੁਰ ਸ਼ਹਿਰ ਦਾਖਲ ਹੁੰਦਿਆ ਡਾ. ਕਰਨ ਵੜਿੰਗ ਅਤੇ ਦਾਣਾ ਮੰਡੀ ਮੁੱਲਾਂਪੁਰ ਪਹੁੰਚਣ ਤੇ ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ ਆਦਿ ਆਗੂਆਂ ਨੇ ਕੀਤਾ ।

Share Button

Leave a Reply

Your email address will not be published. Required fields are marked *