ਜਲ ਸਰੋਤ ਮੁਲਾਜਮਾ ਨੇ ਕੀਤੀ ਰੈਲੀ

ss1

ਜਲ ਸਰੋਤ ਮੁਲਾਜਮਾ ਨੇ ਕੀਤੀ ਰੈਲੀ

26-r-photoਗੜਸ਼ੰਕਰ, 26 ਅਕਤੂਬਰ (ਅਸ਼ਵਨੀ ਸ਼ਰਮਾ) ਪੰਜਾਬ ਜਲ ਸਰੋਤ ਸਾਝੀ ਮੁਲਾਜਮ ਐਕਸ਼ਨ ਕਮੇਟੀ ਦੇ ਸੱਦੇ ਤੇ ਜਲ ਸਰੋਤ ਵਿਭਾਗ ਨਾਲ ਸੰਬੰਧਿਤ ਸਮੂਹ ਦਫਤਰੀ ਅਤੇ ਫੀਲਡ ਮੁਲਾਜਮਾ ਵਲੋ ਵਿਭਾਗ ਦੇ ਦਾਣਾ ਮੰਡੀ ਨੇੜੇ ਸਥਿਤ ਉਪ ਮੰਡਲ ਦਫਤਰ ਅੱਗੇ ਜਥੇਬੰਦੀ ਦੇ ਪ੍ਰਧਾਨ ਮਨੋਹਰ ਲਾਲ ਕਟਾਰੀਆ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆ ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਰਾਮ ਜੀ ਦਾਸ ਚੋਹਾਨ ਨੇ ਦੱਸਿਆ ਕਿ 14 ਦਸੰਬਰ 2011 ਨੂੰ ਮੁਲਾਜਮ ਐਕਸਨ ਕਮੇਟੀ ਦੀ ਪੰਜਾਬ ਭਵਨ ਵਿਖੇ ਕੈਬਨਿਟ ਸਬ ਕਮੇਟੀ ਨਾਲ ਹੋਈ ਮੀਟਿੰਗ ਵਿੱਚ ਜਲ ਸਰੋਤ ਮੁਲਾਜਮਾ ਨੂੰਪੈਨਸ਼ਨ ਦੇਣ ਸਬੰਧੀ ਅਜੰਡੇ ਨੂੰ ਵਿਚਾਰਨ ਤੋ ਬਾਦ ਫੈਸਲਾ ਕੀਤਾ ਗਿਆ ਸੀ ਕਿ ਸਿੰਚਾਈ ਵਿਭਾਗ ਵਲੋ ਅਜੰਡਾ ਮੰਤਰੀ ਮੰਡਲ ਸਨਮੁੱਖ ਨਹੀ ਰੱਖਿਆ ਗਿਆ ਜਦੋ ਕਿ ਵਿਭਾਗ ਵਲੋ ਕਾਫੀ ਸਮਾ ਪਹਿਲਾ ਵਿੱਤੀ ਲਾਇਬਿਲਦੀ ਦੀ ਗਣਨਾ ਕਰਕੇ ਅਜੰਡਾ ਸਿੰਚਾਈ ਵਿਭਾਗ ਨੂੰ ਭੇਜਿਆ ਜਾ ਚੁੱਕਾ ਹੈ ਮੁਲਾਜਮਾ ਨੂੰ ਪੈਨਸ਼ਨ ਦੇਣ ਨਾਲ ਸਰਕਾਰ ਤੇ ਕੋਈ ਵਿੱਤੀ ਬੋਝ ਨਹੀ ਪੈਦਾ ਸਗੋ ਇੰਪਲਾਇਕ ਸ਼ੇਘਰ ਵਲੋ ਪਾਏ ਗਏ ਲਗਭਗ 200 ਕਰੋੜ ਰੁਪਏ ਪੰਜਾਬ ਸਰਕਾਰ ਦੇ ਖਾਤੇ ਵਿੱਚ ਚਲੇ ਜਾਣਗੇ ਚੋਹਾਨ ਨੇ ਦੱਸਿਆ ਕਿ ਜਲ ਸਰੋਤ ਐਕਸ਼ਨ ਕਮੇਟੀ ਵਲੋਅੱਜ ਵਿਭਾਗ ਦੇ ਸਮੂਹ ਦਫਤਰਾ ਅੱਗੇ ਰੈਲੀਆ ਕਰਨ ਉਪਰੰਤ 4 ਨਵੰਬਰ ਨੂੰ ਵਿਭਾਗ ਦੇ ਸਮੂਹ ਮੁਲਾਜਮ ਸਮੂਹਿਕ ਛੁੱਟੀ ਲੈ ਕਿ ਮੁੱਖ ਦਫਤਰਾ ਅੱਗੇ ਰੈਲੀ ਕਰਨ ਉਪਰੰਤ ਸਕੱਤਰੇਤ ਵੱਲ ਮਾਰਚ ਕਰਨਗੇ ਅੱਜ ਦੀ ਰੈਲੀ ਨੂੰ ਉਕਤ ਆਗੂਆ ਤੋ ਇਲਾਵਾ ਗੁਰਨਾਮ ਸਿੰਘ , ਦਿਲਬਾਰਾ ਸਿੰਘ , ਤੀਰਥ ਸਿੰਘ , ਮੀਨਾ ਰਾਣੀ ਦਰਸ਼ਨ ਲਾਲ ,ਬਲਵੀਰ ਸਿੰਘ ਆਦਿ ਆਗੂਆ ਨੇ ਸੰਬੋਧਨ ਕੀਤਾ ਅਤੇ ਨਾਅਰੇਵਾਜੀ ਕੀਤੀ।

Share Button

Leave a Reply

Your email address will not be published. Required fields are marked *