ਜਲ ਬੱਸ ਤਾਂ ਆ ਗਈ ਪਰ ਗੈਰਾਜ਼ ਨਹੀਂ ਅਜੇ ਤੱਕ ਹੋਇਆ ਤਿਆਰ

ਜਲ ਬੱਸ ਤਾਂ ਆ ਗਈ ਪਰ ਗੈਰਾਜ਼ ਨਹੀਂ ਅਜੇ ਤੱਕ ਹੋਇਆ ਤਿਆਰ

15trnp12ਹਰੀਕੇ ਪੱਤਣ, 15 ਸਤੰਬਰ (ਗਗਨਦੀਪ ਸਿੰਘ): ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਡ੍ਰੀਮ ਪ੍ਰਾਜੈਕਟ ”ਹਰੀਕੇ ਕਰੂਜ਼” ਹੁਣ ਤੱਕ ਵੀ ਨੇੜਲੇ ਭਵਿੱਖ ਵਿਚ ਪੂਰਾ ਹੋਣ ਦੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ। ਹਾਲਾਂਕਿ ਸੈਰ ਸਪਾਟਾ ਵਿਭਾਗ ਦੀ ਪ੍ਰਮੁੱਖ ਸਕੱਤਰ ਮੈਡਮ ਅੰਜਲੀ ਭਾਵੜਾ ਵੱਲੋਂ ਇਸ ਪ੍ਰਾਜੈਕਟ ਨੂੰ 1 ਸਤੰਬਰ ਤੱਕ ਪੂਰਾ ਕਰ ਲਏ ਜਾਣ ਦੀ ਗੱਲ ਆਖੀ ਗਈ ਸੀ। ਉਸ ਤੋਂ ਬਾਅਦ ਮੌਸਮ ਦੇ ਬਦਲੇ ਮਿਜ਼ਾਜ਼ ਕਾਰਨ ਅਚਾਨਕ ਪਈ ਮੋਹਲੇਧਾਰ ਬਾਰਿਸ਼ ਨੂੰ ਲੈ ਕੇ ਵਿਭਾਗ ਨੂੰ ਕੰਮ ਠੱਪ ਕਰਨਾ ਪਿਆ ਅਤੇ ਵਿਭਾਗੀ ਅਧਿਕਾਰੀਆਂ ਵੱਲੋਂ 15 ਸਤੰਬਰ ਤੱਕ ਬੱਸ ਚਲਾਉਣ ਦੀ ਗੱਲ ਕਹੀ ਜਾਣ ਲੱਗੀ ਹੈ। ਬੀਤੇ ਦਿਨੀਂ ਹਰੀਕੇ ਕਰੂਜ਼ ਨੂੰ ਲੈ ਕੇ ਪਿ੍ਰੰਟ ਮੀਡੀਏ ਰਾਹੀਂ ਲੋਕਾਂ ਨੂੰ ਇਹ ਤਾਂ ਦੱਸ ਦਿੱਤਾ ਗਿਆ ਕਿ 4 ਕਰੋੜ ਦੀ ਕੀਮਤ ਵਾਲੀ ਜਲ ਬੱਸ ਸਮੁੰਦਰ ਦੇ ਰਸਤੇ ਮੁੰਬਈ ਪਹੁੰਚ ਚੁੱਕੀ ਹੈ ਅਤੇ ਜਲਦੀ ਹੀ ਹਰੀਕੇ ਦਰਿਆਵਾਂ ਦੀ ਸੁੰਦਰਤਾ ਨੂੰ ਚਾਰ ਚੰਨ ਲਗਾ ਕੇ ਸੈਲਾਨੀਆਂ ਦੀ ਆਮਦ ਵਿਚ ਅਥਾਹ ਵਾਧਾ ਕਰੇਗੀ।

ਪਰ ਅਫਸੋਸ ਜਮੀਨੀ ਪੱਧਰ ਦੀ ਹਕੀਕਤ ਇਹ ਹੈ ਕਿ 15 ਸਤੰਬਰ ਵਾਲੇ ਦਿਨ ਤੱਕ ਵੀ ਜਿੱਥੇ ਕਾਰੀਗਰ ਬੱਸ ਦੇ ਗੈਰਾਜ਼ ਨੂੰ ਅੰਤਿਮ ਛੋਹਾਂ ਦੇਣ ਲਈ ਕੁਝ ਦਿਨ ਦਾ ਹੋਰ ਸਮਾਂ ਮੰਗ ਰਹੇ ਹਨ ਉਥੇ ਹੀ ਹਰੀਕੇ ਹੈੱਡ ਵਰਕਸ ਤੋਂ ਬੱਸ ਦਰਿਆ ਵਿਚ ਉਤਾਰਨ ਦੇ ਰੈਂਪ ਤੱਕ ਸਾਢੇ ਸੱਤ ਕਿਲੋਮੀਟਰ ਦੇ ਕੱਚੇ ਰਸਤੇ ਨੂੰ ਪੱਕਾ ਕਰਨ ਲਈ ਹਫ਼ਤਾ ਜਾਂ ਦੋ ਹਫ਼ਤੇ ਦਾ ਸਮਾਂ ਹੋਰ ਲੱਗ ਸਕਦਾ ਹੈ। ਇਸ ਦੇ ਨਾਲ ਹੀ ਸੈਲਾਨੀਆਂ ਦੇ ਬੈਠਣ ਲਈ ਜਗਾ, ਰਿਫਰੈਸ਼ਮੈਂਟ ਪੁਆਇੰਟ, ਬਾਥਰੂਮ ਅਤੇ ਬੱਸ ਦਾ ਗੈਰਾਜ਼ ਉਸਾਰੀ ਅਧੀਨ ਹਨ ਇਨਾਂ ਉਤੇ ਹੋਰ ਕਿੰਨਾ ਸਮਾਂ ਲੱਗੇਗਾ ਇਹ ਗੱਲ ਆਉਣ ਵਾਲਾ ਸਮਾਂ ਹੀ ਦੱਸੇਗਾ। ਜਿਸ ਨੂੰ ਲੈ ਕੇ ਵਾਤਾਵਰਣ ਪ੍ਰੇਮੀਆਂ ਵਿਚ ਨਿਰਾਸ਼ਾ ਦਾ ਆਲਮ ਹੈ। ਇਸ ਸਬੰਧੀ ਸੈਰ ਸਪਾਟਾ ਵਿਭਾਗ ਦੇ ਡਾਇਰੈਕਟਰ ਨਵਜੋਤਪਾਲ ਸਿੰਘ ਰੰਧਾਵਾ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਬੀਤੇ ਦਿਨੀਂ ਅਚਾਨਕ ਪਈ ਭਾਰੀ ਬਰਸਾਤ ਦੇ ਕਾਰਨ ਕੁਝ ਕੰਮ ਲੇਟ ਹੋ ਗਿਆ ਹੈ ਪਰ ਹਰੀਕੇ ਕਰੂਜ਼ ਨੂੰ ਜਲਦੀ ਹੀ ਲੋਕ ਅਰਪਣ ਕਰ ਦਿੱਤਾ ਜਾਵੇਗਾ।

Share Button

Leave a Reply

Your email address will not be published. Required fields are marked *

%d bloggers like this: