ਜਰਮਨ ਦੀਆਂ ਪੰਥਕ ਜਥੇਬੰਦੀਆਂ ਵਲੋਂ ਨਵੇਂ ਚੁਣੇ ਗਏ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਸਿੱਖਾਂ ਪ੍ਰਤੀ ਦਿੱਤੇ ਬਿਆਨ ਦੀ ਸ਼ਲਾਘਾਯੋਗ

ss1

ਜਰਮਨ ਦੀਆਂ ਪੰਥਕ ਜਥੇਬੰਦੀਆਂ ਵਲੋਂ ਨਵੇਂ ਚੁਣੇ ਗਏ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਸਿੱਖਾਂ ਪ੍ਰਤੀ ਦਿੱਤੇ ਬਿਆਨ ਦੀ ਸ਼ਲਾਘਾਯੋਗ

fdk-2ਫਰੀਦਕੋਟ/ਜਰਮਨੀ, 26 ਨਵੰਬਰ ( ਜਗਦੀਸ਼ ਬਾਂਬਾ ) ਜਰਮਨ ਦੀਆਂ ਪੰਥਕ ਜਥੇਬੰਦੀਆਂ ਸਿੱਖ ਫੈਡਰੇਸ਼ਨ ਜਰਮਨੀ, ਬੱਬਰ ਖਾਲਸਾ ਜਰਮਨੀ, ਦਲ ਖਾਲਸਾ ਜਰਮਨੀ, ਸ਼੍ਰੋਮਣੀ ਅਕਾਲੀਦਲ ਅੰਮ੍ਰਿਤਸਰ ਜਰਮਨੀ ਅਤੇ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਜਰਮਨੀ ਦੇ ਆਗੂਆਂ ਭਾਈ ਗੁਰਮੀਤ ਸਿੰਘ ਖਨਿਆਣ, ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਸੁਰਿੰਦਰ ਸਿੰਘ ਸੇਖੋਂ, ਭਾਈ ਸੋਹਣ ਸਿੰਘ ਕੰਗ ਅਤੇ ਭਾਈ ਲਖਵਿੰਦਰ ਸਿੰਘ ਮੱਲੀ ਨੇ ਸਾਂਝੇ ਪ੍ਰੈਸ ਨੋਟ ਰਾਹੀਂ,ਜਿੱਥੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਰਾਸ਼ਟਰਪਤੀ ਬਨਣ ਦੀ ਵਧਾਈ ਭੇਜੀ ਹੈ, ਉਥੇ ਹੀ ਟਰੰਪ ਵੱਲੋਂ ਸਿੱਖਾਂ ਪ੍ਰਤੀ ਦਿੱਤਾ ਬਿਆਨ ਸਿੱਖਾਂ ਪ੍ਰਤੀ ਇੱਕ ਆਸ ਦੀ ਕਿਰਨ ਵੱਜੋਂ ਦੇਖਿਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਮੈਂ ਸਿੱਖ ਹਿਸਟਰੀ ਤੋਂ ਜਾਣੂ ਹਾਂ ਤੱਦ ਮਿਸਟਰ ਡੋਨਲਡ ਟਰੰਪ ਇਹ ਵੀ ਭਲੀਭਾਂਤ ਜਾਣੂ ਹੋਣਗੇ ਕਿ ਕਿਸੇ ਸਮੇਂ ਸਿੱਖਾਂ ਦਾ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਹੇਠ ਆਪਣਾ ਵੀ ਇੱਕ ਧਰਮ ਨਿਰਪਖ ਰਾਜ ਹੁੰਦਾ ਸੀ,ਜਿਸ ਵਿੱਚ ਬਿਨਾਂ ਭੇਦਭਾਵ ਤੋਂ ਹਰ ਇੱਕ ਕੌਮ ਆਪਣੀ ਆਜ਼ਾਦੀ ਦਾ ਨਿੱਘ ਮਾਣ ਰਹੀ ਸੀ। ਭਾਰਤ ਨੂੰ ਆਜਾਦੀ ਦਵਾਉਣ ਵਾਲੇ ਸਿੱਖ ਉਸ ਸਮੇਂ ਦੇ ਹਿੰਦੂ ਲੀਡਰਾਂ ਦੀਆਂ ਲੂੰਬੜਚਾਲਾਂ ਵਿੱਚ ਫਸਣ ਕਾਰਨ ਅੱਜ ਵੀ ਭਾਰਤ ਵਿਚ ਗੁਲਾਮੀ ਵਾਲਾ ਜੀਵਨ ਬਤੀਤ ਕਰ ਰਹੇ ਹਨ,ਭਾਰਤ ਦੀ ਕੱਟੜਵਾਦੀ ਹਿੰਦੂ ਸਰਕਾਰ ਸਿੱਖਾਂ, ਮੁਸਲਮਾਨਾਂ ਅਤੇ ਕ੍ਰਿਸ਼ਚਨਾਂ ਨੂੰ ਖ਼ਤਮ ਕਰਕੇ ਇੱਕ ਹਿੰਦੂ ਰਾਜ ਸਥਾਪਤ ਕਰਨ ਤੇ ਤੁਲੀ ਹੋਈ ਹੈ। ਸਿੱਖ ਕੋਮ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਅਤੇ 1947 ਤੋਂ ਹੀ ਆਪਣੀ ਆਜ਼ਾਦੀ ਲਈ ਸੰਘਰਸ਼ ਕਰ ਰਹੀ ਹੈ,ਹੁਣ ਅਸੀਂ ਉਮੀਦ ਕਰਦੇ ਹਾਂ ਕਿ ਸਿੱਖਾਂ ਦੇ ਰਾਜ ਨੂੰ ਮੁੜ ਸਥਾਪਤ ਕਰਨ ਵਿੱਚ ਅਮਰੀਕੀ ਰਾਸ਼ਟਰਪਤੀ ਮਿਸਟਰ ਡੋਨਲਡ ਟਰੰਪ ਆਪਣੀ ਇੱਕ ਅਹਿਮ ਭੂਮਿਕਾ ਨਿਭਾਉਣਗੇ ਤਾਂ ਕਿ ਸਿੱਖ ਆਪਣੇ ਆਜਾਦ ਦੇਸ਼ ਦਾ ਆਨੰਦ ਮਾਨ ਸਕਣ। ਜਿਸ ਵਿੱਚ ਹਰ ਇੱਕ ਕੌਮ ਬਿਨਾਂ ਕਿਸੇ ਪੱਖਪਾਤ ਤੋਂ ਆਪਣੀ ਆਜਾਦੀ ਦਾ ਨਿੱਘ ਮਾਣ ਸਕੇ ਅਤੇ ਇਹ ਵੀ ਉਮੀਦ ਰੱਖਦੇ ਹਾਂ ਕਿ ਦੁਨੀਆਂ ਵਿੱਚ ਸ਼ਾਂਤੀ ਸਥਾਪਿਤ ਕਰਨ ਲਈ ਅਮਰੀਕਾ ਇੱਕ ਅਹਿਮ ਭੂਮਿਕਾ ਨਿਭਾਏਗਾ।

Share Button

Leave a Reply

Your email address will not be published. Required fields are marked *