Mon. Sep 23rd, 2019

ਜਮੀਨ ਵਿਚ ਪੱਕਾ ਖਾਲਾ ਬਨਾਉਣ ਤੇ ਕਬਜਾ ਕਰਨ ਦੀ ਕੀਤੀ ਕੋਸ਼ਿਸ਼

ਜਮੀਨ ਵਿਚ ਪੱਕਾ ਖਾਲਾ ਬਨਾਉਣ ਤੇ ਕਬਜਾ ਕਰਨ ਦੀ ਕੀਤੀ ਕੋਸ਼ਿਸ਼

ਵਿਰੋਧੀ ਧੀਰ ਨੇ ਮਾਨਯੋਗ ਅਦਾਲਤ ਦੇ ਫੈਸਲੇ ਦੀ ਉਲੰਘਣਾ

pakka-khala-photoਕੋਟਕਪੂਰਾ, 26 ਅਕਤੂਬਰ (ਰੋਹਿਤ ਆਜ਼ਾਦ)- ਬਲਵੀਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪੁਰੀ ਕਲੋਨੀ ਪੱਖੀ ਰੋਡ ਫਰੀਦਕੋਟ ਨੇ ਦੱਸਿਆ ਕਿ ਮਾਨਯੋਗ ਅਡੀਸ਼ਨਲ ਸਿਵਲ ਜੱਜ ਫਰੀਦਕੋਟ ਦੀ ਅਦਾਲਤ ਵਿਚ ਆਪਣੀ ਜਮੀਨ ਪਿੰਡ ਅਰਾਈਆਂ ਵਾਲਾ ਵਿਖੇ ਜਮੀਨ ਤੈਦਾਦੀ 0 ਕਨਾਲ 12 ਮਰਲੇ, ਖੇਵਟ ਨੰਬਰ 467/376 ਖਤੌਨੀ ਨੰਬਰ 789 ਖਸਰਾ ਨੰਬਰ 4405/143, 4407/144 ਵਾਕਿਆ ਰਕਬਾ ਪਿੰਡ ਅਰਾਈਆਂ ਵਾਲਾ ਦਾ ਝਗੜਾ ਚਲਦਾ ਹੈ ਜੋ ਕਿ ਗੁਰਮੇਲ ਸਿੰਘ ਨੇ ਇੱਕ ਦੀਵਾਨੀ ਦਾਵਾ ਜਮੀਨ ਦਾ ਕੀਤਾ ਸੀ ਕਿ ਮੌਕੇ ਤੇ ਖਾਲ ਬਣਦਾ ਹੈ । ਪਰ ਮਾਨਯੋਗ ਅਦਾਲਤ ਨੇ ਮਿਤੀ 1.8.2016 ਨੂੰ ਗੁਰਮੇਲ ਸਿੰਘ ਵਗੈਰਾ ਦਾ ਕੇਸ ਖਾਰਜ ਕਰ ਦਿੱਤਾ ਹੈ ਕਿ ਕੋਈ ਖਾਲ ਨਹੀਂ ਬਣਦਾ। ਇਸ ਤੋਂ ਇਲਾਵਾ ਗੁਰਮੇਲ ਸਿੰਘ ਨੇ ਡਿਪਟੀ ਕਮਿਸ਼ਨਰ/ਕੁਲੈਕਟਰ ਫਰੀਕਦਕੋਟ ਦੇ ਵੀ ਰਿਕਾਰਡ ਦਰੁਸਤ ਕਰਾਉਣ ਦਾ ਕੇਸ ਕੀਤਾ ਹੈ ਪਰੰਤੂ ਮਾਲ ਮਹਿਕਮੇ ਨੇ ਆਪਣੇ ਜਵਾਬਦਾਵੇ ਵਿਚ ਕਿਹਾ ਕਿ ਮੌਕੇ ਤੇ ਖਾਲ ਨਹੀਂ ਚਲਦਾ। ਬਲਵੀਰ ਸਿੰਘ ਨੇ ਦੋਸ਼ ਲਾਇਆ ਹੈ ਕਿ ਗੁਰਮੇਲ ਸਿੰਘ ਵਗੈਰਾ ਕਥਿਤ ਤੌਰ ਤੇ ਮਾਲ ਅਧਿਕਾਰੀਆਂ ਨਾਲ ਮਿਲ ਕੇ ਰਿਕਾਰਡ ਵਿਚ ਭੰਨਤੋੜ ਕਰਨਾ ਚਾਹੁੰਦੇ ਹਨ ਅਤੇ ਮੌਕੇ ਤੇ ਗੁਰਮੇਲ ਸਿੰਘ ਵਗੈਰਾ ਸਾਥੀਆਂ ਸਮੇਤ ਸਾਡੀ ਜਮੀਨ ਵਿਚ ਪੱਕਾ ਖਾਲਾ ਪਾਉਣ ਦੀ ਗੈਰਕਾਨੂੰਨੀ ਕੋਸ਼ਿਸ਼ ਕਰ ਰਿਹਾ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਪੁੱਛਣ ਤੇ ਦੱਸਿਆ ਕਿ ਜੋ ਅਦਾਲਤ ਦਾ ਫੈਸਲਾ ਹੋਵੇਗਾ ਅਸੀਂ ਉਸੇ ਮੁਤਾਬਿਕ ਕਾਰਵਾਈ ਕਰਾਂਗੇ । ਇਸ ਸੰਬਧੀ ਸ: ਸੁਰਜੀਤ ਸਿੰਘ ਐਸ.ਐਚ.ਓ. ਸਦਰ ਫਰੀਦਕੋਟ ਨਾਲ ਗੱਲਬਾਤ ਕੀਤੀ ਤਾਂ ਉਹਨਾ ਦੱਸਿਆ ਕਿ ਪਿੰਡ ਅਰਾਈਆਂ ਵਾਲਾ ਦਾ ਜਮੀਨ ਨਾਲ ਸਬੰਧਤ ਕੋਈ ਰੋਲਾ ਮੇਰੇ ਧਿਆਨ ਵਿੱਚ ਨਹੀ ਹੈ ਕਿਸੇ ਹੋਰ ਪਿੰਡ ਦਾ ਹੋਵੇ ਤਾਂ ਕੁਛ ਕਹਿ ਨਹੀ ਸਕਦੇ। ਇਸ ਸੰਬਧੀ ਦੂਜੀ ਧਿਰ ਗੁਰਮੇਲ ਸਿੰਘ ਨੇ ਦੱਸਿਆ ਕਿ ਬਲਵੀਰ ਸਿੰਘ ਨਾਲ ਸਾਡਾ 12 ਮਰਲੇ ਜਮੀਨ ਦਾ ਵਟਾਦਰਾ ਹੋਇਆ ਸੀ ਅਸੀ 12 ਮਰਲੇ ਬਲਵੀਰ ਸਿੰਘ ਨੂੰ ਦਿੱਤੇ ਸੀ ਜੋ ਇਹਨਾ ਨੇ ਸਾਡੇ ਦਿੱਤੇ ਜਮੀਨ ਤੇ ਪੱਕਾ ਖਾਲਾ ਬਣਾਲਿਆ ਜੇ ਹੁਨ ਅਸੀ ਸੜਕ ਨਾਲ ਲੱਗਦੀ ਜਮੀਨ ਤੇ ਪੱਕਾ ਖਾਲਾ ਬਣਾਉਣ ਲੱਗੇ ਤਾਂ ਸਾਨੂੰ ਰੋਕ ਰਹੇ ਹਨ। ਉਨਾ ਦੱਸਿਆ ਕਿ ਮੋਕੇ ਤੇ ਥਾਨਾ ਸਦਰ ਫਰੀਦਕੋਟ ਦੀ ਪੁਲਸ ਜਾ ਕੇ ਰੋਕ ਦਿੱਤਾ । ਥਾਨਾ ਮੁੱਖੀ ਨੇ ਸਾਡੀਆਂ ਦੋਵਾ ਧਿਰਾਂ ਦੀਆਂ ਜਮਾਨਤਾਂਕਰ ਦਿੱਤੀਆਂ ਅਤੇ ਥਾਨੇ ਵਾਲੀਆਂ ਨੇ ਵੀ ਜਾਕੇ ਮੌਕਾ ਵੀ ਦੇਖਿਆ ਸੀ ਉਹਨਾਂ ਇਹ ਦੱਸਿਆ ਕਿ ਮਾਨਯੋਗ ਅਦਾਲਤ ਨੇ ਇਹਨਾ ਦੇ ਹੱਕ ਵਿੱਚ ਕੋਈ ਫੈਸਲਾ ਨਹੀ ਦਿੱਤਾ ਇਹ ਝੂਠੇ ਦੋਸ਼ ਲਾ ਰਹੇ ਹਨ।

Leave a Reply

Your email address will not be published. Required fields are marked *

%d bloggers like this: