Thu. Jul 18th, 2019

ਜਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿੱਚ ਲੜਾਈ, ਤਿੰਨ ਜਖਮੀ

ਜਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿੱਚ ਲੜਾਈ, ਤਿੰਨ ਜਖਮੀ

_20161011_174926ਤਲਵੰਡੀ ਸਾਬੋ, 11 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਸੰਗਤ ਖੁਰਦ ਵਿਖੇ ਅੱਜ ਪਿਛਲੇ ਸਮੇਂ ਤੋਂ ਚੱਲ ਰਹੇ ਜਮੀਨੀ ਵਿਵਾਦ ਨੂੰ ਲੈ ਕੇ ਹੋਈ ਲੜਾਈ ਵਿੱਚ ਤਿੰਨ ਵਿਅਕਤੀਆਂ ਦੇ ਜਖਮੀ ਹੋਣ ਦੀ ਖਬਰ ਹੈ।ਪੁਲਿਸ ਨੇ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਗੁਰਮੇਲ ਸਿੰਘ ਵਾਸੀ ਸੰਗਤ ਨੇ ਦੱਸਿਆ ਕਿ ਉਹ ਅਤੇ ਹਰਮੇਲ ਸਿੰਘ ਦੋਵੇਂ ਭਰਾ ਹਨ ਅਤੇ ਉਨ੍ਹਾਂ ਦੀ ਜਮੀਨ ਦਾ ਬਟਵਾਰਾ ਹੋ ਚੁੱਕਾ ਹੈ ਅਤੇ ਦੋਵੇਂ ਆਪੋ ਆਪਣੇ ਹਿੱਸੇ ਦੀ ਜਮੀਨ ਵਾਹ ਰਹੇ ਹਨ। ਉਨ੍ਹਾਂ ਦੱਸਿਆ ਕਿ ਹਰਮੇਲ ਸਿੰਘ ਵਾਰ ਵਾਰ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਹੈ ਤੇ ਅੱਜ ਵੀ ਉਹ ਕੁਝ ਵਿਅਕਤੀਆਂ ਨੂੰ ਲੈ ਕੇ ਉਦੋਂ ਖੇਤ ਆ ਧਮਕਿਆ ਜਦੋਂ ਉਹ ਪਾਣੀ ਦੀ ਵਾਰੀ ਲਾ ਰਹੇ ਸਨ ਤੇ ਤੂੰ ਤੂੰ ਮੈਂ ਮੈਂ ਦੌਰਾਨ ਹੀ ਹਰਮੇਲ ਤੇ ਉਸ ਨਾਲ ਆਏ ਵਿਅਕਤੀਆਂ ਨੇ ਉਨ੍ਹਾਂ ਤੇ ਹਮਲਾ ਕਰ ਦਿੱਤਾ ਜਿਸ ਵਿੱਚ ਉਸਦੇ ਮਾਮੂਲੀ ਸੱਟ ਲੱਗੀ ਹੈ ਜਦੋਂ ਕਿ ਉਸਦੇ ਦੋਵਾਂ ਲੜਕਿਆਂ ਜਗਸੀਰ ਸਿੰਘ ਤੇ ਹਰਜਿੰਦਰ ਸਿੰਘ ਦੇ ਕਾਫੀ ਸੱਟਾਂ ਲੱਗੀਆਂ ਹਨ। ਦੂਜੇ ਪਾਸੇ ਹਰਮੇਲ ਸਿੰਘ ਦਾ ਕਹਿਣਾ ਹੈ ਕਿ ਗੁਰਮੇਲ ਸਿੰਘ ਉਸਦੀਆਂ ਛੇ ਕਨਾਲਾਂ ਤੇ ਛੇ ਮਰਲੇ ਜਮੀਨ ਵੱਧ ਵਾਹ ਰਿਹਾ ਹੈ ਜਿਸ ਕਾਰਨ ਉਨ੍ਹਾਂ ਦਾ ਪਿਛਲੇ ਸਮੇਂ ਤੋਂ ਝਗੜਾ ਚੱਲ ਰਿਹਾ ਹੈ ਤੇ ਅੱਜ ਜਦੋਂ ਉਹ ਖੇਤ ਗਿਆ ਤਾਂ ਲੜਾਈ ਦੌਰਾਨ ਉਸਦੇ ਕਾਫੀ ਸੱਟਾਂ ਮਾਰ ਦਿੱਤੀਆਂ ਗਈਆਂ।
ਇਸ ਮਾਮਲੇ ਵਿੱਚ ਇੱਕ ਪੱਖ ਇਹ ਵੀ ਰਿਹਾ ਕਿ ਵਿਚੋਲਗਿਰੀਆਂ ਕਰਨ ਵਿੱਚ ਮਸ਼ਹੂਰ ਤਲਵੰਡੀ ਸਾਬੋ ਦੇ ਪਿਉ ਪੁੁੱਤਰ ਪੱਤਰਕਾਰਾਂ ਦੇ ਹਰਮੇਲ ਸਿੰਘ ਨੂੰ ਖੇਤ ਲੈ ਕੇ ਜਾਣ ਤੋਂ ਬਾਅਦ ਮਾਮਲਾ ਭਖਿਆ ਤੇ ਲੜਾਈ ਦਾ ਕਾਰਣ ਬਣਿਆ। ਪਤਾ ਲੱਗਾ ਹੈ ਕਿ ਦੋਵਾਂ ਧਿਰਾਂ ਵਿੱਚ ਡਾਂਗਾਂ ਖੜਕਦਿਆਂ ਹੀ ਉਕਤ ਪਿਉ ਪੁੱਤ ਪੱਤਰਕਾਰਾਂ ਵਿੱਚੋਂ ਇੱਕ ਤਾਂ ਖੇਤਾਂ ਵਿੱਚੋਂ ਦੀ ਭੱਜ ਕੇ ਕਿਸੇ ਨਾ ਕਿਸੇ ਤਰ੍ਹਾਂ ਤਲਵੰਡੀ ਪਹੁੰਚਿਆਂ ਜਦੋਂਕਿ ਦੂਜੇ ਦੇ ਹੱਥ ਕਿਸੇ ਤਰ੍ਹਾਂ ਮੋਟਰਸਾਈਕਲ ਲੱਗ ਗਿਆ ਤੇ ਉਸਨੇ ਪੱਤਰੇ ਵਾਚਣ ਵਿੱਚ ਆਪਣੀ ਭਲਾਈ ਸਮਝੀ। ਜਖਮੀ ਜਗਸੀਰ ਸਿੰਘ ਹੋਰਾਂ ਨੇ ਪਹਿਲਾਂ ਪੁਲਿਸ ਨੂੰ ਇਹ ਵੀ ਕਹਿ ਦਿੱਤਾ ਸੀ ਕਿ ਪੱਤਰਕਾਰ ਦੇ ਲੜਕੇ ਨੇ ਉਨਾਂ੍ਹ ਨੂੰ ਪਿਸਤੌਲ ਦਿਖਾ ਕੇ ਧਮਕਾਇਆ ਹੈ ਪ੍ਰੰਤੂ ਪੱਤਰਕਾਰ ਦਾ ਨਾਂ ਵਿੱਚ ਆਉਣ ਤੇ ਪੁਲਿਸ ਵੱਲੋਂ ਟਾਲਾ ਵੱਟਣ ਅਤੇ ਉਕਤ ਧਿਰ ਨਾਲ ਪੱਤਰਕਾਰ ਦੀ ਸੁਲਾਹ ਕਰਵਾਉਣ ਦੇ ਯਤਨ ਆਰੰਭ ਦੇਣ ਦੀ ਕਨਸੋਅ ਮਿਲੀ ਹੈ ਜਦੋਂ ਕਿ ਜਾਂਚ ਅਧਿਕਾਰੀ ਕ੍ਰਿਸ਼ਨ ਸਿੰਘ ਨੇ ਕਿਹਾ ਕਿ ਦੋਵਾਂ ਧਿਰਾਂ ਦੇ ਬਿਆਨ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਜੇ ਇਸ ਵਿੱਚ ਕਿਸੇ ਹੋਰ ਦਾ ਨਾਂ ਸਾਹਮਣੇ ਆਇਆ ਤਾਂ ਉਸ ਵਿਰੁੱਧ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *

%d bloggers like this: