ਜਨਤਾ ਦਲ ਦੇ ਸੂਬਾਈ ਆਗੂ ਆਪ ਵਿੱਚ ਹੋਏ ਸ਼ਾਮਲ

ss1

ਜਨਤਾ ਦਲ ਦੇ ਸੂਬਾਈ ਆਗੂ ਆਪ ਵਿੱਚ ਹੋਏ ਸ਼ਾਮਲ

ਗੜ੍ਹਸ਼ੰਕਰ 20 ਦਸੰਬਰ (ਅਸ਼ਵਨੀ ਸ਼ਰਮਾ) ਅੱਚਲਪੁਰ ਵਿਖੇ ਆਮ ਆਦਮੀ ਪਾਰਟੀ ਦੀ ਇਨਕਲਾਬ ਰੈਲੀ ਮੌਕੇ ਜਨਤਾ ਦਲ ਦੇ ਸੂਬਾਈ ਆਗੂ ਪਰਮਜੀਤ ਕੌਰ ਅਤੇ ਕਿਸਾਨ ਮੋਰਚੇ ਦੇ ਆਗੂ ਪਰਮਜੀਤ ਸਿੰਘ ਨੇ ਆਪਣੇ ਸਾਥੀਆਂ ਸਮੇਤ ਸੰਸਦ ਮੈਬਰ ਭਗਵੰਤ ਮਾਨ ਦੀ ਹਾਜਰੀ ਵਿੱਚ ਆਪ ਸ਼ਾਮਲ ਹੋਏ। ਇਸ ਮੌਕੇ ਭਗਵੰਤ ਮਾਨ ਨੇ ਉਹਨਾ ਦਾ ਸਵਾਗਤ ਕਰਦਿਆ ਕਿਹਾ ਕਿ ਉਹਨਾਂ ਨੂੰ ਪਾਰਟੀ ਵਿੱਚ ਬਣਦਾ ਸਨਮਾਨ ਦਿਤਾ ਜਾਵੇ। ਇਸ ਮੌਕੇ ਪਰਮਜੀਤ ਕੌਰ ਅਤੇ ਪਰਮਜੀਤ ਸਿੰਘ ਨੇ ਕਿਹਾ ਕਿ ਉਹ ਜੈ ਕ੍ਰਿਸ਼ਨ ਸਿੰਘ ਰੋੜੀ ਦੀ ਜਿੱਤ ਲਈ ਦਿਨ ਰਾਤ ਇੱਕ ਕਰ ਦੇਣਗੇ। ਇਸ ਮੌਕੇ ਗੜ੍ਹਸ਼ੰਕਰ ਤੋ ਪਾਰਟੀ ਉਮੀਦਵਾਰ ਜੈ ਕ੍ਰਿਸ਼ਨ ਸਿੰਘ ਰੌੜੀ, ਸੁਨੀਲ ਚੌਹਾਨ, ਜਤਿੰਦਰ ਜੋਤੀ, ਗੁਰਚਰਨ ਸਿੰਘ ਬਸਿਆਲਾ, ਚਰਨਜੀਤ ਚੰਨੀ ਹਾਜਰ ਸਨ।

Share Button

Leave a Reply

Your email address will not be published. Required fields are marked *