ਜਦ ਸਰਕਾਰੀ ਨੌਕਰੀ ਮਿਲਣ ਮਗਰੋਂ ਲਾੜੇ ਨੇ ਮੌਕੇ ‘ਤੇ ਵਿਆਹ ਤੋਂ ਦਿੱਤਾ ਜਵਾਬ…

ss1

ਜਦ ਸਰਕਾਰੀ ਨੌਕਰੀ ਮਿਲਣ ਮਗਰੋਂ ਲਾੜੇ ਨੇ ਮੌਕੇ ‘ਤੇ ਵਿਆਹ ਤੋਂ ਦਿੱਤਾ ਜਵਾਬ…

23malout03ਮਲੋਟ, 23 ਨਵੰਬਰ (ਆਰਤੀ ਕਮਲ) : ਪਿੰਡ ਦਿਓਣ ਖੇੜਾ ਦੇ ਵਾਸੀ ਸ਼ਤੀਸ਼ ਕੁਮਾਰ ਨੂੰ ਉਸ ਵੇਲੇ ਹੱਥਾਂ ਪੈਰਾਂ ਦੀ ਪੈ ਗਈ ਜਦ ਮੁੰਡੇ ਵਾਲਿਆਂ ਵੱਲੋਂ ਬਰਾਤ ਵਾਲੇ ਦਿਨ ਬਰਾਤ ਲੈ ਕੇ ਆਉਣ ਤੋਂ ਜਵਾਬ ਦੇ ਦਿੱਤਾ ਗਿਆ ਬਹੁਤ ਹੀ ਦੁੱਖੀ ਮਨ ਨਾਲ ਸ਼ਤੀਸ਼ ਕੁਮਾਰ ਨੇ ਦੱਸਿਆ ਕਿ ਉਸ ਨੇ ਆਪਣੀ ਲੜਕੀ ਸੁੰਦਰੀ (ਕਾਲਪਨਿਕ ਨਾਮ ) ਦਾ ਵਿਆਹ ਸੁਰਿੰਦਰ ਕੁਮਾਰ ਵਾਸੀ ਗੁਰੂਹਰਿ ਸਹਾਏ ਨਾਲ ਤਹਿ ਕੀਤਾ ਸੀ ਅਤੇ ਅੱਜ ਵਿਆਹ ਵਾਲੇ ਦਿਨ ਮੁੰਡੇ ਵਾਲੇ ਮੌਕੇ ‘ਤੇ ਦਾਜ ਅਤੇ ਹੋਰ ਮੰਗਾਂ ਕਰਦੇ ਹੋਏ ਬਰਾਤ ਨਾ ਲੈ ਕੇ ਆਉਣ ਦੇ ਡਰਾਵੇ ਦੇਣ ਲੱਗੇ ਅਤੇ ਕੁਝ ਸਮਾਂ ਹੋਰ ਬੀਤਣ ਤੇ ਉਹਨਾਂ ਨੇ ਸਿੱਧਾ ਬਰਾਤ ਨਾ ਲੈ ਕੇ ਆਉਣ ਦਾ ਸੰਦੇਸ਼ਾ ਭੇਜ ਦਿੱਤਾ ਲੜਕੀ ਦੇ ਪਿਤਾ ਨੇ ਦੱਸਿਆ ਕਿ ਵਿਆਹ ਰੱਖਣ ਤੋਂ ਬਾਅਦ ਸ਼ਾਦੀ ਵਾਲੇ ਲੜਕੇ ਸੁਰਿੰਦਰ ਕੁਮਾਰ ਨੂੰ ਹੁਣੇ ਹੀ ਸਰਕਾਰੀ ਨੌਕਰੀ ਮਿਲੀ ਹੈ ਅਤੇ ਜਿਸ ਕਰਕੇ ਲੜਕੇ ਵਾਲੇ ਹੁਣ ਵਾਧੂ ਦਾਜ ਦਹੇਜ ਦੀ ਮੰਗ ਦੇ ਨਾਲ ਵਿਆਹ ਮੌਕੇ ਵੀ ਖੁਲੇ ਖਰਚੇ ਦੀ ਸ਼ਰਤ ਪੂਰੀ ਕਰਨ ਨੂੰ ਆਖ ਰਹੇ ਸਨ ਇਸ ਰਿਸ਼ਤਾ ਕਰਵਾਉਣ ਵਾਲੇ ਵਿਚੋਲੇ ਬਾਲ ਰਾਮ ਵਾਸੀ ਫਾਜ਼ਿਲਕਾ ਨੇ ਆਖਿਆ ਕਿ ਉਸ ਨੇ ਵੀ ਮੁੰਡੇ ਵਾਲਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਉਹਨਾਂ ਦੇ ਕੰਨੀਂ ਜੂੰ ਨਹੀਂ ਸਰਕੀ ਇਸ ਸਬੰਧੀ ਲੰਬੀ ਥਾਣੇ ਵਿੱਚ ਮਾਮਲਾ ਦਰਜ ਕਰਵਾਉਣ ਪੁੱਜੇ ਲੜਕੀ ਦੇ ਪਰਿਵਾਰ ਨੇ ਜਦ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਤਾਂ ਪੁਲਿਸ ਨੇ ਕਾਰਵਾਈ ਦਾ ਭਰੋਸਾ ਦਿੱਤਾ ਜਦ ਪੱਤਰਕਾਰਾਂ ਨੇ ਮੁੰਡੇ ਵਾਲਿਆਂ ਨਾਲ ਫੋਨ ‘ਤੇ ਗੱਲ ਕੀਤੀ ਤਾਂ ਮੁੰਡੇ ਦੇ ਪਿਤਾ ਨੇ ਗੱਲ ਟਾਲਦਿਆਂ ਆਖਿਆ ਕਿ ਉਹ ਕੁੜੀ ਨੂੰ ਵਿਆਹੁਣ ਆ ਰਹੇ ਹਨ।

Share Button

Leave a Reply

Your email address will not be published. Required fields are marked *