Sun. Apr 21st, 2019

ਜਦੋ ਏਜੰਸੀ ਮੈਨੇਜਰ ਤੇ ਅਕਾਉਟੈਟ ਨੇ ਮੁਆਫੀ ਮੰਗ ਕੇ ਖਹਿੜਾ ਛੁਡਾਇਆ

ਜਦੋ ਏਜੰਸੀ ਮੈਨੇਜਰ ਤੇ ਅਕਾਉਟੈਟ ਨੇ ਮੁਆਫੀ ਮੰਗ ਕੇ ਖਹਿੜਾ ਛੁਡਾਇਆ
ਮਾਮਲਾਂ ਜੁਬਾਨ ਤੇ ਖਰੇ ਨਾਂ ਉਤਰਨ ਦਾ

4-15
ਮਹਿਲ ਕਲਾਂ 3 ਜੂਲਾਈ(ਗੁਰਭਿੰਦਰ ਗੁਰੀ)ਇਥੋ ਨੇੜਲੇ ਪਿੰਡ ਹਮੀਦੀ ਦੇ ਸਾਬਕਾ ਸਰਪੰਚ ਅਤੇ ਸ੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਦਰਸਨ ਸਿੰਘ ਰਾਣੂ ਨਾਲ ਲਾਗਲੇ ਸਹਿਰ ਰਾਏਕੋਟ ਦੀ ਇੱਕ ਕਾਰ ਏਜੰਸੀ ਦੇ ਮੈਨੇਜਰ ਅਤੇ ਅਕਾਉਟੈਂਟ ਵੱਲੋ ਸਹੀ ਢੰਗ ਨਾਲ ਪੇਸ ਨਾ ਅਉਣ ਨੂੰ ਲੈਕੇ ਜਿਥੇ ਏਜੰਸੀ ਦੇ ਮੈਨੇਜਰ ਅਤੇ ਅਕਾਉਟੈਂਟ ਨੇ ਮੁਆਫੀ ਮੰਗੀ ਅਤੇ ਉਥੇ ਸਰਪੰਚ ਦੇ ਸਮਰਥਕਾਂ ਵੱਲੋ ਏਜੰਸੀ ਦੇ ਵਰਤਾਰੇ ਖਿਲਾਫ ਜੰਮ ਕੇ ਨਾਅਰੇਬਾਜੀ ਵੀ ਕੀਤੀ ਗਈ।
ਜਿਕਰਯੋਗ ਹੈ ਕੀ ਮੈਨੇਜਰ ਅਤੇ ਅਕਾਉਟੈਂਟ ਨੇ ਸਰਪੰਚ ਦਰਸਨ ਸਿੰਘ ਰਾਣੂ ਦੀ ਪੁਰਾਣੀ ਸਕਾਰਪੀਓ ਕਾਰ ਲੈਣ ਅਤੇ ਨਵੀ ਕਾਰ ਦੇਣ ਦੇ ਮਾਮਲੇ ਵਿੱਚ ਜੋ ਗੱਲ ਕੀਤੀ ਸੀ ਉਹ ਸਾਫ ਲਫਜਾਂ ਵਿੱਚ ਮੁਕਰ ਗਏ।ਜਦ ਕਿ ਸਰਪੰਚ ਨੇ ਆਪਣੇ ਸਮਰਥਕਾਂ ਨਾਲ ਰਾਬਤਾ ਕੀਤਾ ਤਾਂ ਉਹ ਝੱਟ ਹੀ ਗੁਰਮਤਿ ਪ੍ਰਚਾਰ ਸੇਵਾ ਲਹਿਰ ਦੇ ਆਗੂ ਸੁਰਿੰਦਰ ਸਿੰਘ ਠੀਕਰੀਵਾਲ ,ਢਾਡੀ ਸਭਾ ਦੇ ਸੂਬਾਈ ਮੀਤ ਪ੍ਰਧਾਨ ਸਰਪੰਚ ਨਾਥ ਸਿੰਘ ਹਮੀਦੀ, ਸੀਨੀ ਆਗੂ ਏਕਮ ਸਿੰਘ ਦਿਉਲ ਅਤੇ ਹੋਰ ਆਗੂਆਂ ਨੇ ਇਕੱਤਰ ਹੋਕੇ ਮੈਨੇਜਰ ਅਤੇ ਅਕਾਉਟੈਂਟ ਦੇ ਵਰਤਾਰੇ ਖਿਲਾਫ ਨਾਅਰੇਬਾਜੀ ਕੀਤੀ ਤਾਂ ਉਕਤ ਮੈਨੇਜਰ ਅਤੇ ਅਕਾਉਟੈਂਟ ਨੇ ਹੱਥ ਜੋੜ ਕੇ ਸਰਪੰਚ ਦਰਸਨ ਸਿੰਘ ਰਾਣੂ ਅਤੇ ਮੌਕੇ ਤੇ ਇਕੱਤਰ ਹੋਈ ਪ੍ਰੈਸ ਪਾਸੋ ਆਪਣੀ ਗਲਤੀ ਦੀ ਮੁਆਫੀ ਮੰਗੀ ਤੇ ਕਿਹਾ ਕੇ ਉਹ ਅੱਗੇ ਤੋਂ ਅਜਿਹੀ ਗਲਤੀ ਨਹੀ ਕਰਨਗੇ।ਇਸ ਗੱਲ ਦੀ ਪੂਰੇ ਹਲਕੇ ਵਿੱਚ ਚਰਚਾ ਖੂਬ ਜੋਰਾਂ ਤੇ ਹੈ।

Share Button

Leave a Reply

Your email address will not be published. Required fields are marked *

%d bloggers like this: