ਜਥੇਦਾਰ ਭਾਟੀਆ ਵੱਲੋਂ ਸ਼ਗਨ ਸਕੀਮ ਦਾ ਚੈਕ ਭੇਂਟ

ss1

ਜਥੇਦਾਰ ਭਾਟੀਆ ਵੱਲੋਂ ਸ਼ਗਨ ਸਕੀਮ ਦਾ ਚੈਕ ਭੇਂਟ

3-19 (3)
ਪੱਟੀ 2 ਜੂਨ (ਅਵਤਾਰ ਸਿੰਘ ਢਿੱਲੋਂ): ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਲੋਕ ਭਲਾਈ ਸਕੀਮਾਂ ਲਿਆ ਕੇ ਹਰ ਸਹੂਲਤ ਦਿੱਤੀ ਜਾ ਰਹੀ ਹੈ ਜਿਸ ਵਿਚ ਆਟਾ ਦਾਲ ਸਕੀਮ, ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ, ਸ਼ਗਨ ਸਕੀਮ, ਬੁਢਾਪਾ ਪੈਨਸ਼ਨ ਅਤੇ ਹੋਰ ਸਕੀਮਾਂ ਦੁਆਰਾ ਲਾਭ ਪਹੁੰਚਾਇਆ ਜਾ ਰਿਹਾ ਹੈ।ਇਹ ਸ਼ਬਦ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਗਨ ਸਕੀਮ ਦਾ ਚੈਕ ਦੇਣ ਮੌਕੇ ਕਹੇ।ਉਹਨਾਂ ਨੇ ਪਿੰਡ ਬੱਠੇ ਭੈਣੀ ਦੇ ਬਲਵਿੰਦਰ ਸਿੰਘ ਪੁੱਤਰ ਪੂਰਨ ਸਿੰਘ ਦੇ ਪਰਿਵਾਰ ਨੂੰ ਸ਼ਗਨ ਸਕੀਮ ਦਾ 15 ਹਜਾਰ ਰੁਪੈ ਦਾ ਚੈਕ ਭੇਂਟ ਕੀਤਾ।ਇਸ ਮੌਕੇ ਤੇ ਸਰਪੰਚ ਸੁਖਜਿੰਦਰ ਸਿੰਘ ਸੁੱਖ, ਹਰਪਾਲ ਸਿੰਘ ਪੱਟੀ, ਸੁਖਵਿੰਦਰ ਸਿੰਘ ਸ਼ਿੰਦਾ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *