Sun. Jun 16th, 2019

ਜਥੇਦਾਰ ਟੌਹੜਾ ਦਾ ਸਮੁੱਚਾ ਜੀਵਨ ਪੰਥ ਦੀ ਚੜਦੀ ਕਲਾ ਦੇ ਸੰਘਰਸ਼ ਦੀ ਅਨੂਠੀ ਮਿਸਾਲ: ਗਿਆਨੀ ਜਗਤਾਰ ਸਿੰਘ

ਜਥੇਦਾਰ ਟੌਹੜਾ ਦਾ ਸਮੁੱਚਾ ਜੀਵਨ ਪੰਥ ਦੀ ਚੜਦੀ ਕਲਾ ਦੇ ਸੰਘਰਸ਼ ਦੀ ਅਨੂਠੀ ਮਿਸਾਲ: ਗਿਆਨੀ ਜਗਤਾਰ ਸਿੰਘ

gurcharan-singh-tohra

ਫਤਹਿਗੜ ਸਾਹਿਬ 23 ਸਤੰਬਰ: ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਸੁਸਾਇਟੀ ਵਲੋਂ ਉਹਨਾਂ ਦੇ ੯੩ਵੇਂ ਜਨਮ ਦਿਹਾੜੇ ਮੌਕੇ ਲਾਏ ਗਏ ਖੂਨ ਦਾਨ ਕੈਂਪ ਦਾ ਉਦਘਾਟਨ ਕਰਦਿਆਂ, ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਕਿਹਾ ਕਿ ਜਥੇਦਾਰ ਟੌਹੜਾ ਨੇ ਆਪਣੀ ਸਾਰੀ ਜ਼ਿੰਦਗੀ ਖਾਲਸਾ ਪੰਥ, ਪੰਜਾਬ ਅਤੇ ਇਥੋਂ ਦੇ ਲੋਕਾਂ ਦੀ ਚੜਦੀ ਕਲਾ ਲਈ ਸੰਘਰਸ਼ ਕਰਦਿਆਂ ਗੁਜ਼ਾਰੀ। ਉਹਨਾਂ ਕਿਹਾ ਕਿ ਇਸ ਦਰਵੇਸ਼ ਸਿਆਸਤਦਾਨ ਦਾ ਸਮੁੱਚਾ ਜੀਵਨ ਸਿੱਖੀ ਜੀਵਨ ਜਾਚ ਦੀ ਸਾਕਾਰ ਮੂਰਤ ਸੀ।
ਗਿਆਨੀ ਜਗਤਾਰ ਸਿੰਘ ਨੇ ਕਿਹਾ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਾਡੇ ਸਮਿਆਂ ਦੇ ਉਹ ਮਹਾਨ ਸਿੱਖ ਆਗੂ ਹੋ ਗੁਜ਼ਰੇ ਹਨ ਜਿਨਾਂ ਨੇ ਇੱਕੋ ਸਮੇਂ ਧਾਰਮਿਕ, ਵਿਦਿਅਕ, ਸਮਾਜਿਕ ਅਤੇ ਰਾਜਨੀਤਕ ਖੇਤਰ ਵਿਚ ਲਾਮਿਸਾਲ ਸੇਵਾ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਵਿਚ ਉਹਨਾਂ ਦੀ ਪ੍ਰਧਾਨਗੀ ਦਾ ਸਮੇਂ ਨੂੰ ‘ਸਨਹਿਰੀ ਕਾਲ’ ਕਰ ਕੇ ਜਾਣਿਆ ਜਾਵੇਗਾ ਕਿਉਂਕਿ ਇਸ ਅਰਸੇ ਦੌਰਾਨ ਜਿੱਥੇ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਤੇ ਸਿੱਖੀ ਦੇ ਪ੍ਰਚਾਰ ਪਸਾਰ ਵਿਚ ਨਵੀਆਂ ਪਿਰਤਾਂ ਪਈਆਂ, ਉਥੇ ਵਿਦਿਅਕ ਖੇਤਰ ਵਿਚ ਵੀ ਅਹਿਮ ਮੀਲ ਪੱਥਰ ਸਥਾਪਤ ਕੀਤੇ ਗਏ। ਉਹਨਾਂ ਕਿਹਾ ਕਿ ਜਥੇਦਾਰ ਟੌਹੜਾ ਨੇ ਆਪਣੀ ਸੂਝ ਬੂਝ, ਪੰਥਕ ਹਿੱਤਾਂ ਪ੍ਰਤੀ ਵਚਨਬੱਧਤਾ, ਦਲੇਰੀ ਅਤੇ ਈਮਾਨਦਾਰੀ ਦੇ ਗੁਣਾਂ ਸਦਕਾ ਇਸ ਅਤਿ ਬਿਖੜੇ ਸਮੇਂ ਵਿਚ ਸਿੱਖ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਤਖਤ ਸਾਹਿਬਾਨ ਦੀ ਪ੍ਰਭੂਸਤਾ, ਵਕਾਰ ਅਤੇ ਰੁਤਬੇ ਨੂੰ ਬਰਕਰਾਰ ਰੱਖਿਆ।
ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਨੇ ਕਿਹਾ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਪੰਥਕ ਹਿੱਤਾਂ ਉੱਤੇ ਪਹਿਰੇਦਾਰੀ ਕਰਨ ਵਾਲੇ ਆਖਰੀ ਅਕਾਲੀ ਆਗੂ ਸਨ। ਉਹਨਾਂ ਦੇ ਜੀਵਨ ਦਾ ਮਹਾਂਮੰਤਰ ‘ਪੰਥ ਵਸੇ ਮੈਂ ਉਜੜਾਂ, ਮਨ ਚਾਉ ਘਨੇਰਾ’ ਸੀ ਇਸੇ ਲਈ ਹੀ ਉਹਨਾਂ ਨੇ ਆਪਣੀ ਜ਼ਿੰਦਗੀ ਦੌਰਾਨ ਵਾਹ ਲੱਗਦੀ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਵਰਗੀਆਂ ਪੰਥਕ ਸੰਸਥਾਵਾਂ ਨੁੰ ਆਪਣੇ ਮੁੱਢਲੇ ਸਰੋਕਾਰਾਂ ਅਤੇ ਅਸੂਲਾਂ ਤੋਂ ਨਹੀਂ ਥਿੜਕਣ ਦਿੱਤਾ।
ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਸੁਸਾਇਟੀ ਖਾਸ ਕਰ ਕੇ ਕਰਨੈਲ ਸਿੰਘ ਪੰਜੋਲੀ ਨੂੰ ਜਥੇਦਾਰ ਟੌਹੜਾ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਲਗਾਤਾਰ ਕੀਤੇ ਜਾਂਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ, ਗਿਆਨੀ ਜਗਤਾਰ ਸਿੰਘ ਨੇ ਕਿਹਾ ਕਿ ”ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ” ਅਨੁਸਾਰ ਇਹ ਉਪਰਾਲੇ ਨਵੀਂ ਪੀੜੀ ਵਿਚ ਦਿਨੋ ਦਿਨ ਮਾਂਦਾ ਪੈ ਰਿਹਾ ਪੰਥਕ ਜਜ਼ਬਾ ਪ੍ਰਚੰਡ ਕਰਨ ਵਿਚ ਸਹਾਈ ਸਿੱਧ ਹੋਣਗੇ। ਉਨਾਂ ਕਿਹਾ ਕਿ ਨਵੀਂ ਪੀੜੀ ਦੇ ਨਾਲ ਨਾਲ ਸਿੱਖਾਂ ਦੀ ਅਜੋਕੀ ਲੀਡਰਸ਼ਿਪ ਨੂੰ ਵੀ ਜਥੇਦਾਰ ਟੌਹੜਾ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ।
ਸਮਾਗਮ ਦੇ ਸ਼ੁਰੂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਸੁਸਾਇਟੀ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਜਾਣਕਾਰੀ ਦਿੰਦਿਆਂ ਦਸਿਆ ਕਿ ਜਥੇਦਾਰ ਟੌਹੜਾ ਦੀ ਯਾਦ ਵਿਚ ਹਰ ਵਰੇ ਕਰਵਾਏ ਜਾਣ ਵਾਲੇ ਸਮਾਗਮਾਂ ਤੋਂ ਬਿਨਾਂ ਸੁਸਾਇਟੀ ਕਥਾ, ਕੀਰਤਨ, ਢਾਡੀ, ਕਵੀ ਸੰਮੇਲਨ ਅਤੇ ਡਰਾਮੇ ਕਰਵਾਉਂਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨੇ ਵੀ ਆਪਣੇ ਵਿਚਾਰ ਰੱਖੇ।
ਇਸ ਮੌਕੇ ਲਾੲੁ ਗਏ ਖੂਨਦਾਨ ਕੈਂਪ ਵਿਚ ਵਿਅਕਤੀਆਂ ਨੇ ਆਪਣਾ ਖੂਨਦਾਨ ਕੀਤਾ।

Leave a Reply

Your email address will not be published. Required fields are marked *

%d bloggers like this: