ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ 93 ਵੇਂ ਜਨਮ ਦਿਨ ਨੂੰ ਸਮਰਪਿਤ ਕੀਤਾ ਪੰਥਕ ਸਮਾਗਮ

ss1

ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ 93 ਵੇਂ ਜਨਮ ਦਿਨ ਨੂੰ ਸਮਰਪਿਤ ਕੀਤਾ ਪੰਥਕ ਸਮਾਗਮ

ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਹਮੇਸ਼ਾ ਵਰਕਰਾਂ ਨੂੰ ਨਿਵਾਜਿਆ:ਚੰਦੂਮਾਜਰਾ

ਜਥੇਦਾਰ ਟੌਹੜਾ ਨੂੰ ਪਾਰਟੀ ਜਾਂ ਪਰਿਵਾਰ ਦੀਆਂ ਵਲਗਣ੍ਹਾਂ ਵਿੱਚ ਕੈਦ ਨਹੀਂ ਕੀਤਾ ਜਾ ਸਕਦਾ: ਪੰਜੋਲੀ

img_5518

ਫਤਿਹਗੜ੍ਹ ਸਾਹਿਬ: 29 ਸਤੰਬਰ (ਪੱਤਰ ਪ੍ਰੇਰਕ) ਅੱਜ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰ ਕਾਲਜ ਦੇ ਗਿਆਨੀ ਦਿੱਤ ਸਿੰਘ ਐਡੀਟੋਰੀਅਮ ਵਿਚ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਸੁਸਾਇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਜਨਮ ਦਿਨ ਨੂੰ ਸਮਰਪਿਤ ਇਕ ਪੰਥਕ ਸਾਮਗਮ ਕਰਵਾਇਆ ਗਿਆ। ਜਿਸ ਨੂੰ ਸੁਬੋਧਨ ਕਰਦਿਆ ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ, ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਸ੍ਰੋਮਣੀ ਅਕਾਲੀ ਦਲ ਵਿਚ ਵਿਚਰਦਿਆ ਪੰਥ ਅਤੇ ਪੰਜਾਬ ਦੇ ਹਿੱਤਾਂ ਦੀ ਲੜਾਈ ਲੜੀ ਅਤੇ ਹਰ ਸੰਘਰਸ ਦੀ ਅਗਵਾਈ ਖੁਦ ਮੋਹਰੀ ਹੋ ਕੇ ਕੀਤੀ।ਉਨ੍ਹਾਂ ਕਿਹਾ ਕਿ ਜਥੇਦਾਰ ਟੌਹੜਾ ਹੀ ਇੱਕ ਅਜਿਹੇ ਆਗੂ ਸਨ ਜਿਹੜੇ ਧਰਮ ਅਤੇ ਰਾਜਨੀਤੀ ਦਾ ਸਹੀ ਸੰਤੁਲਨ ਬਰਕਰਾਰ ਰੱਖਦੇ ਸਨ।ਉਨ੍ਹਾਂ ਕਿਹਾ ਕਿ ਸਰਦਾਰ ਟੌਹੜਾ ਦਾ ਪੂਰਾ ਜੀਵਨ ਗੁਰਮਤਿ ਅਤੇ ਪੰਥਕ ਵਿਚਾਰਧਾਰਾ ਨਾਲ ਰੰਗਿਆਂ ਹੋਇਆ ਸੀ, ਇਹੀ ਕਾਰਣ ਸੀ ਕਿ ਉਨ੍ਹਾਂ ਨੇ ਹਮੇਸ਼ਾ ਵਰਕਰਾਂ ਨੂੰ ਨਿਵਾਜਿਆ ਅਤੇ ਹਰ ਖੇਤਰ ਵਿਚ ਉਨ੍ਹਾਂ ਦਾ ਮਾਣ-ਸਨਮਾਨ ਬਰਕਰਾਰ ਰਖਿਆ।ਜਥੇਦਾਰ ਟੌਹੜਾ ਨੇ ਪੰਥਕ ਜਥੇਬੰਦੀ ਸ੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਲੰਮਾ ਸੰਘਰਸ਼ ਕੀਤਾ ਅਤੇ ਕਦੇ ਵੀ ਪਰਿਵਾਰਵਾਦ ਜਾਂ ਨਿੱਜਵਾਦ ਨੂੰ ਬੜ੍ਹਾਵਾ ਨਹੀ ਦਿਤਾ।ਉਨ੍ਹਾਂ ਕਿਹਾ ਕਿ ਪੂਰਾ ਪੰਥ ਹੀ ਜਥੇਦਾਰ ਟੌਹੜਾ ਦਾ ਪਰਿਵਾਰ ਹੈ ਨਾ ਕਿ ਕੋਈ ਨਿੱਜੀ ਰਿਸ਼ਤੇਦਾਰ। ਸ.ਚੰਦੂਮਾਜਰਾ ਨੇ ਕਿਹਾ ਕਿ ਜਥੇਦਾਰ ਟੌਹੜਾ ਦੀ ਅਸਲ ਵਿਰਾਸਤ ਦਾ ਮਾਲਕ ਸ.ਕਰਨੈਲ ਸਿੰਘ ਪੰਜੋਲੀ ਹੀ ਹੈ ਜਿਸ ਨੇ ਉਨ੍ਹਾਂ ਦੀ ਪੰਥਕ ਸੋਚ ਨੂੰ ਜੀਊਂਦਾ ਰੱਖਣ ਲਈ ਹਰ ਸੰਭਵ ਉਪਰਾਲੇ ਕੀਤੇ ਹਨ।

ਇਸ ਮੌਕੇ ਉੱਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਇਕ ਮਤਾ ਪੇਸ਼ ਕਰਦਿਆ ਕਿਹਾ ਕਿ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਨਿੱਘੀ ਯਾਦ ਵਿਚ ਜੁੜਿਆ ਪੰਥ ਤੇ ਪੰਜਾਬ ਦਰਦੀਆਂ ਦਾ ਅੱਜ ਦਾ ਇਹ ਪੰਥਕ ਇਕੱਠ, ਸਿੱਖ ਪੰਥ ਦੀ ਇਸ ਮਾਇਆਨਾਜ਼ ਹਸਤੀ ਨੂੰ ਸ਼ਰਧਾ ਤੇ ਸਤਿਕਾਰ ਭੇਂਟ ਕਰਦਾ ਹੋਇਆ, ਖਾਲਸਾ ਪੰਥ ਦੀ ਨਿਆਰੀ ਹਸਤੀ ਤੇ ਸਰੂਪ ਨੂੰ ਬਰਕਰਾਰ ਰੱਖਣ ਲਈ ਹਮੇਸ਼ਾ ਤਤਪਰ ਰਹਿਣ ਦਾ ਪ੍ਰਣ ਕਰਦਾ ਹੈ।ਉਨ੍ਹਾਂ ਕਿਹਾ ਕਿ ਅੱਜ ਦਾ ਇਹ ਇਕੱਠ ਮਹਿਸੂਸ ਕਰਦਾ ਹੈ ਕਿ ਆਪਣੀ ਸਾਰੀ ਉਮਰ ਪੰਥਕ ਸਿਧਾਂਤਾਂ, ਮਰਿਯਾਦਾ, ਪ੍ਰੰਪਰਾਵਾਂ, ਸੰਸਥਾਵਾਂ ਅਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਸੰਘਰਸ਼ਸ਼ੀਲ ਰਹੇ ਪੰਥ ਰਤਨ ਜਥੇਦਾਰ ਟੌਹੜਾ ਜੀ ਦੀ ਘਾਟ ਨੂੰ ਪੂਰਾ ਕਰਨ ਲਈ ਉਹਨਾਂ ਵਲੋਂ ਪਾਏ ਹੋਏ ਪੂਰਨਿਆਂ ਉੱਤੇ ਤੁਰਨ ਦੀ ਸਖ਼ਤ ਲੋੜ ਮਹਿਸੂਸ ਕਰਦਾ ਹੈ।ਨਿੱਜਪ੍ਰਸਤੀ, ਪਰਿਵਾਰਪ੍ਰਸਤੀ ਅਤੇ ਮਾਇਆਪ੍ਰਸਤੀ ਦੇ ਇਸ ਦੌਰ ਵਿੱਚ, ਜਥੇਦਾਰ ਟੌਹੜਾ ਨੇ ਆਪਣੀ ਸਾਰੀ ਜ਼ਿੰਦਗੀ ਪੰਥਪ੍ਰਸਤੀ ਅਤੇ ਲੋਕ ਸੇਵਾ ਦੇ ਲੇਖੇ ਲਾਈ।ਭਾਵੇਂ ਉਹ ਸਾਰੀ ਉਮਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਜੋਂ ਰਾਜਨੀਤੀ ਸਰਗਰਮ ਰਹੇ, ਪਰ ਉਹਨਾਂ ਦੀ ਸ਼ਖ਼ਸੀਅਤ ਨੂੰ ਕਿਸੇ ਇੱਕ ਪਾਰਟੀ ਜਾਂ ਪਰਿਵਾਰ ਦੀਆਂ ਵਲਗਣਾਂ ਵਿਚ ਕੈਦ ਨਹੀਂ ਕੀਤਾ ਜਾ ਸਕਦਾ।ਸਾਡੇ ਸਮਿਆਂ ਵਿਚ ਉਹ ਅਜਿਹੇ ਸਰਬਪ੍ਰਵਾਨਤ ਪੰਥਕ ਆਗੂ ਹੋ ਗੁਜ਼ਰੇ ਹਨ ਜਿਨ੍ਹਾਂ ਨੇ ਧਾਰਮਿਕ, ਰਾਜਨੀਤਕ, ਵਿਦਿਅਕ ਅਤੇ ਸਮਾਜਿਕ ਖੇਤਰ ਵਿਚ ਲਾਮਿਸਾਲ ਯੋਗਦਾਨ ਪਾਇਆ।ਪੰਜਾਬ ਦੀਆਂ ਅਕਾਲੀ ਸਰਕਾਰਾਂ ਬਣਾਉਣ ਵਿਚ ਉਹਨਾਂ ਦਾ ਮੋਹਰੀ ਰੋਲ ਰਿਹਾ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਵਿਚ ਜਥੇਦਾਰ ਟੌਹੜਾ ਜੀ ਦੀ ਪ੍ਰਧਾਨਗੀ ਦੇ ਦੌਰ ਨੂੰ ‘ਸੁਨਹਿਰੀ ਕਾਲ’ ਵਜੋਂ ਜਾਣਿਆ ਜਾਂਦਾ ਰਹੇਗਾ।ਇਸ ਬਿਖ਼ੜੇ ਦੌਰ ਵਿਚ ਵੀ ਜਿੱਥੇ ਗੁਰਦੁਆਰਾ ਸਾਹਿਬਾਨ ਦੀਆਂ ਆਲੀਸ਼ਾਨ ਇਮਾਰਤਾਂ ਬਣੀਆਂ, ਸੇਵਾ ਸੰਭਾਲ ਵਿਚ ਨਵੀਆਂ ਪਿਰਤਾਂ ਪਈਆਂ, ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਤਿ ਆਧੁਨਿਕ ਸਾਧਨ ਵਰਤਣੇ ਸ਼ੁਰੂ ਹੋਏ, ਉਥੇ ਸ਼੍ਰੋਮਣੀ ਕਮੇਟੀ ਨੇ ਮੈਡੀਕਲ ਕਾਲਜ, ਡੈਂਟਲ ਕਾਲਜ, ਇੰਜਨੀਅਰਿੰਗ ਕਾਲਜ ਸਮੇਤ 50 ਦੇ ਕਰੀਬ ਮਿਆਰੀ ਵਿਦਿਅਕ ਸੰਸਥਾਵਾਂ ਕਾਇਮ ਕੀਤੀਆਂ।

img_5517

ਖਾਲਸਾ ਪੰਥ ਅਤੇ ਇਸ ਦੀ ਜਨਮ ਭੂਮੀ ਪੰਜਾਬ ਦੀ ਨਿਆਰੀ ਹਸਤੀ ਤੇ ਸਭਿਆਚਾਰ ਨੂੰ ਖੋਰਾ ਲਾਉਣ ਲਈ ਯਤਨਸ਼ੀਲ ਤਾਕਤਾਂ ਦਾ ਮੁਕਾਬਲਾ ‘ਰਾਜ ਸ਼ਕਤੀ’ ਨਾਲ ਹੀ ਕੀਤਾ ਜਾ ਸਕਦਾ ਹੈ ਜਿਹੜੀ ਪੰਥਕ ਸ਼ਕਤੀ ਨੂੰ ਇੱਕ-ਜੁੱਟ ਰੱਖਣ ਨਾਲ ਸਹਿਜੇ ਹੀ ਸ਼੍ਰੋਮਣੀ ਅਕਾਲੀ ਦਲ ਕੋਲ ਰਹਿ ਸਕਦੀ ਹੈ।ਪਰ ਇਸ ਲਈ ਜਥੇਦਾਰ ਟੌਹੜਾ ਦੇ ਇਹਨਾਂ ਸ਼ਬਦਾਂ ਨੂੰ ਹਮੇਸ਼ਾ ਦਿਲ ਵਿਚ ਵਸਾਉਣਾ ਪਵੇਗਾ, “ਸ਼੍ਰੋਮਣੀ ਅਕਾਲੀ ਦਲ ਮਹਿਜ਼ ਇੱਕ ਰਾਜਨੀਤਕ ਪਾਰਟੀ ਹੀ ਨਹੀਂ ਸਗੋਂ ਇੱਕ ਵਿਚਾਰਧਾਰਾ ਹੈ, ਇੱਕ ਲਹਿਰ ਹੈ ਜਿਸ ਨੂੰ ਕਾਇਮ ਰੱਖਕੇ ਹੀ ਇਹ ਪੰਥਕ ਜਥੇਬੰਦੀ ਆਪਣੇ ਮੁੱਢਲੇ ਨਿਸ਼ਾਨਿਆਂ ਦੀ ਪੂਰਤੀ ਕਰ ਸਕਦੀ ਹੈ।”

ਅੱਜ ਦਾ ਇਹ ਪੰਥਕ ਇਕੱਠ ਸਿੱਖ ਕੌਮ ਦੀ ਨੌਜਵਾਨ ਪੀੜ੍ਹੀ ਨੂੰ ਅਪੀਲ ਕਰਦਾ ਹੈ ਕਿ ਕੌਮ ਨੂੰ ਦਰਪੇਸ਼ ਗੰਭੀਰ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਉਹ ਵਿਦਿਆ ਸਮੇਤ ਹਰ ਖੇਤਰ ਵਿਚ ਨਿਪੁੰਨਤਾ ਹਾਸਲ ਕਰਨ ਦੇ ਨਾਲ ਨਾਲ ਆਪਣੇ ਮੂਲ ਤੇ ਅਮੀਰ ਵਿਰਸੇ ਨਾਲ ਜੁੜੇ ਰਹਿਣ ਨਾਲ ਹੀ ਕੀਤਾ ਜਾ ਸਕਦਾ ਹੈ।ਇਸ ਮਤੇ ਨੂੰ ਸੰਗਤ ਨੇ ਜੈਕਾਰਿਆਂ ਦੀ ਗੂੰਜ ਵਿਚ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ।

ਪ੍ਰਸਿੱਧ ਨਾਟਕਕਾਰ ਸ.ਹਰਵਿੰਦਰ ਸਿੰਘ ਸੇਠੀ ਦੀ ਟੀਮ ਨੇ ਇਤਿਹਾਸਿਕ ਨਾਟਕ ‘ਧਰਮ ਹੇਤ ਸਾਕਾ ਜਿਨਿ ਕੀਆ’ ਦਾ ਸਫਲ ਮੰਚਨ ਕੀਤਾ।ਭਾਈ ਮਲਕੀਤ ਸਿੰਘ ਲੌਂਗੋਵਾਲ ਅਤੇ ਭਾਈ ਬਲਬੀਰ ਸਿੰਘ ਦੇ ਢਾਡੀ ਜਥੇ ਨੇ ਇਤਿਹਾਸਕ ਵਾਰਾਂ ਦੀ ਪੇਸ਼ਕਾਰੀ ਕੀਤੀ।ਸੁਸਾਇਟੀ ਦੇ ਪ੍ਰਧਾਨ ਸ.ਸ਼ੇਰ ਸਿੰਘ ਨੇ ਆਈ ਸੰਗਤ ਦਾ ਧੰਨਵਾਦ ਕੀਤਾ।ਇਸ ਮੌਕੇ ਟਕਸਾਲੀ ਅਕਾਲੀ ਜੈਰਾਮ ਸਿੰਘ ਰੁੜਕੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਸਮਾਗਮ ਦੀ ਹਾਜ਼ਰੀ ਵਿਚ ਹਿੰਦੂ ਅਤੇ ਮੁਸਲਮਾਨ ਭਾਈਚਾਰਾਂ ਜਿੱਥੇ ਕਾਫੀ ਗਿਣਤੀ ਵਿਚ ਪਹੁੰਚਿਆ ਉਥੇ ਪੰਥਕ ਜ਼ਜ਼ਬੇ ਪੱਖੋਂ ਅੱਜ ਦਾ ਇਹ ਸਮਾਗਮ ਪੂਰੀ ਤਰ੍ਰਾਂ ਸਫਲ ਰਿਹਾ।ਇਸ ਮੌਕੇ ਜਿਲ੍ਹਾ ਜਥੇਦਾਰ ਰਣਜੀਤ ਸਿੰਘ ਲਿਬੜਾ, ਸਤਵਿੰਦਰ ਸਿੰਘ ਟੌਹੜਾ,ਹਰਪਾਲ ਸਿੰਘ ਜੱਲ੍ਹਾ,ਅਵਤਾਰ ਸਿੰਘ ਰਿਆ,ਦੀਦਾਰ ਸਿੰਘ ਭੱਟੀ, ਬਲਜੀਤ ਸਿੰਘ ਭੁੱਟਾ, ਹਰਭਜਨ ਸਿੰਘ ਚਰਨਾਰਥਲ,ਹਰਬੰਸ ਸਿੰਘ ਮੰਝਪੁਰ,ਮਾਸਟਰ ਚਰਨ ਸਿੰਘ,ਪਸ਼ੌਰਾ ਸਿੰਘ ਸਿੱਧੂਪੁਰ ਹਰਵੇਲ ਸਿੰਘ ਮਾਧੋਪੁਰ,ਜੱਸਾ ਸਿੰਘ ਆਹੁਲੂਵਾਲੀਆ,ਅਜਾਇਬ ਸਿੰਘ ਜਖਵਾਲੀ, ਮਹਿੰਦਰਜੀਤ ਸਿੰਘ ਖਰੌੜੀ, ਸੁਰਿੰਦਰ ਸਿੰਘ,ਸਰਬਜੀਤ ਸਿੰਘ ਸੁਹਾਗਹੇੜੀ, ਅਸ਼ੋਕ ਸੂਦਜੀ, ਪਰਵੀਨ ਕਾਲੜਾ, ਗੁਰਮੁੱਖ ਸਿੰਘ ਸੁਹਾਗਹੇੜੀ, ਜੈ ਸਿੰਘ ਬਾੜਾ,ਅਮਰਿੰਦਰ ਸਿੰਘ ਲਿਬੜਾ, ਅਜੈ ਸਿੰਘ ਲਿਬੜਾ,ਮੈਨੇਜਰ ਉੂਧਮ ਸਿੰਘ,ਕੁਲਵਿੰਦਰ ਸਿੰਘ ਡੇਰਾ,ਸੁਖਵਿੰਦਰ ਸਿੰਘ ਸੰਗਤਪੁਰਾ,ਗੁਰਦੀਪ ਸਿੰਘ ਸੰਗਤਪੁਰਾ,ਬੀਬੀ ਸੁਰਿੰਦਰ ਕੌਰ, ਖਲੀਫਾ ਸਈਅਦ ਮਹੁੰਮਦ,ਸੈਫ ਅਹਿਮਦ,ਕੁਲਵੰਤ ਸਿੰਘ ਸਿੱਧਵਾ, ਕੁਲਵੰਤ ਸਿੰਘ ਖਰੌੜਾ, ਮੋਹਨ ਭਮਾਰਸੀ, ਮੇਜਰ ਸਿੰਘ ਚਨਾਰਥਲ, ਦੇਵਿੰਦਰ ਸਿੰਘ ਬਹਿਲੋਲਪੁਰ,ਸਤਵਿੰਦਰ ਸਿੰਘ ਸੇਹਕੇ,ਗੁਰਜੀਵਨ ਸਿੰਘ ਸਰੌਦ,ਮੇਜਰ ਸਿੰਘ ਨਲੀਨੀ,ਨਰਿੰਦਰ ਸਿੰਘ ਮੁਕਾਰੋਪੁਰ,ਇੰਦਰਜੀਤ ਸਿੰਘ ਸੰਧੂ, ਪ੍ਰੀਤ ਇੰਦਰ ਸਿੰਘ,ਮਹਿੰਦਰ ਸਿੰਘ,ਇੰਦਰਜੀਤ ਸਿੰਘ ਖਰੇ, ਅਮਰਦੀਪ ਐਮ.ਸੀ, ਨਿਰਮਲ ਸਿੰਘ,ਤੇਜਾ ਸਿੰਘ ਪੰਜੋਲਾ,ਹਰਪਾਲ ਸਿੰਘ ਜੱਲ੍ਹਾ,ਨਰੰਗ ਸਿੰਘ ਲਾਡੇਵਾਲ,ਨੀਲਕੰਵਲ ਕੌਰ ਬਾਠ,ਦਰਬਾਰਾਂ ਸਿੰਘ ਰੰਧਾਵਾ,ਬਲਵੀਰ ਸਿੰਘ ਬੋਰ੍ਰਾ,ਕੁਲਦੀਪ ਸਿੰਘ ਪਲੋਾ, ਰਣਧੀਰ ਸਿੰਘ ਨਲੀਨਾ, ਇੰਦਰਜੀਤ ਸਿੰਘ ਖਰ੍ਹੇ,ਸਤਿਨਾਮ ਸਿੰਘ ਧਜੋਰੀ,ਮਨਜੀਤ ਸਿੰਘ ਮੰਨਾ,ਹਰਨੇਕ ਸਿੰਘ, ਪਾਲ ਸਿੰਘ ਆਕੜ, ਸੁੱਚਾ ਸਿੰਘ ਨੋਲੱਖਾ, ਦਿਲਬਾਗ ਸਿੰਘ ਬਾਗਾ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *