ਛਾਪਿਆਂਵਾਲੀ ਭਲਾਈ ਕੇਂਦਰ ਨੇ ਗਿਆਰਾਂ ਲੋੜਵੰਦ ਲੜਕੀਆਂ ਦੇ ਵਿਆਹ ਕੀਤੇ

ss1

ਛਾਪਿਆਂਵਾਲੀ ਭਲਾਈ ਕੇਂਦਰ ਨੇ ਗਿਆਰਾਂ ਲੋੜਵੰਦ ਲੜਕੀਆਂ ਦੇ ਵਿਆਹ ਕੀਤੇ

07malout01ਮਲੋਟ, 7 ਨਵੰਬਰ (ਆਰਤੀ ਕਮਲ) : ਭਲਾਈ ਕੇਂਦਰ ਗੁਰੂ ਰਾਮਦਾਸ ਸਾਹਿਬ ਜੀ ਸੇਵਾ ਸੁਸਾਇਟੀ ਪਿੰਡ ਛਾਪਿਆਂਵਾਲੀ ਵਿਖੇ ਬਾਬਾ ਸਰਬਜੀਤ ਸਿੰਘ ਦੀ ਅਗਵਾਈ ਵਿਚ ਗਿਆਰਾਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਆਨੰਦ ਕਾਰਜ ਕਰਵਾਏ ਗਏ । ਇਸ ਦੌਰਾਨ ਇਹਨਾਂ ਲੜਕੀਆਂ ਨੂੰ ਘਰੇਲੂ ਵਰਤੋਂ ਯੋਗ ਸਮਾਨ ਜਿਸ ਵਿਚ ਮੇਜ ਕੁਰਸੀਆਂ, ਬਰਤਨ, ਮੰਜੇ ਬਿਸਤਰੇ, ਪੱਖੇ, ਬਸਤਰ ਅਤੇ ਹੋਰ ਜਰੂਰੀ ਵਸਤਾਂ ਆਦਿ ਵੀ ਦਿੱਤੀਆਂ ਗਈਆਂ ਇਸ ਮੌਕੇ ਸੰਬੋਧਨ ਕਰਦਿਆਂ ਬਾਬਾ ਸਰਬਜੀਤ ਸਿੰਘ ਨੇ ਕਿਹਾ ਕਿ ਗੁਰੂ ਸਾਹਿਬਾਨ ਦੁਆਰਾ ਦਿੱਤੇ ਸਰਬ ਸਾਂਝੀਵਾਲਤਾ ਦੇ ਸੰਦੇਸ਼ ਨੂੰ ਮੁਖ ਰੱਖਦਿਆਂ ਹੋਇਆਂ ਇਹ ਸ਼ੁਭ ਕਾਰਜ ਸੰਗਤ ਦੇ ਸਹਿਯੋਗ ਨਾਲ ਨੇਪਰੇ ਚੜੇ ਹਨ ਬਾਬਾ ਬਲਜੀਤ ਸਿੰਘ ਨੇ ਕਿਹਾ ਕਿ ਅੱਜ ਦੇ ਸਮਾਜ ਅੰਦਰ ਧੀਆਂ ਨੂੰ ਵਿਆਹ ਕੇ ਆਪਣੇ ਘਰਾਂ ਨੂੰ ਤੋਰਨਾ ਆਮ ਆਦਮੀ ਲਈ ਮੁਸ਼ਕਲ ਹੁੰਦਾ ਜਾ ਰਿਹਾ ਹੈ ਇਸ ਲਈ ਇਹ ਸੰਸਥਾ ਅਤੇ ਸੰਗਤ ਵਧਾਈ ਦੀ ਪਾਤਰ ਹੈ ਜਿਨਾਂ ਤਿੰਨੋ ਦਿਨ ਸੰਗਤਾਂ ਲਈ ਖੁੱਲੇ ਲੰਗਰ ਲਗਾਏ ਹਨ ਅਤੇ ਸਮਾਜ ਦੀਆਂ ਇੰਨਾਂ ਲੋੜਵੰਦ ਧੀਆਂ ਦਾ ਆਸਰਾ ਬਣ ਕੇ ਅਨੰਦ ਕਾਰਜ ਕੀਤੇ ਹਨ ਇਸ ਸਬੰਧੀ ਰੱਖੇ ਸਮਾਗਮ ਵਿਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ 18ਐਫ ਰਾਜਸਥਾਨ ਤੋਂ ਆਏ ਬਾਬਾ ਗੁਰਪਾਲ ਸਿੰਘ, ਸੰਤ ਬਾਬਾ ਬਲਜੀਤ ਸਿੰਘ ਚਰਨ ਕਮਲ ਭੋਰਾ ਸਾਹਿਬ ਵਾਲੇ, ਪੰਡਤ ਗਿਰਧਾਰੀ ਲਾਲ ਜੀ, ਭਾਈ ਚਰਨਜੀਤ ਸਿੰਘ ਖਾਲਸਾ ਪ੍ਰਧਾਨ ਖਾਲਸਾ ਧਰਮ ਪ੍ਰਚਾਰ ਕਮੇਟੀ ਅਤੇ ਬਾਬਾ ਗੁਰਪ੍ਰੀਤ ਸਿੰਘ ਸੋਨੀ ਆਦਿ ਨੇ ਸੰਗਤਾਂ ਨੂੰ ਸੰਬੋਧਨ ਕੀਤਾ । ਚੇਅਰਮੈਨ ਪੰਜਾਬ ਐਗਰੋ ਅਤੇ ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਨੇ ਵੀ ਵਿਆਹ ਵਾਲੇ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ । ਸੁਸਾਇਟੀ ਦੇ ਪ੍ਰਬੰਧਕਾਂ ਸ਼ੇਰਬੀਰ ਸਿੰਘ ਸੰਧੂ ਸਾਬਕਾ ਸਰਪੰਚ ਨੇ ਭਾਂਡਿਆ ਦੀ ਸੇਵਾ, ਕੁਲਵਿੰਦਰ ਸਿੰਘ ਪੱਖਿਆਂ ਦੀ ਸੇਵਾ, ਬਲਜੀਤ ਸਿੰਘ ਡੱਬਵਾਲੀ ਢਾਬ ਤੇ ਪਰਮਜੀਤ ਸਿੰਘ ਰਾਨਾ ਨੇ ਮਠਿਆਈ ਦੀ ਸੇਵਾ, ਇੰਸਪੈਕਟਰ ਮਹੇਸ਼ਇੰਦਰ ਸਿੰਘ, ਮਾਸਟਰ ਮਲਕੀਤ ਸਿੰਘ, ਜੰਗੀਰ ਸਿੰਘ ਫੌਜੀ, ਗੁਰਮੀਤ ਸਿੰਘ, ਡ੍ਰਾ. ਮੰਗਲ ਰਾਮ, ਡ੍ਰਾ. ਚਾਨਣ ਰਾਮ, ਜਸਵੰਤ ਸਿੰਘ ਚੌਧਰੀ, ਸਾਹਿਬ ਸਿੰਘ ਅਤੇ ਬੇਅੰਤ ਸਿੰਘ ਆਦਿ ਸਮੇਤ ਇਲਾਕੇ ਦੀਆਂ ਸੰਗਤਾਂ ਨੇ ਪ੍ਰੋਗਰਾਮ ਨੂੰ ਸਫਲ ਕਰਨ ਵਿਚ ਅਹਿਮ ਯੋਗਦਾਨ ਪਾਇਆ ।

Share Button

Leave a Reply

Your email address will not be published. Required fields are marked *