ਚੰਡੀਗੜ ਵਿੱਚ ਪੰਜ ਸਿੰਘਾਂ ਵਲੋਂ ਸਰਬੱਤ ਖਾਲਸਾ ਦੇ ਵਿਧੀ ਵਿਧਾਨ ਨੂੰ ਬਾਰੇ ਬੁਲਾਈ ਮੀਟਿੰਗ ਬੇਸਿੱਟਾ ਰਹੀ, ਬੁਲਾਰਿਆਂ ਨੇ ਪਾਈ ਪਾਣੀ ‘ਚ ਮਧਾਣੀ: ਸ੍ਰੋ.ਅ.ਦ.ਅੰ. ਇੰਟਰਨੈਸ਼ਨਲ ਕੋਰਡੀਨੇਸ਼ਨ ਕਮੇਟੀ

ss1

ਚੰਡੀਗੜ ਵਿੱਚ ਪੰਜ ਸਿੰਘਾਂ ਵਲੋਂ ਸਰਬੱਤ ਖਾਲਸਾ ਦੇ ਵਿਧੀ ਵਿਧਾਨ ਨੂੰ ਬਾਰੇ ਬੁਲਾਈ ਮੀਟਿੰਗ ਬੇਸਿੱਟਾ ਰਹੀ, ਬੁਲਾਰਿਆਂ ਨੇ ਪਾਈ ਪਾਣੀ ‘ਚ ਮਧਾਣੀ: ਸ੍ਰੋ.ਅ.ਦ.ਅੰ. ਇੰਟਰਨੈਸ਼ਨਲ ਕੋਰਡੀਨੇਸ਼ਨ ਕਮੇਟੀ

fdk-1ਟਰਾਂਟੋ,18 ਅਕਤੂਬਰ (ਜਗਦੀਸ਼ ਬਾਂਬਾ ) ਸਰਬੱਤ ਖਾਲਸਾ ਸਬੰਧੀ ਪੰਜ ਸਿੰਘਾਂ ਵਲੋਂ ਬੁਲਾਈ ਗਈ ਮੀਟਿੰਗ ਵਿੱਚ ਦਰਜਨ ਦੋ ਕੁ ਸਿੱਖ ਆਗੂਆਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿੱਚ ਸਰਬੱਤ ਖਾਲਸਾ ਦੇ ਵਿਧੀ ਵਿਧਾਨ ਨੂੰ ਲੈ ਕੇ ਬੁਲਾਰਿਆਂ ਨੇ ਪਾਣੀ ਵਿੱਚ ਮਧਾਣੀ ਪਾਈ ਰੱਖੀ ਅਤੇ ਕੋਈ ਠੋਸ ਪ੍ਰੋਗ੍ਰਾਮ ਨਹੀਂ ਨਿਕਲ ਸਕਿਆ। ਮਿੱਥੇ ਸਮੇਂ ਤੋਂ ਡੇਢ ਕੁ ਘੰਟਾ ਲੇਟ ਸ਼ੁਰੂ ਹੋਈ ਮੀਟਿੰਗ ਨੂੰ ਸਰਬੱਤ ਡਾਟ ਔਰਗ ਤੇ ਲਾਈਵ ਵਿਖਾਇਆ ਗਿਆ,ਇਸ ਮੀਟਿੰਗ ਵਿੱਚ ਬਹੁਤਾਤ ਵਿੱਚ ਬੁਲਾਰਿਆਂ ਨੇ ਆਪੋ ਆਪਣੀ ਵਿਚਾਰਧਾਰਾ ਨੂੰ ਪ੍ਰਚਾਰਿਆ ਭਾਵੇਂ ਕਿ ਭਾਈ ਸਤਨਾਮ ਸਿੰਘ ਖੰਡਾ ਨੇ ਕਈ ਵਾਰ ਬੇਨਤੀ ਕੀਤੀ ਕਿ ਵਿਚਾਰ ਸਰਬੱਤ ਖਾਲਸਾ ਦੇ ਵਿਧੀ ਵਿਧਾਨ ਬਾਰੇ ਹੀ ਸੀਮਤ ਕੀਤੇ ਜਾਣਲਗਭਗ ਸਾਰੇ ਮੈਂਬਰਾਂ ਨੇ ਸਰਬੱਤ ਖਾਲਸਾ 2015 ਨੂੰ ਨਕਾਰਨ ਤੇ ਜ਼ੋਰ ਲਾਈ ਰੱਖਿਆ ਕਿ ਉਹ ਸਰਬੱਤ ਖਾਲਸਾ ਨਹੀਂ ਬਲਕਿ ਉਹ ਇੱਕ ਪੰਥਕ ਇਕੱਠ ਸੀ,ਇਸ ਤੋਂ ਇਲਾਵਾ ਸੰਤ ਰਣਜੀਤ ਸਿੰਘ ਢੱਡਰੀਆਂ ਦੇ ਜਥੇ ਸਮੇਤ ਕਈ ਬੁਲਾਰਿਆਂ ਨੇ 10 ਨਵੰਬਰ ਵਾਲਾ ਸਰਬੱਤ ਖਾਲਸਾ ਨੂੰ ਵਿਸਾਖੀ ਤੱਕ ਅੱਗੇ ਪਾਉਣ ਦੀ ਵਕਾਲਤ ਕੀਤੀ। ਇਥੇ ਸਰਬੱਤ ਖਾਲਸਾ ਦਾ ਵਿਧੀ ਵਿਧਾਨ ਬਣਾਉਣਾ ਜਾਂ ਜਥੇਦਾਰ ਸਾਹਿਬਾਨਾਂ ਦੀ ਨਿਯੁਕਤੀ ਦਾ ਵਿਧੀ ਵਿਧਾਨ ਬਣਾਉਣਾ, ਇਹੀ ਰੇੜਕਾ ਸਮਝ ਨਹੀਂ ਪਿਆ। ਇਤਿਹਾਸਕ ਪੱਖੋਂ ਕਈ ਬੁਲਾਰਿਆਂ ਨੇ ਸਪੱਸ਼ਟ ਕੀਤਾ ਕਿ ਸਰਬੱਤ ਖਾਲਸਾ ਬੁਲਾਉਣ ਦਾ ਕੋਈ ਵਿਧੀ ਵਿਧਾਨ ਨਹੀਂ ਹੁੰਦਾ। ਪ੍ਰਸਾਰਨ ਨੂੰ ਵੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਲਾਈਆਂ ਜਾ ਰਹੀਆਂ ਕਿਆਸਰਾਈਆਂ ਅਨੁਸਾਰ ਇਹ ਮੀਟਿੰਗ ਬੇਸਿੱਟਾ ਰਹ। ਅਖੀਰ ਵਿੱਚ ਇਹ ਐਲਾਨ ਵੀ ਸੁਣਨ ਨੂੰ ਮਿਲਿਆ ਕਿ ਜਿੰਨਾਂ ਵੀਰਾਂ ਨੂੰ ਵਿਚਾਰ ਦੇਣ ਦਾ ਮੌਕਾ ਨਹੀਂ ਮਿਲਿਆ ਉਹ ਲਿਖਤੀ ਆਪਣੇ ਵਿਚਾਰ ਪੰਜ ਸਿੰਘਾਂ ਕੋਲ ਪਹੁੰਚਾ ਸਕਦੇ ਹਨ। ਇਸ ਮੀਟਿੰਗ ਵਿੱਚ ਇੱਕ ਬੁਲਾਰੇ ਨੇ ਪੰਜਾਂ ਸਿੰਘਾਂ ਨੂੰ ਇਹ ਵੀ ਸੁਆਲ ਪੁੱਛਿਆ ਕਿ ਪਿਛਲੇ ਸਰਬੱਤ ਖਾਲਸੇ ਤੋਂ ਬਾਅਦ ਜਦੋਂ ਸਾਰੇ ਸਿੰਘ ਸਾਹਿਬਾਨਾਂ ਨੂੰ ਸਰਕਾਰ ਨੇ ਦੇਸ਼ ਧ੍ਰੋਹ ਦੇ ਕੇਸਾਂ ਵਿੱਚ ਜੇਲਾਂ ਵਿੱਚ ਡੱਕ ਦਿੱਤਾ ਸੀ ਤਾਂ ਉਦੋਂ ਪੰਜ ਸਿੰਘਾਂ ਨੇ ਅਗਵਾਹੀ ਕਿਉਂ ਨਹੀਂ ਕੀਤੀ ਜਾਂ ਸਿੰਘਾਂ ਸਾਹਿਬਾਨਾਂ ਦੇ ਹੱਕ ਵਿੱਚ ਜ਼ੁਬਾਨ ਕਿਉਂ ਨਹੀਂ ਖੋਲੀ,ਜਿਸਦਾ ਪੰਜ ਸਿੰਘਾਂ ਨੇ ਕੋਈ ਜੁਆਬ ਨਾ ਦਿੱਤਾ। ਮੀਟਿੰਗ ਦੀ ਸਾਰੀ ਕਾਰਵਾਈ ਆਨਲਾਈਨ ਦੇਖਣ ਤੋਂ ਬਾਅਦ ਇਹ ਸਿੱਧ ਹੋ ਗਿਆ ਹੈ ਕਿ ਇਹ ਮੀਟਿੰਗ ਦਰਅਸਲ ਸਰਬੱਤ ਖਾਲਸਾ ਨੂੰ ਮੁਲਤਵੀ ਕਰਨ ਦੇ ਮਨੋਰਥ ਨਾਲ ਕੀਤੀ ਲੱਗਦੀ ਸੀ ਅਜਿਹੇ ਵਿਚਾਰ ਦੇਣ ਵਾਲੇ ਵੀਰ ਪਿਛਲੇ ਸਾਲ ਵੀ ਸਰਬੱਤ ਖਾਲਸਾ ਨੂੰ ਅੱਗੇ ਪਾਉਣ ਲਈ ਬਜਿੱਦ ਸਨ।ਇਹ ਵਿਚਾਰ ਸ੍ਰੋ.ਅ.ਦ.ਅੰ ਇੰਟਰਨੈਸ਼ਨਲ ਕੋਰਡੀਨੇਸ਼ਨ ਕਮੇਟੀ ਦੀ ਮੀਡੀਆ ਕਮੇਟੀ ਦੇ ਮੈਂਬਰ ਸੁਖਮਿੰਦਰ ਸਿੰਘ ਹੰਸਰਾ ਕੈਨੇਡਾ, ਸੋਹਣ ਸਿੰਘ ਕੰਗ ਜਰਮਨੀ, ਅਮਰੀਕ ਸਿੰਘ ਬੱਲੋਵਾਲ ਬਹਿਰੀਨ, ਜਸਪਾਲ ਸਿੰਘ ਬੈਂਸ ਯੂ ਕੇ, ਸਰਬਜੀਤ ਸਿੰਘ ਯੂ.ਕੇ, ਅਮਨਦੀਪ ਸਿੰਘ ਨਿਊਯਾਰਕ, ਰੇਸ਼ਮ ਸਿੰਘ ਕੈਲੇਫੋਰਨੀਆ, ਹਰਦੀਪ ਸਿੰਘ ਲੋਹਾਖੇੜਾ ਅਸਟਰੇਲੀਆ, ਜਗਰਾਜ ਸਿੰਘ ਮੱਦੋਕੇ ਅਤੇ ਦਲਵਿੰਦਰ ਸਿੰਘ ਘੁੰਮਣ ਨੇ ਦਿੱਤੇਵਰਨਣਯੋਗ ਹੈ ਕਿ ਪੰਜ ਸਿੰਘਾਂ ਵਲੋਂ ਸਥਾਪਤ ਕੀਤੀ ਗਈ ਵੈਬਸਾਈਟ ਦਾ ਹੂ ਇਜ ਹੂ ਚੈਕ ਕਰਨ ਤੇ ਇਲਮ ਹੋਇਆ ਕਿ ਇਹ ਵੈਬਸਾਈਟ ਅਮਰੀਕਾ ਦੇ ਉਨਾਂ ਮੈਂਬਰਾਂ ਵਲੋਂ ਹੀ ਰਜਿਸਟਰਡ ਕਰਵਾਈ ਗਈ ਹੈ ਜਿਹੜੇ ਸਰਬੱਤ ਖਾਲਸਾ 2015 ਨੂੰ ਮੁਲਤਵੀ ਕਰਵਾਉਣ ਦੀ ਵਕਾਲਤ ਕਰਦੇ ਸਨ ਅਤੇ ਹੁਣ ਵੀ ਅਜਿਹੀ ਹੀ ਸੋਚ ਰੱਖਦੇ ਹਨ।

Share Button

Leave a Reply

Your email address will not be published. Required fields are marked *