ਚੰਗਾ ਖਿਡਾਰੀ ਦੇਸ਼ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਉਂਦਾ ਹੈ-ਐਸ. ਪੀ. ਗਿੱਲ

ਚੰਗਾ ਖਿਡਾਰੀ ਦੇਸ਼ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਉਂਦਾ ਹੈ-ਐਸ. ਪੀ. ਗਿੱਲ

3-nov-mlp-03ਮੁੱਲਾਂਪੁਰ ਦਾਖਾ 3 ਨਵੰਬਰ(ਮਲਕੀਤ ਸਿੰਘ) ਪੜਾਈ ਵਿੱਚ ਵੀ ਉਹ ਹੀ ਬੱਚੇ ਬੁਲੰਦੀਆਂ ਨੂੰ ਛੂਹਦੇ ਹਨ ਜਿਨਾਂ ਦੀ ਸਿਹਤ ਤੰਦਰੂਸਤ ਹੁੰਦੀ ਹੈ, ਇਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਵਿਦਿਆਰਥੀਆਂ ਦੀ ਖੁਰਾਕ ਵੱਲ ਵਿਸ਼ੇਸ ਧਿਆਨ ਦਿੱਤਾ ਜਾਵੇ ਸਿਹਤਮੰਦ ਤੇ ਤੰਦਰੁਸਤ ਵਿਦਿਆਰਥੀ ਹੀ ਨਰੋਏ ਸਮਾਜ ਦੀ ਸਿਰਜਣਾ ਵਿੱਚ ਅਹਿਮ ਯੋਗਦਾਨ ਪਾ ਸਕਦਾ ਹੈ ਜਿਸ ਨਾਲ ਸਾਡਾ ਸਮਾਜ ਨਰੋਆ ਅਤੇ ਦੇਸ਼ ਤਰੱਕੀ ਵੱਲ ਜਾਵੇਗਾਜਿੱਥੇ ਖੇਡਾਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਲਿਜਾਣ ਵਿੱਚ ਸਹਾਇਕ ਸਿੱਧ ਹੋ ਰਹੀਆ ਹਨ ਉੱਥੇ ਖੇਡਾਂ ਬੱਚਿਆਂ ਦੇ ਬਹੁਪੱਖੀ ਵਿਕਾਸ ਲਈ ਵੀ ਸਾਰਥਿਕ ਰੋਲ ਅਦਾ ਕਰਦੀਆਂ ਹਨਖੇਡਾਂ ਵਿਦਿਆਰਥੀ ਨੂੰ ਸਰੀਰਕ ਤੌਰ ਤੇ ਮਜਬੂਤ ਕਰਨ ਦੇ ਨਾਲ ਨਾਲ ਮਾਨਸਿਕ ਤੌਰ ਤੇ ਨਿਡਰ, ਕੰਮ ਕਰਨ ਦੀ ਸਮਰੱਥਾ ਵਾਲਾ ਅਤੇ ਅਡੋਲ ਬਣਾਉਂਦੀਆ ਹਨ ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸz. ਮਨਦੀਪ ਸਿੰਘ ਗਿੱਲ ਸੁਪਰਡੈਂਟ ਪੁਲਿਸ ਲੁਧਿਆਣਾ ਦਿਹਾਤੀ ਨੇ ਦਾਖਾ ਜੋਨ ਦੇ ਸਰਕਾਰੀ ਅਤੇ ਪਬਲਿਕ ਸਕੂਲਾਂ ਦੇ, ਸੰਤ ਕਬੀਰ ਅਕੈਡਮੀ ਧਾਮ ਤਲਵੰਡੀ ਖੁਰਦ ਵਿਖੇ ਚੱਲ ਰਹੇ ਖੇਡ ਮੁਕਾਬਲਿਆ ਦੇ ਦੂਜੇ ਦਿਨ ਖਿਡਾਰੀਆਂ, ਅਧਿਆਪਕਾਂ ਅਤੇ ਮਾਪਿਆਂ ਨੁੰ ਸੰਬੋਧਨ ਕਰਦਿਆਂ ਕੀਤਾ।

        ਉੱਘੇ ਸਮਾਜ ਸੇਵਕ, ਸਹਾਇਤਾ ਸੰਸ਼ਥਾ ਭਾਰਤ ਦੇ ਪ੍ਰਧਾਨ ਅਤੇ ਉੱਤਰੀ ਭਾਰਤ ਦੇ ਪ੍ਰਸਿੱਧ ਆਈ ਸਰਜਨ ਡਾ. ਰਜਿੰਦਰ ਸਿੰਘ ਲੁਧਿਆਣਾ ਨੇ ਕਿਹਾ ਕਿ ਵਿਦਿਆਰਥੀ ਜੀਵਨ ਦੌਰਾਨ ਖੇਡਾਂ ਨੂੰ ਦਿਲੀ ਭਾਵਨਾ ਨਾਲ ਅਪਣਾਉਣ ਵਾਲਾ ਵਿਅਕਤੀ ਜਿੰਦਗੀ ਦੀਆ ਉੱਚੀਆ ਬੁਲੰਦੀਆ ਸਰ ਕਰ ਸਕਦਾ ਹੈਇਤਿਹਾਸ ਗਵਾਹ ਹੈ ਕਿ ਜਿਹਨਾਂ ਨੇ ਵੀ ਖੇਡਾਂ ਦੇ ਖੇਤਰ ਨੂੰ ਅਪਣਾਇਆ ਹੈ ਉਨਾਂ ਨੇ ਸੋਹਰਤ ਦੇ ਨਾਲ-ਨਾਲ ਉੱਚ ਪਦਵੀਆ ਨੂੰ ਪ੍ਰਾਪਤ ਕੀਤਾ ਹੈ, ਅੱਜ ਦੇ ਸਮੇਂ ਵਿੱਚ ਇੱਕ ਚੰਗਾ ਨਾਗਰਿਕ ਬਣਨ ਲਈ ਖੇਡਾ ਪ੍ਰਤੀ ਸੱਚੀ ਅਤੇ ਸੁੱਚੀ ਭਾਵਨਾ ਨਾਲ ਖੇਡ ਖੇਡਣ ਦੀ ਲੋੜ ਹੈ ਇਸ ਸਮੇ ਅੰਡਰ 18 ਸਾਲ ਸ਼ਾਟ ਪੁਟ ਅਨਮੋਲਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਵੱਦੀ, ਹਾਈ ਜੰਪ ਅਮਨਦੀਪ ਕੌਰ ਸਰਕਾਰੀ ਸਕੂਲ ਦਾਖਾ, ਲੋਗ ਜੰਪ ਜਸਪ੍ਰੀਤ ਕੌਰ ਸਰਕਾਰੀ ਸਕੂਲ ਦਾਖਾ, ਡਿਸਕ ਥਰੋ ਜਸ਼ਨਪ੍ਰੀਤ ਕੌਰ ਪੀਸ ਪਬਲਿਕ ਸਕੂਲ, ਰੇਸ਼ 100 ਮੀਟਰ ਜਸਪ੍ਰੀਤ ਕੌਰ ਸਰਕਾਰੀ ਕੰਨਿਆ ਹਾਈ ਸਕੂਲ ਦਾਖਾ, ਅੰਡਰ 17 ਲੰਬੀ ਛਾਲ ਵਿੱਚ ਰਾਜਵਿੰਦਰ ਕੌਰ ਸਰਕਾਰੀ ਹਾਈ ਸਕੂਲ ਮੁੱਲਾਪੁਰ,800 ਮੀਟਰ ਰੇਸ਼ ਮਮਤਾ ਸਰਕਾਰੀ ਹਾਈ ਸਕੂਲ ਮੁੱਲਾਪੁਰ, ਅੰਡਰ 14 ਸਾਲ 600 ਮੀਟਰ ਸੋਨੀ ਕੈਪ ਖਾਲਸਾ ਅਜੀਤਸਰ ਮੋਹੀ, ਹਾਈ ਜੰਪ ਪਰਦੀਪ ਕੌਰ ਸੰਤ ਕਬੀਰ ਅਕੈਡਮੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

        ਇਸ ਮੌਕੇ ਸਵਾਮੀ ਗੰਗਾ ਨੰਦ ਜੀ ਭੁਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਸਕੱਤਰ ਕੁਲਦੀਪ ਸਿੰਘ ਮਾਨ, ਸੰਤ ਕਬੀਰ ਅਕੈਡਮੀ ਦੇ ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ, ਜੋਨ ਕਨਵੀਨਰ ਨਿਰਮਲ ਸਿੰਘ, ਕੋ-ਕਨਵੀਨਰ ਮਨਜੀਤ ਕੌਰ, ਅਵਤਾਰ ਸਿੰਘ ਬਿੱਲੂ, ਮਨਿੰਦਰ ਸਿੰਘ ਮਾਜਰੀ, ਮਨਜੀਤ ਸਿੰਘ ਡੀ.ਪੀ. ਰੁੜਕਾ, ਨਰਿੰਦਰ ਕੌਰ ਡੀ.ਪੀ., ਲੈਕ. ਅਮਰਜੋਤੀ ਪੜੈਣ, ਕੁਲਦੀਪ ਸਿੰਘ ਸਹੌਲੀ, ਵਾਇਸ ਪ੍ਰਿੰ. ਮੇਹਰਦੀਪ ਸਿੰਘ, ਕੋਆਰਡੀਨੇਟਰ ਵਿਕਾਸ ਗੋਇਲ, ਡੀ. ਪੀ. ਬਰਿੰਦਰਜੀਤ ਸਿੰਘ ਸਿੱਧਵਾਂ ਖੁਰਦ, ਡੀ. ਪੀ. ਅਮਨਦੀਪ ਸਿੰਘ, ਹਰਪ੍ਰੀਤ ਸਿੰਘ ਰਕਬਾ, ਅਮ੍ਰਿੰਤਪਾਲ ਸਿੰਘ ਹਿਸੋਵਾਲ, ਰੋਹਿਤ ਰਾਣੀ ਡੀ.ਪੀ.ਆਦਿ ਸ਼ਾਮਲ ਸਨ।

Share Button

Leave a Reply

Your email address will not be published. Required fields are marked *

%d bloggers like this: