ਚੰਗਰ ਦੇ ਇਲਾਕੇ ਵਿਚ ਕਾਂਗਰਸ ਨੇ ਕੀਤੀ ਮੀਟਿੰਗ

ss1

ਚੰਗਰ ਦੇ ਇਲਾਕੇ ਵਿਚ ਕਾਂਗਰਸ ਨੇ ਕੀਤੀ ਮੀਟਿੰਗ

congressਸ਼੍ਰੀ ਅਨੰਦਪੁਰ ਸਾਹਿਬ, 3 ਅਕਤੂਬਰ(ਦਵਿੰਦਰਪਾਲ ਸਿੰਘ/ਅੰਕੁਸ਼): ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਣਾ ਕੇ.ਪੀ. ਸਿੰਘ ਵਲੋਂ ਪਿੰਡ ਪੱਧਰ ਤੇ ਜਾ ਕੇ ਲੋਕਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਚਲਾਇਆ ਗਿਆ ਹੈ ਜਿਸ ਵਿਚ ਲੋਕ ਅਕਾਲੀ ਭਾਜਪਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਦੁਖ ਨਾਲ ਬਿਆਨ ਕਰ ਰਹੇ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਬਲਾਕ ਸ਼੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਪ੍ਰੇਮ ਸਿੰਘ ਬਾਸੋਵਾਲ ਨੇ ਕੀਤਾ। ਉਨਾਂ ਕਿਹਾ ਕਿ ਲੋਕ ਅਕਾਲੀ ਭਾਜਪਾ ਸਰਕਾਰ ਤੋ ਬਹੁਤ ਦੁਖੀ ਹਨ। ਉਨਾਂ ਦੱਸਿਆ ਕਿ ਰਾਣਾ ਕੇ ਪੀ ਸਿੰਘ ਦੀ ਅਗਵਾਈ ਵਿਚ ਚੰਗਰ ਇਲਾਕੇ ਵਿਚ ਕੀਤੀ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕੀਤੀ ਤੇ ਕਾਂਗਰਸ ਦੇ ਹੱਕ ਵਿਚ ਅਵਾਜ ਬੁਲੰਦ ਕੀਤੀ। ਉਨਾਂ ਰਾਣਾ ਦੀ ਅਗਵਾਈ ਵਿਚ ਅਗਲੀਆਂ ਚੋਣਾਂ ਵਿਚ ਜਿੱਤ ਯਕੀਨੀ ਬਨਾਉਣ ਦੇ ਵਾਅਦੇ ਕੀਤੀ ਅਤੇ ਅਕਾਲੀ ਭਾਜਪਾ ਸਰਕਾਰ ਨੂੰ ਚਲਦਾ ਕਰਨ ਦੀ ਗੱਲ ਦੁਹਰਾਈ। ਇਸ ਮੋਕੇ ਜੈਲਦਾਰ ਸਤਵਿੰਦਰ ਸਿੰਘ ਜੈਲਦਾਰ ਚੇੜੀਆਂ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜਰ ਸਨ।

Share Button

Leave a Reply

Your email address will not be published. Required fields are marked *