ਚੌਕਸੀ ਜਾਗਰੂਕਤਾ ਹਫਤੇ ਨੂੰ ਮੁੱਖ ਰੱਖ ਕੇ ਭ੍ਰਿਸ਼ਟਾਚਾਰ ਵਿਰੁੱਧ ਪਿੰਡ ਪੰਜੋਲੀ ਕਲਾਂ ਵਿਚ ਡਰਾਇੰਗ ਮੁਕਾਬਲਾ ਕਰਵਾਇਆ

ss1

ਚੌਕਸੀ ਜਾਗਰੂਕਤਾ ਹਫਤੇ ਨੂੰ ਮੁੱਖ ਰੱਖ ਕੇ ਭ੍ਰਿਸ਼ਟਾਚਾਰ ਵਿਰੁੱਧ ਪਿੰਡ ਪੰਜੋਲੀ ਕਲਾਂ ਵਿਚ ਡਰਾਇੰਗ ਮੁਕਾਬਲਾ ਕਰਵਾਇਆ

img_20161103_124619ਫਤਿਹਗੜ੍ਹ ਸਾਹਿਬ 5 ਨਵੰਬਰ (ਪ.ਪ.): ਚੌਕਸੀ ਜਾਗਰੂਕਤਾ ਹਫਤੇ ਨੂੰ ਮੁੱਖ ਰੱਖ ਕੇ ਭ੍ਰਿਸ਼ਟਾਚਾਰ ਵਿਰੁੱਧ ਪਿੰਡ ਪੰਜੋਲੀ ਕਲਾਂ ਵਿਚ ਸਥਿਤ ਪੰਜਾਬ ਐਂਡ ਸਿੰਧ ਬੈਂਕ ਵਲੋਂ ਸ੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਦੀ ਸਰਪ੍ਰਸਤੀ ਹੇਠ ਬ੍ਰਾਚ ਮੈਨੇਜਰ ਸ੍ਰੀ ਅੰਕਿਤ ਮੋਦੀ ਜੀ ਦੀ ਯੋਗ ਅਗਵਾਈ ਵਿਚ ਸਰਕਾਰੀ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਦਾ ਡਰਾਇੰਗ ਮੁਕਾਬਲਾ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਭਵਨ ਵਿਚ ਕਰਵਾਇਆ ਗਿਆ।ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਿਸਚਰ ਸਕਾਲਰ ਤੇ ਸਮਾਜ ਸੇਵੀ ਜਗਜੀਤ ਸਿੰਘ ਪੰਜੋਲੀ ਸਮੇਤ ਨੰਬਰਦਾਰ ਜਤਿੰਦਰ ਸਿੰਘ ਲਾਡੀ ਨੇ ਮੁੱਖ ਮਹਿਮਾਨ ਵਜ਼ੋ ਸ਼ਿਰਕਤ ਕੀਤੀ।ਉਨ੍ਹਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਮੁਕਤ ਸਮਾਜ ਦੀ ਸਿਰਜਣਾ ਲਈ ਹਰ ਨਾਗਰਿਕ ਤੇ ਦੇਸ਼ ਵਾਸੀ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।ਇਸ ਡਰਾਇੰਗ ਮੁਕਾਬਲੇ ਵਿਚ ਕ੍ਰਮਵਾਰ ਪਹਿਲੇ ਦੂਜੇ,ਤੀਜੇ ਸਥਾਨ ਰਹੇ ਵਿਦਿਆਰਥੀ ਜਿਵੇ ਕਿ ਰਮਨਜੌਤ ਕੌਰ ਕਲਾਸ ਦਸਵੀਂ,ਅਮਨਦੀਪ ਕੌਰ ਗਿਆਰਵੀਂ, ਅਤੇ ਸਤਵਿੰਦਰ ਕੌਰ ਨੌਵੀ,ਰਾਜਵਿੰਦਰ ਕੌਰ ਗਿਆਰਵੀਂ ਦੋੋਵਾਂ ਨੇ ਜੁਆਇੰਟ ਸਥਾਨ ਪ੍ਰਾਪਤ ਕੀਤਾ।ਜੇਤੂ ਵਿਦਿਆਰਥੀਆਂ ਨੂੰ ਲੈਕਚਰਾਰ ਮੈਡਮ ਬਲਵਿੰਦਰ ਕੌਰ ਨੇ ਇਨਾਮ ਤਕਸੀਮ ਕੀਤੇ।ਅੰਤ ਵਿਚ ਸ੍ਰੀ ਅੰਕਿਤ ਮੋਦੀ ਜੀ ਨੇ ਆਏ ਮਹਿਮਾਨ ਤੇ ਮੁਕਾਬਲੇ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਤੇ ਧੰਨਵਾਦ ਕੀਤਾ।ਇਸ ਮੌਕੇ ਬੈਂਕ ਦੇ ਸਟਾਫ ਵਿਚੋਂ ਨਵਗੁਲਸ਼ਨ ਸਿੰਘ,ਅਵਤਾਰ ਸਿੰਘ,ਗੁਰਮੀਤ ਸਿੰਘ,ਹਰਪ੍ਰੀਤ ਸਿੰਘ,ਅਮਰਿੰਦਰ ਸਿੰਘ ਹਰਮੇਲ ਸਿੰਘ ਤੇਜ਼ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *