ਚੋਰ ਗਰੋਹ ਸਰਗਰਮ ਪੁਲਿਸ ਬਣੀ ਮੂਕਦਰਸ਼ਕ

ਚੋਰ ਗਰੋਹ ਸਰਗਰਮ ਪੁਲਿਸ ਬਣੀ ਮੂਕਦਰਸ਼ਕ

ਬਰੇਟਾ (ਰੀਤਵਾਲ) ਸਥਾਨਕ ਸਹਿਰ ਵਿੱਚ ਚੋਰਾ ਦੇ ਹੋਸਲੇ ਬੜੇ ਹੀ ਬੁਲੰਦ ਹੁੰਦੇ ਨਜਰ ਆ ਰਹੇ ਹਨ।ਚੋਰਾ ਵੱਲੋ ਪੁਲਿਸ ਦੇ ਐਨ ਨੱਕ ਥੱਲੇ ਸਰਕਾਰੀ ਦਫਤਰਾਂ ਅੱਗੋਂ ਦਿਨ ਦਿਹਾੜੇ ਮੋਟਰਸਾਇਕਲ ਚੋਰੀ ਕੀਤੇ ਜਾ ਰਹੇ ਹਨ।ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ।ਬੀਤੇ ਦਿਨ ਮੰਗਲਵਾਰ ਸਥਾਨਕ ਤਹਿਸੀਲ ਕੈਂਪਲੈਕਸ ਵਿੱਚ ਜਦੋਂ ਅਮਨਦੀਪ ਸਿੰਘ ਨਾਮੀ ਇੱਕ ਵਿਅਕਤੀ ਆਪਣਾ ਕੋਈ ਸਰਕਾਰੀ ਕੰਮ ਕਰਾਉਣ ਲਈ ਮੋਟਰਸਾਇਕਲ ਨੂੰ ਲੌਕ ਲਗਾ ਕੇ ਸਰਕਾਰੀ ਦਫਤਰ ਅੰਦਰ ਗਿਆ ਤਾਂ 15 ਮਿੰਟਾਂ ਦੇ ਸਮੇਂ ਅੰਦਰ ਹੀ ਚੋਰ ਮੋਟਰਸਾਇਕਲ ਲੈ ਕੇ ਰਫੂ ਚੱਕਰ ਹੋ ਗਏ। ਮੋਟਰਸਾਇਕਲ ਦੀ ਚੋਰੀ ਦੀ ਘਟਨਾ ਨਜਦੀਕੀ ਲੱਗੇ ਇੱਕ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ ਹੋ ਗਈ।ਸੂਤਰ ਦੱਸਦੇ ਹਨ ਕਿ ਕੈਮਰੇ ਵਿੱਚ ਮੋਟਰਸਾਇਕਲ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਦੀ ਤਸਵੀਰ ਕੈਦ ਹੋ ਚੁੱਕੀ ਹੈ।ਪਰ ਬਰੇਟਾ ਪੁਲਿਸ ਅਜਿਹੇ ਸਬੂਤ ਦੇ ਹੋਣ ਦੇ ਬਾਵਜੂਦ ਵੀ ਐੱਫ.ਆਈ ਦਰਜ ਕਰਨ ਤੋ ਆਨਾ ਕਾਨੀ ਕਰ ਰਹੀ ਹੈ। ਪੀੜਤ ਅਮਨਦੀਪ ਸਿੰਘ ਨੇ ਦੱਸਿਆ ਕਿ ਜਦ ਉਹ ਕੁੱਝ ਹੀ ਮਿੰਟਾਂ ਵਿੱਚ ਥਾਣਾ ਬਰੇਟਾ ਵਿਖੇ ਇਤਲਾਹ ਦੇਣ ਲਈ ਗਿਆ ਤਾਂ ਡਿਊਟੀ ਤੇ ਤਨਾਇਤ ਵਰਦੀਧਾਰੀ ਇੱਕ ਅਧਿਕਾਰੀ ਨੇ ਉਸ ਦੀ ਗੱਲ ਸੁਨਣ ਤੋ ਸਾਫ ਇਨਕਾਰ ਕਰ ਦਿੱਤਾ।ਅਮਨਦੀਪ ਵੱਲੋਂ ਪੰਜਾਬ ਦੇ ਉੱਪ ਮੁੱਖ ਮੰਤਰੀ ਸ੍ਰ:ਸੁਖਵੀਰ ਸਿੰਘ ਬਾਦਲ ਵੱਲੋਂ ਸੁਰੂ ਕੀਤੀ ਗਈ 181 ਨੰ:ਹੈਲਪ ਲਾਈਨ ਤੇ ਜਦ ਫੋਨ ਕਰਕੇ ਸਿਕਾਇਤ ਦਰਜ ਕਰਵਾਈ ਤਾਂ ਕੁੱਝ ਸਮੇ ਬਾਅਦ ਬਰੇਟਾ ਪੁਲਿਸ ਹਰਕਤ ਵਿੱਚ ਆਉਦਿਆਂ ਘਟਨਾ ਵਾਲੀ ਜਗਾ ਦਾ ਜਾਇਜਾ ਲਿਆ ਅਤੇ ਸੀ.ਸੀ.ਟੀ.ਵੀ ਕੈਮਰੇ ਦੀ ਫੂਟੇਜ ਵਿੱਚ ਤਸਵੀਰਾਂ ਕੈਦ ਹੋਣ ਦੇ ਬਾਵਜੂਦ ਵੀ ਪੁਲਿਸ ਖਾਨਾਂ ਪੂਰਤੀ ਵਿੱਚ ਲੱਗੀ ਹੋਈ ਹੈ।ਜਦੋ ਉੱਕਤ ਮਾਮਲੇ ਸੰਬੰਧੀ ਥਾਣਾ ਬਰੇਟਾ ਵਿਖੇ ਤਾਇਨਾਤ ਇਸ ਮਾਮਲੇ ਦਾ ਜਾਇਜਾਂ ਕਰ ਰਹੇ ਅਧਿਕਾਰੀ ਨਾਲ ਫੋਨ ਤੇ ਸੰਪਰਕ ਕੀਤਾ ਤਾਂ ਉਨਾਂ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।ਪਰ ਅਜੇ ਇਸ ਮਾਮਲੇ ਵਿੱਚ ਐੱਫ.ਆਰ.ਆਈ ਦਰਜ ਨਹੀ ਹੋਈ ਹੈ। ਨਿੱਤ ਦਿਨ ਵਾਪਰ ਰਹੀਆਂ ਇੱਕਾ ਦੂਕਾ ਲੂੱਟ ਖੋਹਾਂ ਚੋਰਾ ਦੀਆਂ ਵਾਰਦਾਤਾ ਕਾਰਨ ਸਹਿਰ ਵਾਸੀਆਂ ਵਿੱਚ ਸਹਿਮ ਦਾ ਮਾਹੋਲ ਹੈ। ਆਮ ਲੋਕਾ ਨੇ ਆਈ.ਜੀ.ਪੀ ਬਠਿੰਡਾ ਪਾਸੋ ਵਾਪਰ ਰਹੀਆਂ ਘਟਨਾਵਾਂ ਵੱਲ ਧਿਆਨ ਦੇਣ ਦੀ ਮੰਗ ਕੀਤੀ ਹੈ।

Share Button

Leave a Reply

Your email address will not be published. Required fields are marked *

%d bloggers like this: