ਚੋਥੇ ਦਿਨ ਵੀ ਜਾਰੀ ਰਿਹਾ ਕੱਚੇ ਮੁਲਾਜ਼ਮ ਦਾ ਪੱਕਾ ਮੋਰਚਾ

ss1

ਚੋਥੇ ਦਿਨ ਵੀ ਜਾਰੀ ਰਿਹਾ ਕੱਚੇ ਮੁਲਾਜ਼ਮ ਦਾ ਪੱਕਾ ਮੋਰਚਾ
ਪੰਜਾਬ ਕੈਬਨਿਟ ਮੀਟਿੰਗ ਲੋਕ ਦਿਖਾਵਾ ਆਗੂ
ਮੁਲਾਜਮ ਪ੍ਰਸਾਸਨਿਕ ਸਖਤੀ ਦੀ ਸਾਹਮਣਾ ਕਰਨ ਨੂੰ ਤਿਆਰ ਬਰ ਤਿਆਰ

picture1ਰਾਮਪੁਰਾ ਫੂਲ 23 ਨਵੰਬਰ, 2016 (ਕੁਲਜੀਤ ਸਿੰਘ ਢੀਂਗਰਾ) ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਿਚ ਸ਼ਾਮਿਲ ਹਰ ਤਰਾਂ ਦੇ ਠੇਕਾ, ਪ੍ਰੋਜੈਕਟ, ਸੁਸਾਇਟੀ, ਪੰਚਾਇਤੀ ਸਿਸਟਮ, ਕੰਪਨੀਆਂ, ਠੇਕੇਦਾਰਾਂ, ਇੰਨਲਿਸਟਮੈਂਟ, ਆਉਟ-ਸੋਰਸਿੰਗ, ਸਵੈ-ਰੁਜ਼ਗਾਰ, ਸੁਸਾਇਟੀ ਅਧੀਨ ਭਰਤੀ ਕੀਤੇ ਮੁਲਾਜ਼ਮਾਂ ਨੂੰ ਉਹਨਾਂ ਦੇ ਸੰਬੰਧਤ ਵਿਭਾਗ ਵਿਚ ਸ਼ਿਫਟ ਕਰਕੇ ਰੈਗੂਲਰ ਕਰਵਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਪੰਜਾਬ ਸਰਕਾਰ ਦੇ ਲਾਰਿਆਂ ਤੋਂ ਅੱਕੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋਂ ਰਾਮਪੁਰਾ ਵਿਖੇ ਫਾਟਕਾ ‘ਤੇ ਅਣਮਿੱਥੇ ਸਮੇਂ ਲਈ ਲੱਗਾ ਧਰਨਾ ਚੌਥੇੇੇ ਦਿਨ ਲਗਾਤਾਰ ਜਾਰੀ ਰਿਹਾ।ਚੌਥੇੇ ਦਿਨ ਵੀ ਧਰਨੇ ਵਿਚ ਠੇਕਾ ਮੁਲਾਜ਼ਮਾਂ ਦੇ ਜਥਿਆਂ ਦਾ ਲਗਾਤਾਰ ਆਉਣਾ ਜਾਰੀ ਰਿਹਾ।ਇਸ ਮੌਕੇ ਬੋਲਦਿਆਂ ਮੋਰਚੇ ਵਿਚ ਸ਼ਾਮਿਲ ਜਥੇਬੰਦੀਆਂ ਥਰਮਲ ਪਲਾਂਟ ਕੰਨਟਰੈਕਟ ਵਰਕਰਜ਼ ਯੂਨੀਅਨ (ਅਜ਼ਾਦ) ਤੋਂ ਰਜਿੰਦਰ ਸਿੰਘ ਢਿੱਲੋਂ, ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਤੋਂ ਵਰਿੰਦਰ ਸਿੰਘ ਮੋਮੀ, ਵੈਟੇਨਰੀ ਏ.ਆਈ. ਵਰਕਰਜ਼ ਯੂਨੀਅਨ ਪੰਜਾਬ ਤੋਂ ਮਾਨ ਸਿੰਘ ਪੋਲਾ, ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਤੋਂ ਰੇਸ਼ਮ ਸਿੰਘ ਗਿੱਲ, ਮਗਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਤੋਂ ਵਰਿੰਦਰ ਸਿੰਘ, ਐੱਸ.ਐੱਸ.ਏ./ਰਮਸਾ ਅਧਿਆਪਕ ਯੂਨੀਅਨ ਪੰਜਾਬ ਤੋਂ ਦੀਦਾਰ ਸਿੰਘ ਮੁੱਦਕੀ, ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਤੋਂ ਹਰਮੀਤ ਸਿੰਘ, ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡਇੰਪ: ਕੰਟਰੈਕਟ ਵਰਕਰ ਅਤੇ ਲੇਬਰ ਯੂਨੀ. ਤੋਂ ਸ਼ੇਰ ਸਿੰਘ ਖੰਨਾ, ਕੰਨਟਰੈਕਟ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਪੰਜਾਬ ਤੋਂ ਨਿੰਦਰ ਕੌਰ, ਕਿਰਨਜੀਤ ਕੌਰ, ਐੱਨ.ਆਰ.ਐੱਚ.ਐੱਮ. ਪੰਜਾਬ ਸਟਾਫ ਨਰਸਜ਼ ਇੰਮਪਲੋਇਜ਼ ਯੂਨੀਅਨ ਪੰਜਾਬ ਤੋਂ ਨਵਨੀਤ ਕੌਰ, ਸ਼ਹੀਦ ਕਿਰਨਜੀਤ ਕੌਰ ਐਕਸ਼ਨ ਕਮੇਟੀ ਪੰਜਾਬ ਤੋਂ ਵੀਰਪਾਲ ਕੌਰ ਸਿਧਾਨਾ, ਰੈਗੂਲਰ ਐਂਡ ਕੰਨਟਰੈਕਟ ਵਰਕਰਜ਼ ਯੂਨੀਅਨ (ਅਜ਼ਾਦ) ਪੀ.ਆਰ.ਟੀ.ਸੀ. ਤੋਂ ਜਸਪਾਲ ਸਿੰਘ, ਮਾਡਲ ਸਕੂਲ ਕਰਮਚਾਰੀ ਐਸੋਸੀਏਸ਼ਨ ਪੰਜਾਬ ਤੋਂ ਡਾ. ਅਮ੍ਰਿਤਪਾਲ ਸਿੰਘ, ਆਈ.ਈ.ਵੀ. ਯੂਨੀਅਨ ਪੰਜਾਬ ਤੋਂ ਜਸਵੰਤ ਸਿੰਘ, ਪੀ.ਡਬਲਿਉ.ਡੀ. ਇਲੈਕਟ੍ਰੀਕਲ ਆਉਟਸੋਰਸਿੰਗ ਮੁੁਲਾਜ਼ਮ ਯੂਨੀਅਨ ਪੰਜਾਬ ਤੋਂ ਜਸਪ੍ਰੀਤ ਸਿੰਘ ਗਗਨ, ਪੰਜਾਬ ਕੰਨਟਰੱਕਸ਼ਨ ਵਰਕਰਜ਼ ਵੈਲਫੇਅਰ ਬੋਰਡ ਸਟਾਫ ਯੂਨੀਅਨ ਤੋਂ ਵਰਿੰਦਰ ਮੋਹਾਲੀ, ਸੀ.ਐੱਸ.ਐੱਸ. ਹਿੰਦੀ ਟੀਚਰ ਯੂਨੀਅਨ ਪੰਜਾਬ ਤੋਂ ਸ਼ਮਿੰਦਰ ਸਿੰਘ ਮਾਨ ਨੇ ਕਿਹਾ ਕਿ ਸਰਕਾਰ ਸਾਰੇ ਲੱਪੇ ਦੀ ਨੀਤੀ ਰਾਂਹੀ ਪੰਜਾਬ ਦੀ ਨੌਜਵਾਨ ਪੀੜੀ ਦਾ ਸ਼ੌਸ਼ਣ ਬੰਦ ਕਰੇ, ਹਰ ਕੱਚੇ ਮੁਲਾਜ਼ਮ ਨੂੰ ਵਿਭਾਗ ਵਿਚ ਲਿਆ ਕੇ ਰੈਗੂਲਰ ਕਰੇ, ਪੂਰੀ ਬਣਦੀ ਤਨਖਾਹ ਅਤੇ ਪੈਨਸ਼ਨ ਦੇਵੇ। ਇਸ ਦੇ ਨਾਲ ਹੀ ਪਿਛਲੀ ਦਿਨੀ ਕੈਬਨਿਟ ਵਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਲਏ ਅਸਪੱਸ਼ਟ ਫੈਸਲੇ ਨੂੰ ਸਪੱਸ਼ਟ ਕਰੇ, ਰੈਗੂਲਰ ਹੋਣ ਦੇ ਸੰਘਰਸ਼ ਦੌਰਾਨ ਕੱਚੇ ਕਾਮਿਆਂ ਦੀ ਹੋਈ ਵਿਕਟੇਮਾਈਜੇਸ਼ਨ, ਬਣਾਏ ਪੁਲਿਸ ਕੇਸ ਰੱਦ ਕਰੇ ਅਤੇ ਛਾਂਟੀ ਕੀਤੇ ਥਰਮਲ ਕਾਮਿਆਂ ਅਤੇ ਸੁਵਿਧਾ ਕਾਮਿਆਂ ਨੂੰ ਮੁੜ ਰੁਜ਼ਗਾਰ ਦੇ ਕੇ ਰੈਗੂਲਰ ਕਰੇ।ਉਹਨਾਂ ਕਿਹਾ ਕਿ ਸਰਕਾਰ ਮੁਲਾਜ਼ਮਾਂ ਤੋਂ ਬੇਮੁੱਖ ਹੋਈ ਬੈਠੀ ਹੈ।ਸੰਗਤ ਦਰਸ਼ਨ ਦੇ ਦਾਅਵੇ ਕਰਨ ਵਾਲੇ ਮੁੱਖ ਮੰਤਰੀ ਪੰਜਾਬ ਵਲੋਂ ਹਜ਼ਾਰਾਂ ਦੀ ਗਿਣਤੀ ਵਿਚ ਚੌਥੇ ਦਿਨਾਂ ਤੋਂ ਬੈਠੇ ਠੇਕਾ ਮੁਲਾਜ਼ਮਾਂ ਨੂੰ ਨਜ਼ਰ-ਅੰਦਾਜ਼ ਕੀਤਾ ਜਾ ਰਿਹਾ ਹੈ।ਚੌਥੇੇ ਦਿਨ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਵਲੋਂ ਸੰਘਰਸ਼ ਦੇ ਵੱਧਵੇਂ ਰੂਪ ਵਿਚ ਪਿੰਡਾਂ ਦੇ ਆਮ ਲੋਕਾਂ ਨੂੰ ਸੰਘਰਸ਼ ਦੀ ਹਮਾਇਤ ਦਾ ਸੱਦਾ ਦੇਣ ਲਈ ਪਿੰਡ ਫੂਲ ‘ਚਵਿਚ ਰੋਸ ਮਾਰਚ ਕੱਢਿਆ ਗਿਆ। ਬੁਲਾਰਿਆਂ ਨੇ ਬੋਲਦਿਆਂ ਪਿੰਡਾਂ ਦੇ ਲੋਕਾਂ ਕਿਹਾ ਕਿ ਉਹ ਵੋਟ ਮੰਗਣ ਆਏ ਵੋਟ-ਬਟੋਰੂਆਂ ਤੋਂ ਰੋਕ ਕੇ ਆਪਣੇ ਨਾਲ ਹੋਏ ਧੱਕਿਆਂ ਦੇ ਸਵਾਲ ਜਰੂਰ ਕਰਨ ਤੇ ਉਹਨਾਂ ਨੂੰ ਪੜੇ-ਲਿਖੇ ਨੌਜਵਾਨਾਂ ਮੁੰਡੇ-ਕੁੜੀਆਂ ਨੂੰ ਨੌਕਰੀਆਂ ਨਾ ਦੇ ਕੇ ਸੜਕਾਂ ‘ਤੇ ਰੋਲਣ ਦਾ ਕਾਰਣ ਜਰੂਰ ਪੁੱਛਣ।ਪਿੰਡ ਦੇ ਲੋਕਾਂ ਨੇ ਘਰਾਂ ਤੋਂ ਬਾਹਰ ਆ ਕੇ ਸਹਿਯੋਗ ਵਜੋਂ ਧਰਨੇ ਦੇ ਲੰਗਰ ਲਈ ਦਾਲਾਂ, ਆਟਾ ਤੇ ਹੋਰ ਸਮੱਗਰੀ ਦੇ ਕੇ ਮੋਰਚੇ ਦਾ ਹੋਂਸਲਾ ਵਧਾਇਆ। ਧਰਨੇ ਦੌਰਾਨ ਲੋਕ ਪੱਖੀ ਗਾਇਕ ਜਗਸੀਰ ਜੀਦਾ ਨੇ ਲੋਕਾਂ ਦੇ ਮਸਲਿਆਂ ਨਾਲ ਸੰਬੰਧਤ ਗੀਤ ਗਾ ਕੇ ਰੰਗ ਬੰਨਿਆ।ਮੋਰਚੇ ਦੇ ਸਮੂਹ ਆਗੂਆਂ ਨੇ ਪੰਜਾਬ ਦੀ ਜਮਹੂਰੀਅਤ ਪਸੰਦ ਭਰਾਤਰੀ ਜੱਥੇਬੰਦੀਆਂ ਨੂੰ ਅਪੀਲ ਕੀਤੀ ਕਿ ਸਮੂਹ ਵਿਭਾਗਾਂ ਨੂੰ ਬਚਾਉਣ ਲਈ ਵਿਭਾਗਾ ਵਿਚ ਠੇਕਾ ਭਰਤੀ ਬੰਦ ਕਰਵਾਕੇ ਸਮੂਹ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਵਾਉਣ ਲਈ ਅੱਗੇ ਆਉਣ। ਇਸ ਮੌਕੇ ਧਰਨੇ ‘ਤੇ ਆਏ ਠੇਕਾ ਮੁਲਾਜ਼ਮਾਂ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਦਾਲ,ਰੋਟੀ,ਰਾਇਤਾ ਅਤੇ ਚਾਹ ਦਾ ਲੰਗਰ ਲਗਾਤਾਰ ਜਾਰੀ ਰਿਹਾ। ਅੱਜ ਦੇ ਧਰਨੇ ਵਿਚ ਭਰਾਤਰੀ ਜਥੇਬੰਦੀਆਂ ‘ਚੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਤੋਂ ਜਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ (ਪੰਜਾਬ), ਪੰਜਾਬ ਰੋਡਵੇਜ਼ ਇੰਪਲਾਈਜ਼ ਯੂਨੀਅਨ, ਤਰਕਸ਼ੀਲ ਸੁਸਾਇਟੀ ਪੰਜਾਬ, ਪੇਡੂ ਖੇਤ ਮਜ਼ਦੂਰ ਯੂਨੀਅਨ ਕ੍ਰਾਂਤੀਕਾਰੀ (ਪੰਜਾਬ), ਵਰਗ ਚੇਤਨਾ ਗਰੁੱਪ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ (ਪੰਜਾਬ), ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਜਥੇਬੰਦੀਆਂ ਸ਼ਾਮਿਲ ਹੋਈਆਂ।

Share Button

Leave a Reply

Your email address will not be published. Required fields are marked *