ਚੋਣ ਜਾਬਤਾ ਲਗਦਿਆਂ ਹੀ ਸਰਦੂਲਗੜ੍ਹ ਤੋ ਵੱਡੇ ਧਨਾਢ ਅਕਾਲੀ ਅਤੇ ਕਾਂਗਰਸੀ ਆਪ ਪਾਰਟੀ ਚ ਹੋਣਗੇ ਸ਼ਾਮਲ:ਭੋਲਾ ਮਾਨ

ਚੋਣ ਜਾਬਤਾ ਲਗਦਿਆਂ ਹੀ ਸਰਦੂਲਗੜ੍ਹ ਤੋ ਵੱਡੇ ਧਨਾਢ ਅਕਾਲੀ ਅਤੇ ਕਾਂਗਰਸੀ ਆਪ ਪਾਰਟੀ ਚ ਹੋਣਗੇ ਸ਼ਾਮਲ:ਭੋਲਾ ਮਾਨ
ਘੁੱਦੂਵਾਲਾ ਦੇ ਕਾਂਗਰਸੀਆਂ ਅੱਜ ਫੜਿਆ ਝਾੜੂ

ਸਰਦੂਲਗੜ੍ਹ/ਝੁਨੀਰ 24 ਦਸਬੰਰ(ਗੁਰਜੀਤ ਸ਼ੀਂਹ) ਵਿਧਾਨ ਸਭਾ ਹਲਕਾ ਸਰਦੂਲਗੜ੍ਹ ਤੋ ਆਮ ਆਦਮੀ ਪਾਰਟੀ ਨੂੰ ਉਸ ਸਮੇ ਬਲ ਮਿਲਿਆ ਜਦੋ ਪਿੰਡ ਘੁੱਦੂਵਾਲਾ ਦੇ ਕਾਂਗਰਸੀ ਪਰਿਵਾਰਾਂ ਨੇ ਆਪ ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।ਸਰਦੂਲਗੜ੍ਹ ਤੋ ਆਪ ਪਾਰਟੀ ਦੇ ਉਮੀਦਵਾਰ ਸੁਖਵਿੰਦਰ ਸਿੰਘ ਭੋਲਾ ਮਾਨ ਦੇ ਸ਼ਾਮਲ ਹੋਣ ਵਾਲੇ ਵਿਅਕਤੀਆਂ ਦਾ ਸਨਮਾਨ ਕੀਤਾ ਇਸ ਮੌਕੇ ਉਹਨਾਂ ਕਿਹਾ ਕਿ ਇਸ ਹਲਕੇ ਤੋ ਪੰਜਾਬ ਚ ਚੋਣ ਜਾਬਤਾ ਲਗਦਿਆਂ ਹੀ ਧਨਾਢ ਅਕਾਲੀ ਅਤੇ ਕਾਂਗਰਸੀ ਵਰਕਰ ਆਪ ਪਾਰਟੀ ਦਾ ਝਾੜੂ ਫੜ ਕੇ ਇਹਨਾਂ ਦਾ ਸਫਾਇਆ ਕਰ ਦੇਣਗੇ।ਉਹਨਾਂ ਕਿਹਾ ਕਿ ਇਸ ਹਲਕੇ ਚ ਹੋ ਰਹੀਆਂ ਨੁਕੜ ਮੀਟਿੰਗਾਂ ਤੋ ਪਤਾ ਲੱਗ ਰਿਹਾ ਹੈ ਕਿ ਹਲਕਾ ਵਾਸੀ ਦੋਨੇ ਹੀ ਪਾਰਟੀਆਂ ਤੋ ਪੂਰਾ ਅੱਕ ਚੁੱਕੇ ਹਨ।ਜਿਸ ਕਰਕੇ ਦਿਨ ਬ ਦਿਨ ਆਮ ਆਦਮੀ ਪਾਰਟੀ ਚ ਆ ਰਹੇ ਹਨ।ਇਸ ਮੌਕੇ ਸਾਮਲ ਹੋਣ ਵਾਲਿਆ ਚ ਜਰਨੈਲ ਸਿੰਘ,ਲਾਲ ਸਿੰਘ,ਭੂਰਾ ਸਿੰਘ,ਬਹਾਦਰ ਸਿੰਘ,ਮੇਘਾ ਸਿੰਘ,ਸੁਖਵਿੰਦਰ ਸਿੰਘ,ਨਾਇਬ ਸਿੰਘ ,ਭਰਪੂਰ ਸਿੰਘ ,ਗੱਗੀ ਸਿੰਘ ,ਮਹਿੰਦਰ ਸਿੰਘ ,ਗਗਨ ਸਿੰਘ ,ਪੱਪੂ ਸਿੰਘ,ਸਾਹਬ ਸਿੰਘ,ਨਾਜਰ ਸਿੰਘ,ਗੁਰਜੰਟ ਸਿੰਘ ਰਮਨਦੀਪ ਸਿੰਘ,ਗੁਰਜੰਟ ਸਿੰਘ।ਇਸ ਮੌਕੇ ਉਹਨਾ ਨਿਰਮਲ ਸਿੰਘ ਨਿੰਮਾ ਫੱਤਾ,ਰੋਸਾ ਖੁਨੀਰ,ਸੁੱਖੀ ਝੁਨੀਰ ਟੇਕ ਸਿੰਘ ਭੰਮੇ ਕਲਾ,ਭਰਪੂਰ ਚਚੋਹਰ,ਬਿੰਦਰ ਸਿੰਘ ,ਰਮਨ ਸਿੰਘ ,ਲੱਕੀ ਸ਼ਰਮਾ ,ਮਿਸਤਰੀ ਗੁਰਜੰਟ ਸਿੰਘ ,ਹਰਪ੍ਰੀਤ ਭੰਮੇ,ਨੱਛਤਰ ਸਿੰਘ ਮੌੜ,ਗੱਗੀ ਸਰਦੂਲੇਵਾਲਾ,ਸੁਖਵਿੰਦਰ ਖੋਖਰ ਆਦਿ ਵਲੰਟੀਅਰ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: