ਚੇਅਰਮੈਨ ਬਲਜਿੰਦਰ ਧਾਲੀਵਾਲ ਨੇ ਵੱਖ-ਵੱਖ ਮੰਡੀਆਂ ਚ ਸੁਰੂ ਕਰਵਾਈ ਬੋਲੀ

ss1

ਚੇਅਰਮੈਨ ਬਲਜਿੰਦਰ ਧਾਲੀਵਾਲ ਨੇ ਵੱਖ-ਵੱਖ ਮੰਡੀਆਂ ਚ ਸੁਰੂ ਕਰਵਾਈ ਬੋਲੀ

photo-1ਸਾਦਿਕ, 7 ਅਕਤੂਬਰ (ਗੁਲਜ਼ਾਰ ਮਦੀਨਾ)-ਸਾਦਿਕ ਨੇੜੇ ਵੱਖ-ਵੱਖ ਪਿੰਡਾਂ ਦੀਆਂ ਜਿਵੇਂ ਕਿ ਦੀਪ ਸਿੰਘ ਵਾਲਾ, ਡੋਡ, ਮੁਮਾਰਾ ਅਤੇ ਬੁੱਟਰ ਆਦਿ ਮੰਡੀਆਂ ਦੀ ਬੋਲੀ ਸੁਰੂ ਕਰਵਾਉਣ ਤਹਿਤ ਅੱਜ ਮਹਿਮੂਆਣਾ ਵਿਖੇ ਵੀ ਸ. ਬਲਜਿੰਦਰ ਸਿੰਘ ਧਾਲੀਵਾਲ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ ਨੇ ਬੋਲੀ ਸੁਰੂ ਕਰਵਾਈ। ਇਸ ਸਬੰਧੀ ਗੱਲਬਾਤ ਦੌਰਾਨ ਬਲਜਿੰਦਰ ਧਾਲੀਵਾਲ ਨੇ ਕਿਹਾ ਕਿ ਮੰਡੀਆਂ ਵਿਚ ਕਿਸਾਨਾਂ ਨੂੰ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਝੋਨਾ ਸੁੱਕਣ ਤੇ ਕੱਟਿਆ ਜਾਵੇ ਤਾਂ ਜੋ ਮੰਡੀ ਵਿੱਚ ਕਿਸਾਨਾਂ ਨੂੰ ਜਿਆਦਾ ਸਮਾਂ ਨਾ ਲੱਗੇ। ਇਸ ਮੌਕੇ ਉਨਾਂ ਨਾਲ ਗੁਰਮੀਤ ਸਿੰਘ ਸੰਧੂ ਪ੍ਰਧਾਨ ਟਰੱਕ ਯੂਨੀਅਨ ਸਾਦਿਕ, ਪ੍ਰਿਤਪਾਲ ਸਿੰਘ ਕੋਹਲੀ ਸਕੱਤਰ, ਰੁਪਿੰਦਰ ਸਿੰਘ ਸੰਧੂ ਮੰਡੀ ਸੁਪਰਵਾਈਜ਼ਰ, ਇੰਸਪੈਕਟਰ ਪੰਨਗਰੇਨ ਸੰਨੀ ਡੈਡਵਾਲ, ਮੋਹਨ ਲਾਲ, ਅਜੇ ਕੁਮਾਰ ਅਤੇ ਇਕਬਾਲ ਸਿੰਘ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ।

Share Button

Leave a Reply

Your email address will not be published. Required fields are marked *