ਚੇਅਰਮੈਨ ਕੁਲਵੰਤ ਸਿੰਘ ਢੱਡੇ ਦੀ ਅਗਵਾਈ ਵਿੱਚ ਮੋਗਾ ਰੈਲੀ ਲਈ ਕਾਫਲਾ ਰਵਾਨਾ

ss1

ਚੇਅਰਮੈਨ ਕੁਲਵੰਤ ਸਿੰਘ ਢੱਡੇ ਦੀ ਅਗਵਾਈ ਵਿੱਚ ਮੋਗਾ ਰੈਲੀ ਲਈ ਕਾਫਲਾ ਰਵਾਨਾ

ਰਾਮਪੁਰਾ ਫੂਲ 7 ਦਸੰਬਰ (ਕੁਲਜੀਤ ਸਿੰਘ ਢੀਗਰਾ) ਅੱਜ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਮੋਗਾ ਵਿਖੇ ਸਤਲੁਜ ਜਮੁਨਾ ਲਿੰਕ ਨਹਿਰ ਦੀ ਉਸਾਰੀ ਰੋਕਣ ਲਈ ਭਾਰਤ ਦੇ ਰਾਸਟਰਪਤੀ ਨੂੰ ਮੰਗ ਪੱਤਰ ਦੇਣ ਲਈ ਮੋਗਾ ਵਿਖੇ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵਰਕਰਾਂ ਦੀ ਬਹੁਤ ਵੱਡੀ ਮਹਾਨ ਰੈਲੀ ਹੋਣ ਜਾ ਰਹੀ ਹੈ ।ਇਹਨਾਂ ਸਬਦਾ ਦਾ ਪ੍ਰਗਟਾਵਾ ਉੱਘੇ ਅਕਾਲੀ ਦਲ ਆਗੂ ਚੇਅਰਮੈਨ ਕੁਲਵੰਤ ਸਿੰਘ ਢੱਡੇ ਨੇ ਆਪਣੇ ਸਾਥੀਆਂ ਸਮੇਤ ਰੈਲੀ ਨੂੰ ਰਵਾਨਾ ਹੁੰਦੇ ਹੋਏ ਕਿਹਾ ਕਿ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਅਕਾਲੀ ਵਰਕਰ ਹਰ ਕੁਰਬਾਨੀ ਦੇਣ ਲਈ ਤਿਆਰ ਹਨ ਨਾਲ ਹੀ ਸ: ਜਨਮੇਜਾ ਸਿੰਘ ਸੇਖੋਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਮੌੜ ਹਲਕੇ ਦੀ ਵਿਕਾਸ ਪੱਖੀ ਨੁਹਾਰ ਬਦਲ ਕਿ ਰੱਖ ਦਿੱਤੀ ਹੈ। ਅੰਤ ਵਿੱਚ ਉਹਨਾਂ ਕਿਹਾ ਕਿ ਅੱਜ ਦੀ ਰੈਲੀ ਇਤਿਹਾਸਿਕ ਹੋ ਨਿਬੜੇਗੀ ਅਤੇ ਅਕਾਲੀ ਭਾਜਪਾ ਸਰਕਾਰ ਦਾ ਮੁੱਢ ਬੰਨੇਗੀ।

Share Button

Leave a Reply

Your email address will not be published. Required fields are marked *