ਚਾਰ ਸੋ ਗਰਾਮ ਹੈਰੋਇਨ ਸਮੇਤ ਵਿਦੇਸ਼ੀ ਔਰਤ ਗ੍ਰਿਫਤਾਰ

ਚਾਰ ਸੋ ਗਰਾਮ ਹੈਰੋਇਨ ਸਮੇਤ ਵਿਦੇਸ਼ੀ ਔਰਤ ਗ੍ਰਿਫਤਾਰ
ਫੜੀ ਹੈਰੋਇਨ ਦੀ ਕੀਮਤ ਕਰੀਬ ਦੋ ਕਰੋੜ ਰੁਪਏ

ਕੀਰਤਪੁਰ ਸਾਹਿਬ 7 ਅਪ੍ਰੈਲ (ਸਰਬਜੀਤ ਸਿੰਘ ਸੈਣੀ): ਕੀਰਤਪੁਰ ਸਾਹਿਬ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਪਾਰਟੀ ਨੇ ਨਜਦੀਕੀ ਕਸਬਾ ਬੂੰਗਾ ਸਾਹਿਬ ਲਾਗੇ ਲਾਏ ਨਾਕੇ ਦੌਰਾਨ ਇੱਕ ਵਿਦੇਸ਼ੀ ਔਰਤ ਨੂੰ ਚਾਰ ਸੋ ਗਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈਰੋਇਨ ਦੀ ਬਜਾਰੀ ਕੀਮਤ ਦੋ ਕਰੋੜ ਰੁਪਏ ਦੱਸੀ ਜਾ ਰਹੀ ਹੈ । ਗ੍ਰਿਫਤਾਰ ਕੀਤੀ ਔਰਤ ਦੀ ਪਹਿਚਾਣ ਮੁਸਮਤ ਜੂਲੀਅਟ ਪਤਨੀ ਚਕਨੁਅਸ ਵਾਸੀ ਓਬਬੋਫੀਆ ਵਿਲੇਜ ਨੇੜੇ ਓਗੁਮੰਬਾਬਿਰੀ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਕੀਰਤਪੁਰ ਸਾਹਿਬ ਦੀ ਪੁਲਿਸ ਪਾਰਟੀ ਨੇ ਨਜਦੀਕੀ ਕਸਬਾ ਬੂੰਗਾ ਸਾਹਿਬ ਵਿਖੇ ਚੈਕਿੰਗ ਲਈ ਨਾਕਾ ਲਾਇਆ ਹੋਇਆ ਸੀ ਕਿ ਉਕਤ ਵਿਦੇਸ਼ੀ ਔਰਤ ਪੈਦਲ ਆ ਰਹੀ ਨਜਰ ਆਈ ਜੋ ਪੁਲਿਸ ਨੂੰ ਵੇਖ ਕੇ ਘਬਰਾ ਗਈ ਅਤੇ ਪਿੱਛੇ ਮੁੜ ਗਈ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ ਤੇ ਜਦੋਂ ਉਸਦੀ ਤਲਾਸ਼ੀ ਲਈ ਤਾਂ ਉਸਦੀ ਜੇਬ ਵਿੱਚੋਂ ਇੱਕ ਮੋਮੀ ਕਾਗਜ ਵਿੱਚ ਰੱਖਿਆ ਨਸ਼ੀਲਾ ਪਦਾਰਥ ਬਰਾਮਦ ਹੋਇਆ ਜਿਸ ਨੂੰ ਚੈੱਕ ਕਰਨ ਤੇ ਇਹ ਪਦਾਰਥ ਹੈਰੋਇਨ ਸੀ ਉਕਤ ਨਸ਼ੀਲੇ ਪਦਾਰਥ ਦਾ ਵਜਨ ਚਾਰ ਸੋ ਗਰਾਮ ਨਿੱਕਲਿਆ ਫੜੀ ਔਰਤ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਚਾਰ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ ਜਿਸ ਤੋਂ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Share Button

Leave a Reply

Your email address will not be published. Required fields are marked *

%d bloggers like this: