ਚਾਰ ਸਾਹਿਬਜਾਦਿਆ ਦੀ ਸ਼ਹਾਦਤ ਨੂੰ ਸਮਰਪਿਤ ਸਾਲਾਨਾ ਕੀਰਤਨ ਦਰਬਾਰ ਕਰਵਾਇਆ

ss1

ਚਾਰ ਸਾਹਿਬਜਾਦਿਆ ਦੀ ਸ਼ਹਾਦਤ ਨੂੰ ਸਮਰਪਿਤ ਸਾਲਾਨਾ ਕੀਰਤਨ ਦਰਬਾਰ ਕਰਵਾਇਆ
ਐਸੋਸੀਏਸ਼ਨ ਵੱਲੋ ਫ੍ਰੀ ਮੈਡੀਕਲ ਚੈੱਕਅਪ ਕੈਪ ਲਗਾਇਆ ਗਿਆ

ਪੱਟੀ, 13 ਦਸੰਬਰ (ਅਵਤਾਰ ਢਿਲੋ) ਪਿੰਡ ਸਭਰਾ ਵਿਖੇ ਚਾਰ ਸਾਹਿਬਜਾਦਿਆ ਦੀ ਸ਼ਹਾਦਤ ਨੂੰ ਸਮਰਪਿਤ ਸਾਲਾਨਾ ਕੀਰਤਨ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨੀਏ ਭਾਈ ਬਲਦੇਵ ਸਿੰਘ ਵਡਾਲਾ ਨੇ ਜਥੇ ਸਮੇਤ ਸ਼ਿਰਕਤ ਕੀਤੀ। ਕੀਰਤਨ ਉਪਰੰਤ ਕਥਾ ਕਰਦਿਆ ਭਾਈ ਸਾਹਿਬ ਨੇ ਗੁਰੁ ਘਰ ਦੀ ਉਸਤਤ ਕਰਨ ਦੇ ਨਾਲ ਆਪਣੇ ਹੱਕਾ ਪ੍ਰਤੀ ਸੁਚੇਤ ਰਹਿਣ ਦੀ ਬੇਨਤੀ ਕੀਤੀ। ਇਸ ਮੋਕੇ ਬਾਬਾ ਸ਼ਿੰਦਰ ਸਿੰਘ ਤੇ ਵੱਖ-2 ਸਿਆਸੀ ਆਗੂਆ ਨੇ ਵੀ ਸ਼ਿਰਕਤ ਕੀਤੀ। ਇਸ ਮੋਕੇ ਮਰੀਜਾ ਦੀ ਸੇਵਾ ਲਈ ਭਗਤ ਊਧਮ ਕਰਤਾਰ ਸੁਭਾਸ਼ ਅਜ਼ਾਦ ਯੂਥ ਵੈੱਲਫੇਅਰ ਐਸੋਸੀਏਸ਼ਨ” ਵੱਲੋ ਹੋਮਿੳਪੈਥਿਕ ਵਿਭਾਗ ਜਿਲਾ ਤਰਨਤਾਰਨ ਦੇ ਸਹਿਯੋਗ ਨਾਲ ਡਾਂ: ਦਿਲਬਾਗ ਸਿੰਘ ਅਤੇ ਉਹਨਾ ਦੇ ਸਹਿਯੋਗੀ ਰਮੇਸ਼ ਚੋਪੜਾ ਦੀ ਮਦਦ ਨਾਲ ਫ੍ਰੀ ਮੈਡੀਕਲ ਚੈੱਕਅਪ ਕੈਪ ਲਗਾਇਆ ਗਿਆ। ਜਿਸ ਵਿੱਚ 250 ਦੇ ਕਰੀਬ ਰੋਗੀਆ ਦੀ ਜਾਂਚ ਕੀਤੀ ਗਈ ਅਤੇ ਰੋਗਾ ਮੁਤਾਬਿਕ ਮੁਫਤ ਦਵਾਈਆ ਵੀ ਦਿੱਤੀਆ ਗਈਆ ਅਤੇ ਮਰੀਜਾ ਨੂੰ ਰੋਗਾ ਪ੍ਰਤੀ ਜਾਣਕਾਰੀ ਵੀ ਦਿੱਤੀ ਗਈ। ਪਰਿਵਾਰ ਵੱਲੋ ਵੱਡੀ ਗਿਣਤੀ ਵਿੱਚ ਪਹੁੰਚੀ ਸੰਗਤ ਨੂੰ ਲੰਗਰ ਵੀ ਛਕਾਇਆ ਗਿਆ। ਸੰਤਾ ਵੱਲੋ ਆਏ ਹੋਏ ਪਤਵੰਤੇ ਸੱਜਣਾ ਅਤੇ ਡਾਕਟਰਾ ਦਾ ਸਿਰੋਪਾ ਦੇ ਕੇ ਸਨਮਾਨ ਵੀ ਕੀਤਾ ਗਿਆ।ਇਸ ਮੋਕੇ ਤੇ ਸਰਵਣ ਸਿੰਘ, ਜਗਦੀਪ ਚੌਧਰੀ ਤੇ ਵੱਡੀ ਗਿਣਤੀ ਸੰਗਤਾਂ ਦੇ ਨਾਲ ਐਸੋਸੀਏਸ਼ਨ ਦੇ ਮੈਬਰ ਵੀ ਹਾਜ਼ਿਰ ਸਨ।

Share Button

Leave a Reply

Your email address will not be published. Required fields are marked *