ਚਾਈਨਾ ਨੂੰ ਮੂਂੰਹ ਤੌੜ ਜਵਾਬ ਦਿੰਦੇ ਹੋਏ ਦੀਵਾਲੀ ਦੇ ਤਿਉਹਾਰ ਮੌਕੇ ਚਾਈਨਾ ਦਾ ਸਮਾਨ ਖ੍ਰੀਦਣ ਵਿਚ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇ: ਪ੍ਰਾਸ਼ਰ

ss1

ਚਾਈਨਾ ਨੂੰ ਮੂਂੰਹ ਤੌੜ ਜਵਾਬ ਦਿੰਦੇ ਹੋਏ ਦੀਵਾਲੀ ਦੇ ਤਿਉਹਾਰ ਮੌਕੇ ਚਾਈਨਾ ਦਾ ਸਮਾਨ ਖ੍ਰੀਦਣ ਵਿਚ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇ: ਪ੍ਰਾਸ਼ਰ

prasharਸ਼੍ਰੀ ਅਨੰਦਪੁਰ ਸਾਹਿਬ, 22 ਅਕਤੂਬਰ(ਦਵਿੰਦਰਪਾਲ ਸਿੰਘ/ਅੰਕੁਸ਼): ਹੁਣ ਸਮਾਂ ਆ ਗਿਆ ਹੈ ਕਿ ਅਸੀਂ ਸਾਰੇ ਇਕੱਠੇ ਹੋਕੇ ਚਾਈਨਾ ਨੂੰ ਮੂਂੰਹ ਤੌੜ ਜਵਾਬ ਦਿੰਦੇ ਹੋਏ ਦੀਵਾਲੀ ਦੇ ਤਿਉਹਾਰ ਮੌਕੇ ਚਾਈਨਾ ਦਾ ਸਮਾਨ ਖ੍ਰੀਦਣ ਵਿਚ ਪੂਰਨ ਤੌਰ ਤੇ ਬਾਈਕਾਟ ਕਰੀਏ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਭਾਜਪਾ ਯੁਵਾ ਮੋਰਚਾ ਨੇਤਾ ਬਲਰਾਮ ਪ੍ਰਾਸ਼ਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਹਨਾਂ ਕਿਹਾ ਕਿ ਭਾਰਤ ਦੇ ਲੋਕਾਂ ਦੀ ਮਾਣ ਮਰਿਆਦਾ ਨੂੰ ਲੈਕੇ ਜੋ ਗੱਲ ਚਾਈਨਾ ਨੇ ਮੀਡੀਆ ਦੁਆਰਾਂ ਕਹੀ ਹੈ ਅਤੇ ਚਾਈਨਾ ਦੁਆਰਾਂ ਪਾਕਿਸਤਾਨ ਨੂੰ ਦਿੱਤੀ ਜਾ ਰਹੀ ਸਹਾਇਤਾ ਨੂੰ ਧਿਆਨ ਵਿਚ ਰੱਖਦੇ ਹੋਏ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀਂ ਚਾਈਨਾ ਦੇ ਮਾਲ ਤੇ ਪੂਰਨ ਤੌਰ ਤੇ ਬਾਈਕਾਟ ਕਰੀਏ ਅਤੇ ਭਾਰਤ ਵਿਚ ਭਾਰਤੀਆਂ ਦੁਆਰਾਂ ਹੀ ਤਿਆਰ ਕੀਤਾ ਸਮਾਨ ਖ੍ਰੀਦੀਏ, ਜਿਸ ਨਾਲ ਜਿੱਥੇ ਸਾਡੇ ਦੇਸ਼ ਦੀ ਆਰਥਿਕਤਾ ਹੋਰ ਮਜਬੂਤ ਹੋਵੇਗੀ ਉੱਥੇ ਸਾਡੇ ਦੇਸ਼ ਦਾ ਕਾਰੋਬਾਰ ਵੀ ਚੌਗਣਾ ਵਧੇਗਾ।

Share Button

Leave a Reply

Your email address will not be published. Required fields are marked *