ਚਰਨਜੀਤ ਮਲੂਕਾ ਨੂੰ ਮੁੱਖ ਮੰਤਰੀ,ਉੱਪ ਮੁੱਖ ਮੰਤਰੀ ਸਮੇਤ ਵੱਡੀ ਗਿਣਤੀ ਵਿੱਚ ਰਾਜਨੀਤਿਕ,ਸਮਾਜਿਕ ਅਤੇ ਧਾਰਮਿਕ ਆਗੂਆਂ ਵੱਲੋਂ ਸ਼ਰਧਾਜਲੀ ਭੇਂਟ

ss1

ਚਰਨਜੀਤ ਮਲੂਕਾ ਨੂੰ ਮੁੱਖ ਮੰਤਰੀ,ਉੱਪ ਮੁੱਖ ਮੰਤਰੀ ਸਮੇਤ ਵੱਡੀ ਗਿਣਤੀ ਵਿੱਚ ਰਾਜਨੀਤਿਕ,ਸਮਾਜਿਕ ਅਤੇ ਧਾਰਮਿਕ ਆਗੂਆਂ ਵੱਲੋਂ ਸ਼ਰਧਾਜਲੀ ਭੇਂਟ

picture1ਭਗਤਾ ਭਾਈ ਕਾ, 11 ਨਵੰਬਰ (ਸਵਰਨ ਸਿੰਘ ਭਗਤਾ): ਪੰਚਾਇਤ ਮੰਤਰੀ ਸ੍ਰ.ਸਿਕੰਦਰ ਸਿੰਘ ਮਲੂਕਾ ਦੇ ਸਪੁੱਤਰ ਅਤੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਦੇ ਭਰਾ ਚਰਨਜੀਤ ਸਿੰਘ ਮਲੂਕਾ,ਜਿੰਨਾ ਦਾ ਪਿਛਲੇ ਦਿਨੀ ਸੰਖੇਪ ਬਿਮਾਰੀ ਤੋਂ ਬਾਅਦ ਅਚਾਨਕ ਦਿਹਾਂਤ ਹੋ ਗਿਆ ਸੀ ਉਹਨਾ ਦੇ ਨਮਿਤ ਕਰਵਾਏ ਗਏ ਅਖੰਡ ਸਾਹਿਬ ਦੇ ਭੋਗ ਅੱਜ ਪਿੰਡ ਮਲੂਕਾ ਵਿਖੇ ਪਾਏ ਗਏ ਅਤੇ ਅੰਮ੍ਰਿਤਸਰ ਦਰਬਾਰ ਸਹਿਬ ਤੋਂ ਪਹੁੰਚੇ ਹਜੂਰੀ ਜੱਥੇ ਅਤੇ ਭਾਈ ਰਣਜੀਤ ਸਿੰਘ ਕੋਠਾ ਗੁਰੁ ਕਾ ਦੇ ਜੱਥੇ ਵੱਲੋ ਕੀਰਤਨ ਕੀਤਾ ਗਿਆ।ਉਹਨਾ ਦੇ ਸ਼ਰਧਾਂਜਲੀ ਸਮਾਗਮ ਵਿੱਚ ਵੱਖ-2 ਰਾਜਨੀਤਿਕ , ਸਮਾਜਿਕ ਅਤੇ ਧਾਰਮਿਕ ਜੱਥੇਬੰਦੀਆਂ ਦੇ ਆਗੂ ਹਾਜਰ ਹੋਏ।ਜਿਹਨਾ ਵਿੱਚੋਂ ਵਿਸ਼ੇਸ਼ ਤੌਰ ਤੇ ਅਕਾਲ ਤਖਤ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ, ਜੱਥੇਦਾਰ ਦਮਦਮਾ ਸਾਹਿਬ ਗਿਆਨੀ ਗੁਰਮੁੱਖ ਸਿੰਘ,ਮੁੱਖ ਮੰਤਰੀ ਪੰਜਾਬ ਸ੍ਰ.ਪ੍ਰਕਾਸ਼ ਸਿੰਘ ਬਾਦਲ,ਉੱਪ ਮੁੱਖ ਮੰਤਰੀ ਸ੍ਰ.ਸੁਖਬੀਰ ਸਿੰਘ ਬਾਦਲ,ਮਾਲ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ,ਖਜਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ,ਸਪੀਕਰ ਵਿਧਾਨ ਸਭਾ ਚਰਨਜੀਤ ਸਿੰਘ ਅਟਵਾਲ,ਸਿਹਤ ਮੰਤਰੀ ਸੁਰਜੀਤ ਜਿਆਣੀ,ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ,ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹਾੜ,ਮੈਂਬਰ ਪਾਰਟਲੀਮੈਂਟ ਰਣਜੀਤ ਸਿੰਘ ਬ੍ਰਹਮਪੁਰਾ, ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ,ਕਮਲ ਸ਼ਰਮਾ ਸਾਬਕਾ ਪ੍ਰਧਾਨ ਬੀ ਜੇ ਪੀ, ਜੇਲ ਮੰਤਰੀ ਸੋਹਨ ਸਿੰਘ ਠੰਡਲ,ਸਾਬਕਾ ਮੰਤਰੀ ਸਵਰਨ ਸਿੰਘ ਫਿਲੋਰ,ਵਿਧਾਇਕ ਦੀਪ ਮਲਹੋਤਰਾ,ਦਰਸ਼ਨ ਸਿੰਘ ਕੋਟਫੱਤਾ,ਹਰੀ ਸਿੰਘ ਜੀਰਾ, ਅਮਰੀਕ ਸਿੰਘ ਸਮਰਾਲਾ, ਸੰਤ ਬਲਵੀਰ ਸਿੰਘ ਘੁੰਨਸ, ਸਾਬਕਾ ਮੰਤਰੀ ਤੇਜ ਪ੍ਰਕਾਸ਼ ਕੋਟਲੀ,ਐਸ.ਆਰ.ਕਲੇਰ,ਪਰਮਜੀਤ ਕੋਰ ਗੁਲਸ਼ਨ,ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ,ਸਰੂਪ ਚੰਦ ਸਿੰਗਲਾ,ਮਨਤਾਰ ਸਿੰਘ ਬਰਾੜ,ਤੇੁਿਜੰਦਰ ਸਿੰਘ ਮਿੱਡੂਖੇੜਾ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਇਸ ਮੌਕੇ ਅਖੰਡ ਪਾਠਾਂ ਦੇ ਭੋਗ ਉਪਰੰਤ ਚਰਨਜੀਤ ਮਲੂਕਾ ਦੀ ਆਤਮਿਕ ਸ਼ਾਂਤੀ ਲਈ ਵਾਹਿਗੁਰੂ ਦੇ ਚਰਨਾ ਵਿੱਚ ਅਰਦਾਸ ਕੀਤੀ ਗਈ ਤੇ ਉਸਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਮੁੱਖ ਮੰਤਰੀ ਪੰਜਾਬ ਸ੍ਰ.ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਚਰਨਜੀਤ ਮਲੂਕਾ ਵੱਲੋਂ ਆਪਣੀ ਮਿਹਨਤ ਅਤੇ ਪਰਿਵਾਰ ਦੇ ਸਹਿਯੋਗ ਸਦਕਾ ਕਨੇਡਾ ਵਿੱਚ ਵਧੀਆ ਕਾਰੋਬਾਰ ਵਿਕਸਿਤ ਕੀਤਾ ਸੀ।ਚਰਨਜੀਤ ਮਲੂਕਾ ਵੱਲੋ ਕਨੇਡਾ ਦੀ ਰਾਜਨੀਤੀ ਵਿੱਚ ਵੀ ਆਪਣਾ ਯੋਗਦਾਨ ਪਾਇਆ ਜਾ ਰਿਹਾ ਸੀ।ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮਲੂਕਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦਾ ਮੋਢੀ ਪਰਿਵਾਰ ਹੈ ਅਤੇ ਚਰਨਜੀਤ ਮਲੂਕਾ ਵੱਲੋ ਕਨੇਡਾ ਵਿਖੇ ਪਾਰਟੀ ਦੀ ਚੜਦੀ ਕਲਾ ਲਈ ਗਤੀਵਿਧੀਆਂ ਚਲਾਈਆ ਜਾ ਰਹੀਆਂ ਸਨ,ਉਹਨਾ ਕਿਹਾ ਕਿ ਚਰਨਜੀਤ ਦੇ ਵਿਛੋੜੇ ਨਾਲ ਜਿੱਥੇ ਪਰਿਵਾਰ ਨੂੰ ਵੱਡਾ ਸਦਮਾ ਲੱਗਾ ਹੈ ਉਥੇ ਹੀ ਪਾਰਟੀ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਇਸ ਮੌਕੇ ਚਰਨਜੀਤ ਅਟਵਾਲ,ਰਣਜੀਤ ਸਿੰਘ ਬ੍ਰਹਮਾਪੁਰਾ,ਵਿਧਾਇਕ ਅਮਰੀਕ ਸਿੰਘ ਸਮਰਾਲਾ ਅਤੇ ਕਮਲ ਸ਼ਰਮਾ ਵੱਲੋਂ ਵੀ ਚਰਨਜੀਤ ਮਲੂਕਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।ਇਸ ਮੌਕੇ ਬੀਬੀ ਜੋਗਿੰਦਰ ਕੋਰ ਪੰਜਗਰਾਈ,ਜਸਪਾਲ ਸਿੰਘ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ,ਰਵਿੰਦਰ ਸਿੰਘ ਐਮ ਐਲ ਏ,ਦਿਆਲ ਸਿੰਘ ਕੋਲਿਆਂਵਾਲੀ,ਆਈ ਜੀ ਜਤਿੰਦਰ ਜੈਨ,ਐਸ ਪੀ ਅਜੈ ਮਲੂਜਾ,ਐਸ ਪੀ ਗੁਰਮੀਤ ਸਿੰਘ,ਭਗਵਾਨ ਦਾਸ ਜਨੇਜਾ,ਸਾਬਕਾ ਮੇਅਰ ਜਸਪਾਲ ਸਿੰਘ ਪਟਿਆਲਾ,ਅਮਰਜੀਤ ਸਿੰਘ ਖਾਨਾ,ਸੰਤ ਬਾਬਾ ਯਸ਼ਪ੍ਰੀਤ ਰਾਮ ਟਿੱਲਾ ਮਲੂਕਾ,ਬਾਬਾ ਰਣਜੀਤ ਸਿੰਘ ਭਾਈ ਜਗਤਾ ਜੀ,ਸੰਤ ਗੰਗਾ ਰਾਮ ਜਲਾਲ ਵਾਲੇ,ਗੁਰਪ੍ਰੀਤ ਸਿੰਘ ਪੀਰਕੋਟ,ਸੁਖਰਾਜ ਸਿੰਘ ਨੱਤ,ਹਰਵਿੰਦਰ ਸਿੰਘ ਖਾਲਸਾ ਮਾਲਵਾ ਹੈਰੀਟੇਜ ,ਪ੍ਰਿਥੀ ਸਿੰਘ ਜਲਾਲ,ਜੱਥੇਦਾਰ ਸਤਨਾਮ ਸਿੰਘ ਭਾਈਰੂਪਾ,ਪ੍ਰਵੀਨ ਕਾਂਸਲ,ਗਗਨਦੀਪ ਸਿੰਘ ਗਰੇਵਾਲ,ਰਕੇਸ਼ ਗੋਇਲ ਭਗਤਾ,ਸੁਨੀਲ ਬਿੱਟਾ ਰਾਮਪੁਰਾ,ਹਰਿੰਦਰ ਹਿੰਦਾ ਮਹਿਰਾਜ,ਮਨਜੀਤ ਸਿੰਘ ਧੁੰਨਾ,ਮੈਂਬਰ ਜਿਲਾ ਪ੍ਰੀਸ਼ਦ ਸੁਖਮੰਦਰ ਸਿੰਘ ਭਾਗੀਵਾਂਦਰ,ਗੁਰਦੀਪ ਸਿੰਘ ਕੋਟਸ਼ਮੀਰ,ਰਛਪਾਲ ਸਿੰਘ ਗੋਬਿੰਦਪੁਰਾ,ਪ੍ਰੈਸ ਸਕੱਤਰ ਰਤਨ ਸ਼ਰਮਾ ਮਲੂਕਾ,ਪ੍ਰੈਸ ਸਕੱਤਰ ਡਾ.ਓਮ ਪ੍ਰਕਾਸ਼ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਮਾਜਿਕ,ਧਾਰਮਿਕ ਅਤੇ ਰਾਜਨੀਤਿਕ ਜੱਥੇਬੰਦੀਆਂ ਦੇ ਆਗੂ ,ਵੱਖ-2 ਪਿੰਡਾ ਦੇ ਪੰਚਾਇਤੀ ਨੁਮਾਇੰਦੇ,ਚੇਅਰਮੈਨ,ਡਾਇਰੈਕਟਰ ਹਾਜਰ ਸਨ।ਇਸ ਤੋਂ ਇਲਾਵਾ ਵਿਦੇਸ਼ ਅਤੇ ਪੰਜਾਬ ਭਰ ਤੋਂ ਕਈ ਆਗੂਆ ਅਤੇ ਜੱਤੇਬੰਦੀਆਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਸ਼ੋਕ ਸੰਦੇਸ਼ ਭੇਜੇ ਗਏ।ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਸ਼ਰਧਾਂਜਲੀ ਸਮਾਗਮ ਵਿੱਚ ਪਹੁੰਚਣ ਤੇ ਸਮਾਜਿਕ,ਧਾਰਮਿਕ ਅਤੇ ਰਾਜਨੀਤਿਕ ਜੱਥੇਬੰਦੀਆਂ ਦੇ ਆਗੂਆਂ ਦਾ ਧੰਨਵਾਦ ਕੀਤਾ ਅਤੇ ਵੱਡੀ ਗਿਣਤੀ ਵਿੱਚ ਸਮਾਗਮ ਵਿੱਚ ਸ਼ਾਮਲ ਹੋਏ ਭਾਰੀ ਇਕੱਠ ਦਾ ਵਿਸ਼ੇਸ਼ ਧੰਨਵਾਦ ਕੀਤਾ।ਜਿਹਨਾ ਨੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

Share Button

Leave a Reply

Your email address will not be published. Required fields are marked *