ਚਰਨਜੀਤ ਮਲੂਕਾ ਦੀ ਯਾਦ ਵਿੱਚ ਮੁਫਤ ਕੈਂਸਰ ਚੈੱਕਅੱਪ ਕੈਂਪ ਲਗਾਇਆ

ਚਰਨਜੀਤ ਮਲੂਕਾ ਦੀ ਯਾਦ ਵਿੱਚ ਮੁਫਤ ਕੈਂਸਰ ਚੈੱਕਅੱਪ ਕੈਂਪ ਲਗਾਇਆ

ਭਗਤਾ ਭਾਈਕਾ 22 ਦਸੰਬਰ (ਸਵਰਨ ਸਿੰਘ ਭਗਤਾ)ਨੇੜਲੇ ਪਿੰਡ ਜਲਾਲ ਵਿਖੇ ਵਰਲਡ ਕੈਂਸਰ ਕੇਅਰ ਸੰਸਥਾ ਵੱਲੋ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਜਿਲਾ ਪ੍ਰੀਸ਼ਦ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਦੇ ਸਹਿਯੋਗ ਨਾਲ ਕੈਂਸਰ ਦੀ ਜਾਂਚ ਅਤੇ ਇਸ ਭਿਆਨਕ ਬਿਮਾਰੀ ਸਬੰਧੀ ਲੋਕਾਂ ਨੂੰ ਜਾਣਕਾਰੀ ਦੇਣ ਲਈ ਵਿਸ਼ਾਲ ਕੈਂਪ ਲਗਾਇਆ ਗਿਆ। ਜਿਕਰਯੋਗ ਹੈ ਕਿ ਸੰਸਥਾ ਵੱਲੋ ਇਹ ਕੈਂਪ ਚਰਨਜੀਤ ਮਲੂਕਾ ਦੀ ਯਾਦ ਵਿੱਚ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਸੰਤ ਬ੍ਰਹਮ ਮੁਨੀ, ਪੰਚਾਇਤ ਮੰਤਰੀ ਮਲੂਕਾ ਅਤੇ ਚੇਅਰਮੈਨ ਮਲੂਕਾ ਵੱਲੋ ਕੀਤਾ ਗਿਆ। ਕੈਂਪ ਦੌਰਾਨ 580 ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ ਅਤੇ 180 ਮਰੀਜ਼ਾਂ ਦੇ ਕੈਂਸਰ ਨਾਲ ਸਬੰਧਤ ਟੈਸਟ ਕੀਤੇ ਗਏ। ਕੈਂਪ ਦੇ ਸੰਚਾਲਕ ਡਾ. ਧਰਮਿੰਦਰ ਸਿੰਘ ਢਿੱਲੋ ਅਤੇ ਮਲਕੀਤ ਸਿੰਘ ਗਰੇਵਾਲ ਵੱਲੋ ਵਰਲਡ ਕੈਂਸਰ ਕੇਅਰ ਸੰਸਥਾ ਦੀ ਕਾਰਗੁਜਾਰੀ ਬਾਰੇ ਲੋਕਾਂ ਨੂੰ ਦੱਸਿਆ ਕਿ ਇਹ ਸੰਸਥਾ ਲਗਾਤਾਰ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਮੁਫਤ ਚੈੱਕਅੱਪ ਅਤੇ ਟੈਸਟ ਕੈਂਪ ਲਗਾ ਰਹੀ ਹੈ ਤੇ ਨਾਲ ਹੀ ਲੋਕਾਂ ਨੂੰ ਬਿਮਾਰੀ ਦੇ ਲਛਣਾਂ ਅਤੇ ਪ੍ਰਹੇਜ ਲਈ ਜਾਗਰੂਕ ਕਰ ਰਹੀ ਹੈ। ਇਸ ਮੌਕੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਸੰਸਥਾ ਵੱਲੋ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਉਨPਾਂ ਸੰਸਥਾ ਨੂੰ ਹਲਕਾ ਰਾਮਪੁਰਾ ਫੂਲ ਵਿੱਚ ਹੋਰ ਕੈਂਪ ਲਗਾਉਣ ਲਈ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਚੇਅਰਮੈਨ ਮਲੂਕਾ ਨੇ ਕੈਂਪ ਵਿੱਚ ਹਿੱਸਾ ਲੈ ਰਹੇ ਡਾਕਟਰ ਤੇ ਹੋਰ ਸੰਸਥਾ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਤੇ ਇਸ ਕੈਂਪ ਲਈ ਵਰਲਡ ਕੈਂਸਰ ਕੇਅਰ ਸੰਸਥਾ ਦਾ ਧੰਨਵਾਦ ਕੀਤਾ। ਇਸ ਮੌਕੇ ਸੰਸਥਾ ਦੇ ਮੈਂਬਰ ਡਾ. ਗੁਲਸ਼ਨ, ਡਾ. ਕੁਲਜੀਤ ਸਮਰਾ, ਹਰਬੰਸ ਸਿੰਘ, ਪਾਲ ਸਿੰਘ ਗਰੇਵਾਲ, ਡਾ. ਸੁਰੇਸ਼ ਕੁਮਾਰ ਅਤੇ ਵਿਸੇਸ਼ ਸਹਿਯੋਗੀ ਮਲਕੀਤ ਸਿੰਘ ਗਰੇਵਾਲ ਕਨੇਡਾ, ਕ੍ਰਿਸ਼ਨ ਕੁਮਾਰ, ਗੁਰਜੀਤ ਸਿੰਘ ਜੱਸੀ, ਸੁਖਪਾਲ ਸਿੰਘ ਸਿੱਧੂ , ਪਰਮਜੀਤ ਕਾਕਾ ਸਿੱਧੂ, ਸਖਚੈਨ ਸਿੰਘ ਪਿੰਟੂ, ਹਰਮੀਤ ਸਿੰਘ, ਪਤਵਿੰਦਰ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: