Fri. Apr 19th, 2019

ਗੰਦਗੀ ਨਾਲ ਭਰੀਆਂ ਨਾਲੀਆਂ ਤੋਂ ਰਣਜੀਤ ਸਿੰਘ ਨਗਰ ਵਾਸੀ ਪ੍ਰੇਸ਼ਾਨ

ਗੰਦਗੀ ਨਾਲ ਭਰੀਆਂ ਨਾਲੀਆਂ ਤੋਂ ਰਣਜੀਤ ਸਿੰਘ ਨਗਰ ਵਾਸੀ ਪ੍ਰੇਸ਼ਾਨ
ਕੁਸ਼ਲ ਚੰਦ ਸੈਂਨਟਰੀ ਸੁਪਰਵਾਇਜਰ ਨੇ ਟੀਮ ਭੇਜ ਕੇ ਸਫਾਈ ਕਰਾਉਣ ਦਾ ਦਿੱਤਾ ਭਰੋਸਾ

rohitkkp01ਕੋਟਕਪੂਰਾ, 29 ਸਤੰਬਰ ( ਰੋਹਿਤ ਆਜ਼ਾਦ )- ਸਥਾਨਕ ਦੁਆਰੇਆਣਾ ਰੋਡ ਮਹਾਰਾਜਾ ਰਣਜੀਤ ਸਿੰਘ ਨਗਰ ਦੀਆਂ ਨਾਲੀਆਂ ਗੰਦ ਨਾਲ ਭਰੀਆਂ ਹੋਣ ਕਰਕੇ ਉੱਥੋਂ ਦੇ ਮੁਹੱਲਾ ਨਿਵਾਸੀ ਬਹੁਤ ਦੁਖੀ ਤੇ ਪ੍ਰੇਸ਼ਾਨ ਹਨ। ਨਗਰ ਦੀਆਂ ਗਲੀਆਂ ਵਿਚ ਗੰਦਾ ਪਾਣੀ ਲੰਮੇ ਸਮੇਂ ਤੋਂ ਖੜਾ ਰਹਿੰਦਾ ਤੇ ਗਾਬ ਨਾਲ ਭਰੀਆ ਹੋਇਆ ਮੱਖੀਆਂ ਤੇ ਮੱਛਰ ਭਿੰਨ-ਭਿੰਨ ਕਰਦਾ ਹੈ ਜਿਸ ਨਾਲ ਬਿਮਾਰੀਆਂ ਫੈਲਣ ਦਾ ਖਦਸਾ ਬਣਿਆ ਰਹਿੰਦਾ ਹੈ। ਗੁਰੂ ਨਾਨਕ ਮਿਸ਼ਨ ਸਕੂਲ ਵੱਲ ਜਾਣ ਵਾਲੇ ਬੱਚੇਆਂ ਅਤੇ ਆਉਣ ਜਾਣ ਵਾਲੇ ਲੋਕਾਂ ਨੂੰ ਹਰ ਵੇਲੇ ਹੀ ਬਦਬੂ ਮਾਰਦੀ ਰਹਿੰਦੀ ਹੈ। ਇਸ ਸਬੰਧੀ ਕਈ ਵਾਰ ਸਥਾਨਕ ਨਗਰ ਕੌਂਸਲ ਨੂੰ ਲਿਖਤੀ ਤੇ ਜੁਬਾਨੀ ਕਿਹਾ ਪਰ ਨਗਰ ਵਾਸੀਆਂ ਦੀ ਕੋਈ ਸੁਣਵਾਈ ਨਹੀ ਹੋਈ। ਇਸ ਸਮੱਸਿਆ ਤੋਂ ਦੁਖੀ ਉਪਰੋਕਤ ਨਗਰ ਦੇ ਨਿਵਾਸੀ ਗੁਰਜੰਟ ਸਿੰਘ, ਗੁਰਜੀਤ ਸਿੰਘ, ਵਿੱਕੀ ਕੁਮਾਰ, ਅਨੇਕ ਸਿੰਘ, ਗੁਰਮੀਤ ਸਿੰਘ, ਜਗਜੀਤ ਸਿੰਘ, ਜਸਬੀਰ ਕੋਰ ਜੱਸੀ, ਦਲਜੀਤ ਕੌਰ, ਸੁਖਦੀਪ ਕੌਰ, ਕੁਲਦੀਪ ਕੌਰ ਨੇ ਆਦਿ ਨੇ ਖੁਰਪੇ,ਕਈਆਂ ਨਾਲ ਖੁਦ ਗਾਬ ਕੱਢੀ ਤੇ ਨਾਲੀਆਂ ਦੀ ਸਫਾਈ ਕੀਤੀ। ਇਸ ਮੌਕੇ ਪੱਤਰਕਾਰਾਂ ਨੇ ਸਫਾਈ ਕਰਦੇ ਹੋਏ ਨਗਰ ਵਾਸੀਆਂ ਨੂੰ ਦੇਖ ਕੇ ਸੈਂਟਰੀ ਇੰਸਪੈਕਟਰ ਗੁਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤੇ ਮੌਕੇ ਤੇ ਪਹੁੰਚੇ ਸੈਂਟਰੀ ਸੁਪਰ ਵਾਇਜਰ ਕੁਸ਼ਲ ਚੰਦ ਵੱਲੋਂ ਲੋਕਾਂ ਨੂੰ ਭਰੋਸਾ ਦਿੱਤਾ ਗਿਆ ਕਿ ਸਫਾਈ ਕਰਮਚਾਰੀਆਂ ਦੀ ਟੀਮ ਭੇਜ ਕੇ ਤੁਰੰਤ ਇਸਦੀ
ਸਫਾਈ ਕਰਵਾਈ ਜਾਵੇਗੀ ਤੇ ਸਫਾਈ ਕਰਮਚਾਰੀਆਂ ਨੂੰ ਉਥੇ ਹਰ ਦੋ ਦਿਨ ਬਾਅਦ ਭੇਜਿਆ ਜਾਵੇਗਾ। ਇਸ ਮੌਕੇ ਜਸਵਿੰਦਰ ਸਿੰਘ, ਅਨਿਲ ਕੁਮਾਰ, ਵਿਸ਼ਵਾ ਨਾਥ, ਪਰਮਜੀਤ ਕੌਰ, ਦਲਜੀਤ ਕੌਰ, ਮੀਨੂੰ ਆਦਿ ਹਾਜ਼ਜਰ ਸਨ।

Share Button

Leave a Reply

Your email address will not be published. Required fields are marked *

%d bloggers like this: