Fri. Apr 19th, 2019

ਗੜ੍ਹਸ਼ੰਕਰ ਵਿੱਚ ਵਿਧਾਇਕ ਰਾਠਾ ਨੇ ਪਸ਼ੂ ਹਸਪਤਾਲ ਦੀ ਨਵੀ ਇਮਾਰਤ ਦਾ ਉਦਘਾਟਨ ਕੀਤਾ

ਗੜ੍ਹਸ਼ੰਕਰ ਵਿੱਚ ਵਿਧਾਇਕ ਰਾਠਾ ਨੇ ਪਸ਼ੂ ਹਸਪਤਾਲ ਦੀ ਨਵੀ ਇਮਾਰਤ ਦਾ ਉਦਘਾਟਨ ਕੀਤਾ

img-20161129-wa0034ਗੜ੍ਹਸ਼ੰਕਰ 30 ਨਵੰਬਰ (ਅਸ਼ਵਨੀ ਸ਼ਰਮਾ) ਹੁਸ਼ਿਆਰਪੁਰ ਰੋਡ ‘ਤੇ ਕਰੀਬ 50 ਲੱਖ ਦੀ ਲਾਗਤ ਨਾਲ ਪਸ਼ੂ ਹਸਪਤਾਲ ਦੀ ਬਣਾਈ ਗਈ ਇਮਾਰਤ ਦਾ ਹਲਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਵੱਲੋਂ ਉਦਘਾਟਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਦੇ ਸਮੇਂ ਤੋਂ ਬਣੀਆਂ ਇਮਾਰਤਾਂ ਦੀ ਥਾਂ ਇਕ ਕਰੋੜ ਦੀ ਲਾਗਤ ਨਾਲ ਗੜ੍ਹਸ਼ੰਕਰ ਅਤੇ ਮਾਹਿਲਪੁਰ ਵਿਖੇ ਪਸ਼ੂ ਹਸਪਤਾਲਾਂ ਦੀਆਂ ਬਿਲਡਿੰਗਾਂ ਦਾ ਨਿਰਮਾਣ ਕੀਤਾ ਗਿਆ ਹੈ | ਇਸ ਮੌਕੇ ਚੇਅਰਮੈਨ ਬੂਟਾ ਸਿੰਘ ਅਲੀਪੁਰ, ਅਮਰਜੀਤ ਸਿੰਘ ਮੋਰਾਂਵਾਲੀ, ਹਰਜੀਤ ਸਿੰਘ ਭਾਤਪੁਰ, ਰਾਣਾ ਸੋਮ ਨਾਥ ਮਜਾਰੀ, ਜਥੇਦਾਰ ਚੂਹੜ ਸਿੰਘ ਧਮਾਈ ਆਦਿ ਨੇ ਸੰਬੋਧਨ ਕਰਦਿਆਂ ਹਲਕੇ ‘ਚ ਰਾਠਾਂ ਦੀ ਅਗਵਾਈ ਹੇਠ ਹੋਏ ਵਿਕਾਸ ਕਾਰਜਾਂ ਦਾ ਜ਼ਿਕਰ ਕੀਤਾ | ਇਸ ਮੌਕੇ ਵਿਧਾਇਕ ਰਾਠਾਂ ਵੱਲੋਂ ਜ਼ਿਲਾ ਪੱਧਰੀ ਪਸ਼ੂ ਧਨ ਮੁਕਾਬਲੇ ਵਿਚੋਂ ਮੋਹਰੀ ਰਹੇ ਪਸ਼ੂ ਪਾਲਕਾਂ ਦਾ ਇਨਾਮ ਤਕਸੀਮ ਕੀਤੇ ਗਏ | ਇਸ ਮੌਕੇ ਐਸ.ਡੀ.ਐਮ. ਹਰਦੀਪ ਸਿੰਘ ਧਾਲੀਵਾਲ, ਸੀਨੀਅਰ ਵੈਟਰਨਰੀ ਅਧਿਕਾਰੀ ਡਾ: ਮਨਜੀਤ ਸਿੰਘ, ਤਹਿਸੀਲਦਾਰ ਭੁਪਿੰਦਰ ਸਿੰਘ, ਦਯਾ ਸਿੰਘ ਮੇਘੋਵਾਲ, ਅਮਰਜੀਤ ਸਿੰਘ ਪੁਰਖੋਵਾਲ, ਜਿੰਦਰ ਸਿੰਘ ਗਿੱਲ, ਸ਼ਲਿੰਦਰ ਸਿੰਘ ਕਾਕਾ ਪਦਰਾਣਾ, ਇਕਬਾਲ ਸਿੰਘ ਗੱਗੂ, ਜਵਿੰਦਰ ਸਿੰਘ ਸਿੰਬਲੀ, ਗਿਆਨ ਸਿੰਘ ਸਮੁੰਦੜਾ, ਸ਼ਿਵਚਰਨ ਸਿੰਘ ਧਮਾਈ, ਮਲਕੀਤ ਸਿੰਘ ਗੋਲੀਆਂ, ਵੈਟਰਨੀ ਅਫਸਰ ਡਾ: ਰਘਵੀਰ ਸਿੰਘ, ਡਾ: ਰਜਿੰਦਰ ਕੁਮਾਰ, ਡਾ: ਜਸਵਿੰਦਰ ਸਿੰਘ ਪੋਸੀ, ਤਰਲੋਕ ਸਿੰਘ ਨਾਗਪਾਲ, ਗੁਰਮੇਜ ਸਿੰਘ ਬਸਿਆਲਾ, ਅਰਵਿੰਦਰ ਸਿੰਘ ਨੀਟਾ, ਨੰਬਰਦਾਰ ਸੁਰਜੀਤ ਸਿੰਘ, ਸਤਵੰਤ ਸਿੰਘ ਸੰਘਾ, ਜਸਵਿੰਦਰ ਲਿੱਲੀਆਂ, ਮਹਿੰਦਰ ਸਿੰਘ ਚਾਹਲਪੁਰ, ਗੁਰਮੁੱਖ ਸਿੰਘ, ਯੋਗੇਸ਼ ਵਾਲੀਆ, ਨੰਬਰਦਾਰ ਲਖਵੀਰ ਸਿੰਘ, ਸੁਖਜੀਤ ਸਿੰਘ ਦਾਰਾਪੁਰ, ਸੰਤ ਕਾਲੀ ਨਾਥ ਐਮਾਂ ਜੱਟਾਂ, ਮਹਿੰਗਾ ਸਿੰਘ ਆਦਿ ਹਾਜ਼ਰ ਸਨ |

Share Button

Leave a Reply

Your email address will not be published. Required fields are marked *

%d bloggers like this: