ਗੜ੍ਹਸ਼ੰਕਰ ਵਿੱਚ ਮੋਦੀ ਸਰਕਾਰ ਦਾ ਪੁੱਤਲਾ ਫੁੱਕਿਆਂ

ss1

ਗੜ੍ਹਸ਼ੰਕਰ ਵਿੱਚ ਮੋਦੀ ਸਰਕਾਰ ਦਾ ਪੁੱਤਲਾ ਫੁੱਕਿਆਂ

cpmਗੜ੍ਹਸ਼ੰਕਰ 28 ਨਵੰਬਰ (ਅਸ਼ਵਨੀ ਸ਼ਰਮਾ) ਕੇਦਰ ਸਰਕਾਰ ਵਲੋ ਕੀਤੀ ਗਈ ਨੋਟਬੰਦੀ ਖਿਲਾਫ ਅੱਜ ਗੜ੍ਹਸ਼ੰਕਰ ਵਿਖੇ ਖੱਬੇ ਪੱਖੀ ਪਾਰਟੀਆਂ ਨੇ ਸਰਕਾਰ ਦਾ ਪੁੱਤਲਾ ਫੁੱਕਿਆਂ। ਬਾਬਾ ਗੁਰੱਿਤ ਸਿੰਘ ਪਾਰਕ ਤੋ ਕਾਮਰੇਡ ਦਰਸ਼ਨ ਸਿੰਘ ਮੱਟੂ, ਬੀਬੀ ਸੁਭਾਸ਼ ਮੱਟੂ, ਕਾ ਹਰਭਜਨ ਸਿੰਘ ਅਟਵਾਲ, ਕੁਲਵਿੰਦਰ ਸੰਘਾ, ਤਰਸੇਮ ਸਿੰਘ ਰਾਣਾ, ਸਿੰਗਾਰਾ ਰਾਮ ਭੱਜਲ, ਗੁਰਨੇਕ ਸਿੰਘ ਭੱਜਲ ਦੀ ਅਗਵਾਈ ਵਿੱਚ ਰੋਸ ਰੈਲੀ ਕੀਤੀ ਗਈ ਅਤੇ ਪੁੱਤਲਾ ਫੁੱਕਿਆਂ ਗਿਆ।

         ਇਸ ਮੌਕੇ ਜਿਲਾ ਸਕੱਤਰ ਕਾ ਦਰਸ਼ਨ ਸਿੰਘ ਮੱਟੂ ਸੰਬੋਧਨ ਕਰਦਿਆਂ ਕਿਹਾ ਕਿ ਕੇਦਰ ਸਰਕਾਰ ਦਾ ਇਹ ਤੁਗਲਕੀ ਫਰਮਾਨ ਨਾਲ ਆਮ ਜਨਤਾ ਕਸੂਤੀ ਸਥਿਤੀ ਵਿੱਚ ਫਸੀ ਹੋਈ ਹੈ। ਵਿਆਹ ਤੇ ਹੋਰ ਜਰੂਰੀ ਕਾਰਜ ਕਰਨ ਵਾਲੇ ਪ੍ਰੇਸ਼ਾਨੀ ਵਿੱਚ ਪਏ ਹੋਏ ਹਨ। ਆਮ ਜਨਤਾ ਨੂੰ ਕਰਸੀ ਘੱਟ ਹੋਣ ਕਾਰਨ ਲੋਕ ਖੱਜਲ ਖੁਆਰ ਹੋ ਰਹੇ ਹਨ। ਦੇਸ਼ ਦੀ ਆਰਥਿਕ ਵਿਵਸਥਾ ਵਿਗੜ ਚੁੱਕੀ ਹੈ। ਇਸ ਮੌਕੇ ਸਰਪੰਚ ਪ੍ਰੇਮ ਰਾਣਾ, ਮੋਹਣ ਲਾਲ, ਕੁਲਭੂਸ਼ਨ ਮਹਿੰਦਵਾਣੀ, ਹਰਪ੍ਰੀਤ ਸਿੰਘ, ਤਰਸੇਮ ਲਾਲ, ਉਸ਼ਾ ਬੋੜਾ, ਰਣਜੀਤ ਸਿੰਘ, ਨਰੰਜਣ ਕੌਰ, ਸਯੋਗਤਾ ਖੀਵਾ. ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *