ਗੜ੍ਹਸ਼ੰਕਰ ਵਿੱਚ ਕਾਗਰਸ ਦੀ ਟਿਕਟ ਤੇ ਬਾਹਰੀ ਦਾ ਮੁਦਾ ਛਾਇਆ

ਗੜ੍ਹਸ਼ੰਕਰ ਵਿੱਚ ਕਾਗਰਸ ਦੀ ਟਿਕਟ ਤੇ ਬਾਹਰੀ ਦਾ ਮੁਦਾ ਛਾਇਆ

ਗੜ੍ਹਸ਼ੰਕਰ 19 ਦਸੰਬਰ (ਅਸ਼ਵਨੀ ਸ਼ਰਮਾ) ਗੜ੍ਹਸ਼ੰਕਰ ਵਿੱਚ ਕਾਗਰਸ ਦੀ ਟਿਕਟ ਤੇਫਸਿਆ ਪੇਚਾ ਹੁਣ ਲੋਕਲ ਤੇ ਬਾਹਰੀ ਦਾ ਮੁਦਾ ਵੀ ਗਰਮਾਉਣ ਲਗਿਆ ਹੈ। ਨਿਤ ਦਿਨ ਹਲਕੇ ਤੋ ਬਾਹਰੀ ਨੇਤਾ ਖਿਲਾਫ ਸਥਾਨਕ ਕਾਗਰਸੀ ਨੇਤਾਵਾਂ ਵਲੋ ਕੀਤੀ ਜਾਂ ਰਹੀ ਟਿੱਪਣੀ ਤੋ ਸਾਫ ਹੋ ਗਿਆ ਹੈ ਕਿ ਅਗਰ ਹਾਈਕਮਾਡ ਨੇ ਬਾਹਰੀ ਉਮੀਦਵਾਰ ਨੂੰ ਟਿਕਟ ਦਿਤੀ ਤਾ ਇਸ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ ਜਿਸ ਦਾ ਫਾਈਦਾ ਅਕਾਲੀ-ਭਾਜਪਾ ਸਹਿਤ ਆਮ ਆਦਮੀ ਪਾਰਟੀ, ਖੱਬੇ ਪਾਰਟੀਆ ਨੂੰ ਹੋ ਸਕਦਾ ਹੈ। ਗੜ੍ਹਸ਼ੰਕਰ ਤੋ ਕਾਗਰਸ ਦੇ ਪੰਜ ਲੋਕਾਂ ਨੇ ਟਿਕਟ ਲਈ ਦਾਵੇਦਾਰੀ ਪੇਸ ਕੀਤੀ ਸੀ। ਜਿਸ ਵਿੱਚ ਪਹਿਲਾ 2 ਵਾਰ ਵਿਧਾਇਕ ਰਹੇ ਤੇ ਕਾਗਰਸ ਪਾਰਟੀ ਦੇ ਸੂਬਾ ਜਰਨਲ ਸਕੱਤਰ ਲਵ ਕੁਮਾਰ ਗੋਲਡੀ, ਕਾਗਰਸ ਸੇਵਾ ਦੱਲ ਦੇ ਕਨਵੀਨਰ ਐਡਵੋਕੇਟ ਪੰਕਜ ਕ੍ਰਿਪਾਲ, ਕਾਗਰਸ ਦੀ ਬੁਲਾਰਾ ਨਿਮਿਸ਼ਾ ਮਹਿਤਾ, ਗੜਸ਼ੰਕਰ ਤੋ ਯੂਥ ਕਾਗਰਸ ਦੀ ਸਾਬਕਾ ਪ੍ਰਧਾਨ ਸ਼ਰਿਤਾ ਸ਼ਰਮਾ ਅਤੇ ਕੋਟ ਫਤੂਹੀ ਨਾਲ ਸਬੰਧਤ ਅਤੇ ਪੰਜਾਬ ਯੂਥ ਕਾਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਹੈ। ਇਹਨਾਂ ਵਿੱਚ ਨਿਮਿਸ਼ਾ ਮਹਿਤਾ ਨੂੰ ਬਾਹਰੀ ਨੇਤਾ ਦੇ ਰੂਪ ਵਿੱਚ ਦੇਖਿਆ ਜਾਂ ਰਿਹਾ ਹੈ ਜਦੋ ਕਿ ਅਮਰਪ੍ਰੀਤ ਲਾਲੀ ਦਾ ਪਿੰਡ ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਵਿੱਚ ਭਾਵੇ ਨਹੀ ਪੈਦਾ ਪਰ ਤਹਿਸੀਲ ਗੜ੍ਹਸ਼ੰਕਰ ਅਧੀਨ ਪੈਦਾ ਹੈ। ਕਾਗਰਸ ਦੇ ਜਿਲਾ ਉਪ ਪ੍ਰਧਾਨ ਕੁਲਭੂਸ਼ਨ ਸੋਰੀ, ਸਾਬਕਾ ਸਰਪੰਚ ਸਰਵਣ ਕਿਸਾਣਾ, ਜਰਨਲ ਸੈਕਟਰੀ ਸੰਦੀਪ ਰਾਣਾ, ਉਪ ਪ੍ਰਧਾਨ ਅਤੇ ਪੀਏਡੀਬੀ ਦੇ ਡਾਇਰੈਕਟਰ ਪਵਨ ਕਟਾਰੀਆ, ਯੂਥ ਕਾਗਰਸ ਗੜ੍ਹਸ਼ੰਕਰ ਦੇ ਪ੍ਰਧਾਨ ਕਮਲ ਕਟਾਰੀਆ, ਉਪ ਪ੍ਰਧਾਨ ਡਾਂ ਹਰਵਿੰਦਰ ਸੰਘਾ, ਸਾਬਕਾ ਕੌਸਲਰ ਪਰਮਜੀਤ ਪੰਮਾ, ਕੌਸਲਰ ਰਾਮ ਪ੍ਰਸਾਦ, ਜਿਲਾ ਜਰਨਲ ਸਕੱਤਰ ਮੋਹਣ ਸਿੰਘ ਨੰਗਲਾ, ਸਰਪੰਚ ਦਵਿੰਦਰ ਸਿੰਘ ਨੇ ਕਿਹਾ ਕਿ ਗੜ੍ਹਸ਼ੰਕਰ ਵਿੱਚ ਬਾਹਰੀ ਉਮੀਦਵਾਰ ਕਿਸੇ ਵੀ ਕੀਮਤ ਤੇ ਬਰਦਾਸਤ ਨਹੀ ਕੀਤਾ ਜਾਵੇਗਾ।

Share Button

Leave a Reply

Your email address will not be published. Required fields are marked *

%d bloggers like this: