ਗੜ੍ਹਸ਼ੰਕਰ ਵਿੱਚ ‘ਆਪ’ ਦੇ ਉਮੀਦਵਾਰ ਲਈ ਪ੍ਰਕਿਰਿਆਂ ਸ਼ੁਰੂ

ss1

ਗੜ੍ਹਸ਼ੰਕਰ ਵਿੱਚ ‘ਆਪ’ ਦੇ ਉਮੀਦਵਾਰ ਲਈ ਪ੍ਰਕਿਰਿਆਂ ਸ਼ੁਰੂ
ਸੁਨੀਲ ਚੌਹਾਨ ਨੂੰ ਪਈਆਂ ਸਾਰੀਆਂ ਨਾਲੋ ਵੱਧ ਵੋਟਾ

01ਗੜ੍ਹਸ਼ੰਕਰ 23 ਅਕਤੂਬਰ (ਅਸ਼ਵਨੀ ਸ਼ਰਮਾ) ਇਥੋ ਦੇ ਇੱਕ ਹੋਟਲ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਲਈ ਉਮੀਦਵਾਰ ਦੀ ਚੌਣ ਲਈ 150 ਦੇ ਕਰੀਬ ਵੰਲਟੀਅਰਾ ਨੇ ਆਪਣੇ-ਆਪਣੇ ਪੰਸਦ ਦੇ ਉਮੀਦਵਾਰ ਨੂੰ ਵੋਟਾ ਪਾਈਆਂ। ਪਾਰਟੀ ਦੇ ਸੀਨੀਅਰ ਆਗੂ ਵਰਿੰਦਰ ਖਹਿਰਾਂ ਤੇ ਸੈਕਟਰ ਇੰਚਾਰਜ ਰਾਜਿੰਦਰ ਸ਼ਰਮਾਂ ਦੀ ਦੇਖ-ਰੇਖ ਹੇਠ ਹੋਈ ਵੋਟਿੰਗ ਵਿੱਚ ਵੰਲਟੀਅਰਾਂ ਨੇ 17 ਆਗੂਆਂ ਨੂੰ ਵੋਟਾ ਪਾਈਆਂ ਜਿਹਨਾਂ ਵਿੱਚ ਸੁਨੀਲ ਚੌਹਾਨ, ਜੈ ਸਿੰਘ ਰੌੜੀ, ਮਾ.ਗੁਰਚਰਨ ਸਿੰਘ ਬਸਿਆਲਾ, ਸੁਖਵਿੰਦਰ ਸਿੰਘ ਮੁੱਗੋਵਾਲ, ਗੋਨੀ ਖਾਬੜਾ, ਭੁਪਿੰਦਰ ਸਿੰਘ, ਡਾਂ ਹਰਮਿੰਦਰ ਸਿੰਘ, ਬਲਵੀਰ ਸਿੰਘ ਬਿੱਲਾ, ਹਰਮੇਸ਼ ਅਜਾਦ, ਕਸ਼ਮੀਰਾ ਸਿੰਘ, ਜਤਿੰਦਰ ਜੋਤੀ, ਬੀਬੀ ਕਮਲਜੀਤ ਕੌਰ, ਲਖਵਿੰਦਰ ਸਿੰਕਦਰਪੁਰ, ਰਣਜੀਤ ਬਿੰਜੋ, ਜਸਕਰਨ ਤੰਬੜ, ਬਲਜਿੰਦਰ ਕੁਮਾਰ, ਨਰਿੰਦਰ ਘਾਗੋ ਸ਼ਾਮਲ ਹਨ। ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਸਭ ਤੋ ਜਿਆਦਾ ਵੋਟਾ ਹਾਸਲ ਕਰਨ ਵਾਲੇ ਪਹਿਲੇ ਤਿੰਨ ਨਾਵਾਂ ਵਿੱਚ ਸੁਨੀਲ ਚੌਹਾਨ, ਜੈ ਸਿੰਘ ਰੌੜੀ ਤੇ ਸੁਖਵਿੰਦਰ ਸਿੰਘ ਮੁੱਗੋਵਾਲ ਹਨ। ਜਿਹਨਾ ਵਿੱਚ ਸੁਨੀਲ ਚੌਹਾਨ ਨੂੰ ਸਾਰਿਆਂ ਨਾਲੋ ਵੱਧ ਵੋਟਿੰਗ ਹੋਈ। ਦੱਸਿਆਂ ਜਾ ਰਿਹਾ ਹੈ ਕਿ ਵੋਟਾ ਦਾ ਨਤੀਜਾਂ ਅਗਲੇ ਹਫਤੇ ਤੱਕ ਸਪੱਸ਼ਟ ਹੋ ਜਾਵੇਗਾ ਪਰ ਗੜ੍ਹਸ਼ੰਕਰ ਤੋ ਉਮੀਦਵਾਰ ਦਾ ਐਲਾਨ ਅਗਲੀ ਸੂਚੀ ਵਿੱਚ ਐਲਾਨ ਹੋਣ ਦੀ ਉਮੀਦ ਹੈ।

Share Button

Leave a Reply

Your email address will not be published. Required fields are marked *