ਗੜ੍ਹਸ਼ੰਕਰ ਦੀ ਦਰਸ਼ਕਾ ਦੇ ਦਿਲਾ ਤੇ ਰਾਜ ਕਰਨ ਵਾਲੀ ਸ਼ਖਸੀਅਤ, ਪੰਜਾਬੀ ਹੀ ਨਹੀ ਬਾਲੀਬੂਡ ਦੇ ਹੀਰੋ ਵੀ ਗਾਇਕ ਸੋਹਣ ਸ਼ੰਕਰ ਦੇ ਦੀਵਾਨੇ

ss1

ਗੜ੍ਹਸ਼ੰਕਰ ਦੀ ਦਰਸ਼ਕਾ ਦੇ ਦਿਲਾ ਤੇ ਰਾਜ ਕਰਨ ਵਾਲੀ ਸ਼ਖਸੀਅਤ, ਪੰਜਾਬੀ ਹੀ ਨਹੀ ਬਾਲੀਬੂਡ ਦੇ ਹੀਰੋ ਵੀ ਗਾਇਕ ਸੋਹਣ ਸ਼ੰਕਰ ਦੇ ਦੀਵਾਨੇ

ਗੜ੍ਹਸ਼ੰਕਰ-‘ਬੱਗੇ-ਬੱਗੇ ਬੈਲ ਰੱਖਣੇ’ ਗੀਤ ਦੁਆਰਾ ਦੁਨੀਆ ਭਰ ਵਿੱਚ ਰਹਿੰਦੇ ਪੰਜਾਬੀਆ ਦੇ ਦਿਲਾ ਤੇ ਰਾਜ ਕਰਨ ਵਾਲੇ ਗਾਇਕ ਸੋਹਣ ਸ਼ੰਕਰ ਪੰਜਾਬ ਦੇ ਸਭਿਅਚਾਰਕ ਮੇਲਿਆ ਦਾ ਸ਼ਿੰਗਾਰ ਬਣਿਆ ਹੋਇਆ ਹੈ। ਉਸ ਦੇ ਗੀਤ ‘ਬੱਗੇ-ਬੱਗੇ ਬੈਲ ਰੱਖਣੇ’ ਪੰਜਾਬੀਆ ਤੋ ਇਲਾਵਾ ਬਾਲੀਬੂਡ ਵੀ ਮੁਰੀਦ ਹੈ। ਅੱਜ ਕਲ ਸ਼ੋਸ਼ਲ ਮੀਡੀਆ ਤੇ ਇਸ ਗੀਤ ਤੇ ਨੱਚਦੇ ਹੋਏ ਰਣਵੀਰ ਕਪੂਰ ਦਾ ਵੀਡੀਉ ਕਾਫੀ ਮਸ਼ਹੂਰ ਹੋ ਰਿਹਾ ਹੈ। ਸੂਰਾ ਦੇ ਗਿਆਨ ਵਿੱਚ ਮੁਹਾਰਤ ਰੱਖਣ ਵਾਲੇ ਤੇ ਮਿੱਠੀ ਅਵਾਜ ਦੇ ਮਾਲਕ ਸੋਹਣ ਸ਼ੰਕਰ ਨੇ ਗਾਇਕੀ ਵਿੱਚ ‘ਤੂੰ ਸਮਝੇ ਅਮੀਰ ਹੋ ਗਈ’ ਐਲਬਮ ਨਾਲ 1996 ਵਿੱਚ ਪੈ ਧਰਿਆ ਸੀ ਅਤੇ ‘ਗੱਡੀ ਜਾਦੀ ਹੈ ਛੱਲਾਗਾ ਮਾਰਦੀ’ ‘ਦੋ ਸ਼ੌਕ ਮਿੱਤਰਾਂ ਦੇ’ ਸਹਿਤ ਧਾਰਮਿਕ ਕੈਸਟ ਵਿੱਚੁੰਨੀ ਰੰਗ ਦੇ ਦਾਤਇਏ’ ਨਾਲ ਦਰਸ਼ਕਾ ਦੇ ਦਿਲਾ ਵਿੱਚ ਅਲੱਗ ਪਹਿਚਾਣ ਬਣਾ ਲਈ ਹੈ। ਪਰ 2010 ਵਿੱਚ ਕਲਮ ਦੇ ਧਨੀ ਅਮਰੀਕ ਹਮਰਾਜ ਦੀ ਪੇਸ਼ਕਸ਼ ਅਤੇ ਸਪੀਡ ਰਿਕਾਰਡਸ ਕੰਪਨੀ ਵਲੋ ਲਾਚ ਕੀਤੀ ਟੇਪ ‘ਬੱਗੇ-ਬੱਗੇ ਬੈਲ’ ਨੇ ਸੋਹਣ ਸ਼ੰਕਰ ਨੂੰ ਰਾਤੋ-ਰਾਤ ਸਟਾਰ ਬਣਾ ਦਿਤਾ। ਕੋਈ ਵੀ ਵਿਆਹ ਜਾ ਸਮਾਗਮ ਨਹੀ ਹੋਵੇਗਾ ਜਿਥੇ ਇਹ ਗੀਤ ਨਾਲ ਚੱਲਿਆ ਹੋਵੇ।
ਗੜ੍ਹਸ਼ੰਕਰ ਤੋ ਚੰਡੀਗੜ ਰੋੜ ਤੇ ਪੈਦੇ ਪਿੰਡ ਬਗਵਾਈ ਵਿੱਚ ਪਿਤਾ ਚੰਨਣ ਰਾਮ ਦੇ ਘਰ ਮਾਤਾ ਰਾਮ ਪਿਆਰੀ ਦੇ ਕੁੱਖੋ ਜਨਮੇ ਸੋਹਣ ਸ਼ੰਕਰ ਇੱਕ ਭੈਣ ਅਤੇ ਚਾਰ ਭਰਾ ਦਾ ਭਰਾ ਹੈ। ਸੋਹਣ ਸ਼ੰਕਰ ਉਸ ਹੀ ਉਸਤਾਦ ਪੰਡਿਤ ਰਾਮ ਚੰਦ ਤੋ ਸੰਗੀਤ ਤੇ ਸੂਰਾ ਦੀਆ ਬਾਰੀਕੀਆ ਨੂੰ ਸਿਖਿਆ ਹੈ ਜਿਹਨਾ ਦੇ ਇੱਕ ਸਗਿਰੰਦ ‘ਨਛੱਤਰ ਗਿੱਲ’ ਅੱਜ ਪੰਜਾਬੀ ਦਾ ਸਿਰਮੌਰ ਗਾਇਕ ਹੈ। ਸ਼ੰਕਰ ਵੀ ਉਹਨਾ ਦੇ ਪਦ ਚਿੰਨਾ ਤੇ ਚਲਦਾ ਹੋਇਆ ਨਿਰੰਤਰ ਸਫਲਤਾ ਦੀਆ ਪੌੜੀਆ ਚੜਦਾ ਜਾ ਰਿਹਾ ਹੈ। ਸੰਨ 2014 ਵਿੱਚ ਸਾਇਰ ਗੁਰਮਿੰਦਰ ਕੈਡੋਵਾਲ ਤੇ ਟੀ ਸੀਰੀਜ ਕੰਪਨੀ ਦੀ ਪੇਸ਼ਕਸ਼ ‘ਗੁਡ ਗਾਇਜ’, ਸੂਫੀ ਕੈਸਟ ‘ਸਜਦਾ ਸਹਿਰ ਨਕੋਦਰ ਨੂੰ’ ਅਤੇ ‘ਰੰਗ ਜਿੰਦਗੀ ਦੇ’ ਨੇ ਸੋਹਣ ਸ਼ੰਕਰ ਨੂੰ ਗਾਇਕੀ ਵਿੱਚ ਸਥਾਪਿਤ ਕਰ ਦਿਤਾ। ਸੋਹਣ ਸ਼ੰਕਰ ਵਲੋ ਗਾਏ ਗੀਤ ‘ਬਲਦਾ ਦਾ ਸ਼ੌਕੀ’, ‘ਪਹਿਲਾ ਰਜਕੇ ਦਿਲ ਨਾਲ ਖੇਡੀ ਆਖਰ ਦਿਲ ਤੋੜ ਦਿਤਾ’, ‘ਤੂ ਮਿੱਟੀ ਦੀ ਢੇਰੀ’, ‘ਅੱਜ ਮੈਨੂੰ ਯਾਰੋ ਮੇਰਾ ਪਿੰਡ ਯਾਦ ਆ ਗਿਆ’, ‘ਬਾਪੂ’ ਸਹਿਤ ਪ੍ਰਵੀਨ ਭਾਰਟਾ ਤੇ ਮੀਨੂ ਅਟਵਾਲ ਦੇ ਨਾਲ ਡਿਊਟ ਗੀਤ ‘ਤੂ ਕਿਹੜਾ ਸਾਹਬ ਲਗਿਆ’, ਅਤੇ ‘ਮਾਹਿਆ’ ਦਰਸ਼ਕਾ ਦੀ ਕਚਹਿਰੀ ਵਿੱਚ ਖੂਬ ਪਿਆਰ ਲੈ ਰਹੇ ਹਨ। ਸੋਹਣ ਸ਼ੰਕਰ ਦੀ 9 ਦੇ ਕਰੀਬ ਐਲਬਮ ਮਾਰਕੀਟ ਆ ਚੁੱਕੀਆ ਹਨ ਅਤੇ ਇੱਕ ਦਰਜਨ ਦੇ ਕਰੀਬ ਸਿੰਗਲ ਟਰੈਕ ਦਰਸ਼ਕਾ ਦਾ ਪਿਆਰ ਬਟੋਰ ਰਹੇ ਹਨ। ਸੋਹਣ ਸ਼ੰਕਰ ਨੇ ਹੁਣ ਤੱਕ ਸਾਇਰ ਅਮਰੀਕ ਹਮਰਾਜ, ਗੁਰਮਿੰਦਰ ਕੈਡੋਵਾਲ, ਤਲਵਿੰਦਰ ਢਿੱਲੋਯੂ ਕੇ, ਅਭੀ ਢੰਡਾ, ਪਿੰਦੂ ਖਾਨਖਾਨੀਆ, ਸੋਨੂੰ ਮੋਲੇਵਾਲਾ, ਬਾਠ ਸਾਹਿਬ, ਸਾਹਬੀ ਇਸਪੁਰੀ, ਸੈਹਬੀ ਰਾਹੋ, ਵਿਜੇ ਰਸੂਲਪੁਰੀ ਦੇ ਲਿਖੇ ਅਤੇ ਸੰਗੀਤ ਕਾਰ ਜੱਸੀ ਬਰਦਰਜ, ਕਿੰਗ ਆਫ ਪੰਜਾਬ, ਜਸਵਿੰਦਰ ਡੰਘਾਮੀਆ, ਅਮਦਾਦ ਅਲੀ, ਜੱਸੀ ਮਹਾਲੋ, ਦਵਿੰਦਰ ਸੁਜੋ, ਰਾਜੂ ਹੁਸ਼ਿਆਰਪੁਰ, ਰਜਤ ਭੱਟ ਆਦਿ ਦੇ ਸੰਗੀਤ ਨਿਰਦੇਸ਼ਨ ਵਿੱਚ ਗੀਤ ਗਾਏ ਹਨ। ਆਪਣੀ ਦਮਦਾਰ ਗਾਇਕੀ ਦੀ ਬਦੌਲਤ ਸੋਹਣ ਸ਼ੰਕਰ ਹੁਣ ਤੱਕ ਇੰਗਲੈਡ ਸਹਿਤ ਅੱਧੀ ਦਰਜਨ ਦੇਸ਼ਾ ਵਿੱਚ ਆਪਣੀ ਗਾਇਕੀ ਨਾਲ ਉਥੇ ਵਸਦੇ ਪੰਜਾਬੀਆ ਦੇ ਦਿਲਾ ਵਿੱਚ ਆਪਣੀ ਅੱਲਗ ਪਹਿਚਾਣ ਬਣਾ ਚੁੱਕਾ ਹੈ। ਜਿਸ ਤਰਾ ਸੋਹਣ ਸ਼ੰਕਰ ਲੋਕਾ ਦੇ ਦਿਲਾ ਵਿੱਚ ਵਸਦਾ ਜਾ ਰਿਹਾ ਹੈ ਉਸ ਤੋ ਲਗਦਾ ਹੈ ਕਿ ਸੋਹਣ ਸ਼ੰਕਰ ਇੱਕ ਦਿਨ ਦੁਆਬੇ ਦਾ ਇੱਕ ਸਟਾਰ ਗਾਇਕ ਅਤੇ ਪੰਜਾਬੀ ਦਾ ਸਿਰਮੋਰ ਗਾਇਕ ਹੋਵੇਗਾ। ਗੜ੍ਹਸ਼ੰਕਰ ਦੇ ਲੋਕਾ ਦੇ ਨਾਲ-ਨਾਲ ਮੇਰੀ ਵੀ ਇਹ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਸੋਹਣ ਸ਼ੰਕਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਅਤੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕਰੇ।

ਲੇਖਕ ਅਸ਼ਵਨੀ ਸਹਿਜਪਾਲ
ਪਿੰਡ ਤੇ ਡਾਕਖਾਨਾ-ਹੈਬੋਵਾਲ ਬੀਤ
ਤਹਿਸੀਲ- ਗੜਸ਼ੰਕਰ (9417353518)
email-ashwanisahejpal@gmail.com

Share Button

Leave a Reply

Your email address will not be published. Required fields are marked *