ਗੈਸ ਕੁਨੈਕਸ਼ਨ ਸੰਬੰਧੀ ਜਾਗਰੂਕਤਾ ਕੈਂਪ ਲਗਵਾਇਆ

ਗੈਸ ਕੁਨੈਕਸ਼ਨ ਸੰਬੰਧੀ ਜਾਗਰੂਕਤਾ ਕੈਂਪ ਲਗਵਾਇਆ
ਲੋੜਵੰਦ ਮਹਿਲਾਵਾਂ ਨੂੰ ਦਿੱਤੇ ਜਾਣਗੇ ਮੁਫ਼ਤ ਗੈਸ ਕੁਨੈਕਸ਼ਨ

img-20161017-wa01581ਰਾਮਪੁਰਾ ਫੂਲ, 17 ਅਕਤੂਬਰ (ਕੁਲਜੀਤ ਸਿੰਘ ਢੀਂਗਰਾ) : ਹਿੰਦੁਸਤਾਨ ਪੈਟ੍ਰੋਲੀਅਮ ਕਾਰਪੋਰੇਸ਼ਨ ਲਿਮਿਟਡ ਵੱਲੋਂ ਪਿੰਡ ਕਰਾੜਵਾਲਾ ਵਿਖੇ ਉਜਵਲਾ ਸਕੀਮ ਅਧੀਨ ਘਰੇਲੂ ਗੈਸ ਕੁਨੇਕਸ਼ਨ ਦੇਣ ਸੰਬੰਧੀ ਸੀਨੀਅਰ ਸੇਲਜ਼ ਅਫਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿੰਗਲਾ ਗੈਸ ਸਰਵਿਸ ਦੇ ਐਮ yਡੀ yਦਵਿੰਦਰ ਕੁਮਾਰ ਸਿੰਗਲਾ ਦੀ ਅਗਵਾਈ ਵਿੱਚ ਜਾਗਰੂਕ ਕੈਂਪ ਲਗਵਾਇਆ ਗਿਆ। ਇਸ ਕੈਂਪ ਵਿੱਚ ਮਹਿਲਾਵਾਂ ਨੂੰ ਉਜਵਲਾ ਸਕੀਮ ਅਧੀਨ ਘਰੇਲੂ ਗੈਸ ਕੁਨੈਕਸ਼ਨ ਲੈਣ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦੇ ਕੇ ਲੋੜਵੰਦ ਮਹਿਲਾਵਾਂ ਦੇ ਇਸ ਸਕੀਮ ਤਹਿਤ ਮੁਫ਼ਤ ਫਾਰਮ ਭਰੇ ਗਏ। ਇਸ ਮੌਕੇ ਕੈਂਪ ਚ ਸ਼ਾਮਲ ਘਰੇਲੂ ਗੈਸ ਖਪਤਕਾਰਾਂ ਨੂੰ ਗੈਸ ਨੂੰ ਸੁਰਖਿਅਤ ਢੰਗ ਨਾਲ ਚਲਾਉਣ ਸੰਬੰਧੀ ਜਾਣਕਾਰੀ ਦਿੰਦਿਆ ਦਵਿੰਦਰ ਸਿੰਗਲਾ ਨੇ ਕਿਹਾ ਕਿ ਇਸ ਸਕੀਮ ਅਧੀਨ ਕੋਈ ਵੀ ਮਹਿਲਾ ਜਿਸਦੇ ਪਰਿਵਾਰ ਕੋਲ ਪਹਿਲਾਂ ਕੋਈ ਘਰੇਲੂ ਗੈਸ ਕੁਨੈਕਸ਼ਨ ਨਹੀਂ ਹੈ ਤੇ ਉਹ ਗਰੀਬੀ ਰੇਖਾ ਤੋ ਥੱਲੇ ਹੈ, ਉਹ ਇਸ ਸਕੀਮ ਦਾ ਲਾਭ ਲੈ ਸਕਦਾ ਹੈ।ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਮੇਂਸਮੇਂ ਸਿਰ ਮਿਲੀਆਂ ਹਦਾਇਤਾਂ ਮੁਤਾਬਿਕ ਇਹ ਘਰੇਲੂ ਕੁਨੈਕਸ਼ਨ ਜਾਰੀ ਕੀਤੇ ਜਾਣਗੇ।

Share Button

Leave a Reply

Your email address will not be published. Required fields are marked *

%d bloggers like this: