Wed. May 22nd, 2019

ਗੁ:ਸੀਸਗੰਜ ਸਾਹਿਬ ਦੇ ਨਾਲ ਲੱਗਦੀ ਗਲੀ ਦੀ ਗੰਦਗੀ ਦੇ ਢੇਰਾ ਤੋ ਪ੍ਰੇਸ਼ਾਨ ਮਹੁੱਲਾ ਵਾਸੀ

ਗੁ:ਸੀਸਗੰਜ ਸਾਹਿਬ ਦੇ ਨਾਲ ਲੱਗਦੀ ਗਲੀ ਦੀ ਗੰਦਗੀ ਦੇ ਢੇਰਾ ਤੋ ਪ੍ਰੇਸ਼ਾਨ ਮਹੁੱਲਾ ਵਾਸੀ

20160928_114600ਸ਼੍ਰੀ ਅਨੰਦਪੁਰ ਸਾਹਿਬ 29 ਸਤੰਬਰ(ਦਵਿੰਦਰਪਾਲ ਸਿੰਘ/ਅੰਕੁਸ਼): ਇਥੋਂ ਦੇ ਮਹੁੱਲਾ ਸੀਸਗੰਜ ਸਾਹਿਬ ਲਾਗੇ ਬਣੀ ਚੋਰ ਗਲੀ ਵਿਖੇ ਅਕਸਰ ਲਗਦੇ ਗੰਦਗੀ ਦੇ ਢੇਰਾ ਤੋ ਮਹੁੱਲਾ ਵਾਸੀ ਬਹੁਤ ਪ੍ਰੇਸ਼ਾਨ ਹਨ ਅਤੇ ਉਹਨਾ ਗੰਦਗੀ ਦੇ ਪੱਕੇ ਹਲ ਦੀ ਮੰਗ ਕੀਤੀ ਹੈ। ਮਹੁੱਲਾ ਵਾਸੀ ਜੋਗਿੰਦਰ ਸਿੰਘ ਮਲਹੋਤਰਾ ਨੇ ਦੱਸਿਆ ਕਿ ਚੋਰ ਗਲੀ ਜੋ ਕਿ ਮੁੱਖ ਬਜਾਰ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ ਨਾਲ ਜੋੜਦੀ ਹੈ, ਦੇ ਵਿੱਚ ਅਕਸਰ ਗੰਦਗੀ ਦੇ ਢੇਰ ਲੱਗੇ ਰਹਿਦੇ ਹਨ ਅਤੇ ਅੱਜ ਕੱਲ ਬਰਸਾਤਾਂ ਦੇ ਮੌਸਮ ਵਿਚ ਕਿਸੇ ਬਿਮਾਰੀ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਉਹਨਾ ਕਿਹਾ ਕਿ ਉਹ ਕਈ ਵਾਰ ਨਗਰ ਕੋਸਲ ਅਧਿਕਾਰੀਆ ਨੂੰ ਮਿਲ ਚੁੱਕੇ ਹਨ ਪ੍ਰੰਤੂ ਇਸ ਦਾ ਕੋਈ ਠੋਸ ਹੱਲ ਨਹੀ ਨਿਕਲਿਆ। ਉਹਨਾ ਮੰਗ ਕੀਤੀ ਕਿ ਚੋਰ ਗਲੀ ਨਾਲ ਜਾਣੀ ਜਾਦੀ ਇਸ ਗਲੀ ਦੀ ਸਫਾਈ ਤੇ ਵਿਸ਼ੇਸ਼ ਤਬਜੋ ਦਿੱਤੀ ਜਾਵੇ ਕਿਉਕਿ 2 ਪ੍ਰਸਿੱਧ ਗੁਰੂ ਘਰ ਗੁਰਦੁਆਰਾ ਸੀਸ ਗੰਜ ਸਾਹਿਬ ਅਤੇ ਗੁਰਦੁਆਰਾ ਗੁਰੂ ਕੇ ਮਹਿਲ ਭੋਰਾ ਸਾਹਿਬ ਇਸ ਦੇ ਬਿਲਕੁੱਲ ਨੇੜੇ ਹਨ।

Leave a Reply

Your email address will not be published. Required fields are marked *

%d bloggers like this: