ਗੁ:ਸੀਸਗੰਜ ਸਾਹਿਬ ਦੇ ਨਾਲ ਲੱਗਦੀ ਗਲੀ ਵਿਚ ਲੱਗਦੇ ਗੰਦਗੀ ਦੇ ਢੇਰਾ ਤੋਂ ਆਖਰ ਕਦੋਂ ਮਿਲੇਗੀ ਸ਼ਗਿਵਾਸੀਆਂ ਨੂੰ ਨਿਜ਼ਾਤ???

ss1

ਗੁ:ਸੀਸਗੰਜ ਸਾਹਿਬ ਦੇ ਨਾਲ ਲੱਗਦੀ ਗਲੀ ਵਿਚ ਲੱਗਦੇ ਗੰਦਗੀ ਦੇ ਢੇਰਾ ਤੋਂ ਆਖਰ ਕਦੋਂ ਮਿਲੇਗੀ ਸ਼ਗਿਵਾਸੀਆਂ ਨੂੰ ਨਿਜ਼ਾਤ???
ਇਸਦੇ ਪੱਕੇ ਹੱਲ ਲਈ ਨਗਰ ਕੌਂਸਲ ਅਧਿਕਾਰੀਆਂ ਨੂੰ ਲਗਾਈ ਗੁਹਾਰ

img-20161103-wa0054ਸ਼੍ਰੀ ਅਨੰਦਪੁਰ ਸਾਹਿਬ, 5 ਨਵੰਬਰ(ਦਵਿੰਦਰਪਾਲ ਸਿੰਘ/ਅੰਕੁਸ਼): ਇਥੋਂ ਦੇ ਮਹੁੱਲਾ ਸੀਸਗੰਜ ਸਾਹਿਬ ਲਾਗੇ ਚੋਰ ਗਲੀ ਦੇ ਨਾਮ ਨਾਲ ਜਾਣੀ ਜਾਂਦੀ ਗਲੀ ਵਿਖੇ ਅਕਸਰ ਲਗਦੇ ਗੰਦਗੀ ਦੇ ਢੇਰਾ ਤੋ ਮਹੁੱਲਾ ਵਾਸੀਆਂ ਦੇ ਨਾਲ ਨਾਲ ਸ਼ਹਿਰਵਾਸੀ ਵੀ ਬਹੁਤ ਪ੍ਰੇਸ਼ਾਨ ਹਨ ਜੋ ਰੋਜ਼ਾਨਾ ਇਸ ਗਲੀ ਤੋਂ ਗੁਜ਼ਰਦੇ ਹਨ। ਸ਼ਹਿਰਵਾਸੀ ਪ੍ਰਿਤਪਾਲ ਸਿੰਘ ਗੰਡਾ ਕੁਲਦੀਪ ਸਿੰਘ ਬੰਗਾ, ਗੁਰਮੁਖ ਸਿੰਘ, ਜੋਗਿੰਦਰ ਸਿੰਘ ਆਦਿ ਨੇ ਦੱਸਿਆ ਕਿ ਚੋਰ ਗਲੀ ਜੋ ਕਿ ਮੁੱਖ ਬਜਾਰ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ ਨਾਲ ਜੋੜਦੀ ਹੈ, ਦੇ ਵਿੱਚ ਅਕਸਰ ਗੰਦਗੀ ਦੇ ਢੇਰ ਲੱਗੇ ਰਹਿਦੇ ਹਨ ਉਹਨਾਂ ਕਿਹਾ ਕਿ ਅਸੀਂ ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਵੀ ਕਹਿ ਚੁੱਕੇ ਹਾਂ ਪਰ ਉਹਨਾਂ ਦੇ ਕੰਨ ਤੇ ਵੀ ਕੋਈ ਜੂੰ ਨਹੀਂ ਸਰਕਦੀ। ਉਹਨਾ ਮੰਗ ਕੀਤੀ ਕਿ ਚੋਰ ਗਲੀ ਨਾਲ ਜਾਣੀ ਜਾਦੀ ਇਸ ਗਲੀ ਦੀ ਸਫਾਈ ਤੇ ਵਿਸ਼ੇਸ਼ ਤਬਜੋ ਦਿੱਤੀ ਜਾਵੇ ਕਿਉਕਿ 2 ਪ੍ਰਸਿੱਧ ਗੁਰੂ ਘਰ ਗੁਰਦੁਆਰਾ ਸੀਸ ਗੰਜ ਸਾਹਿਬ ਅਤੇ ਗੁਰਦੁਆਰਾ ਗੁਰੂ ਕੇ ਮਹਿਲ ਭੋਰਾ ਸਾਹਿਬ ਇਸ ਦੇ ਬਿਲਕੁੱਲ ਨੇੜੇ ਹਨ। ਜਿੱਥੇ ਰੋਜ਼ਾਨਾ ਵੱਡੀ ਗਿਣਤੀ ਵਿਚ ਸੰਗਤਾਂ ਇਸ ਅਸਥਾਨ ਤੇ ਨਤਮਸਤਕ ਹੋਣ ਲਈ ਆਊਂਦੀਆਂ ਹਨ।

Share Button

Leave a Reply

Your email address will not be published. Required fields are marked *