ਗੁਰ ਬਿਨ ਘੋਰ ਅੰਧਾਰ,ਗੁਰੂ ਬਿਨ ਸਮਝ ਨਾ ਆਵੇ ਗੁਰ ਬਿਨੁ ਸੁਰਤਿ ਨਾ ਸਿਧਿ,ਗੁਰ ਬਿਨ ਮੁਕਤੀ ਨਾ ਪਾਵੈ

ਗੁਰ ਬਿਨ ਘੋਰ ਅੰਧਾਰ,ਗੁਰੂ ਬਿਨ ਸਮਝ ਨਾ ਆਵੇ
ਗੁਰ ਬਿਨੁ ਸੁਰਤਿ ਨਾ ਸਿਧਿ,ਗੁਰ ਬਿਨ ਮੁਕਤੀ ਨਾ ਪਾਵੈ

ਬੋਹਾ : ਪਵਿੱਤਰ ਸ੍ਰੀ ਗੁਰੁ ਗ੍ਰੰਥ ਸਾਹਿਬ ਵਿੱਚ ਲਿਖੇ ਇਹ ਸਬਦ ਦੱਸਦੇ ਹਨ ਕਿ ਸਾਡੀ ਜਿੰਦਗੀ ਵਿੱਚ ਗਿਆਨ ਤੇ ਗੁਰੁ ਦੀ ਕਿ ਮਹੱਤਤਾ ਹੈ ਤੇ ਗੁਰੁ ਬਿਨ ਅਸੀ ਹਨੇਰੇ ਵਿੱਚ ਹੀ ਰਹਾਂਗੇ ਤੇ ਗਿਆਨ ਬਿਨਾਂ ਵਾਂਝੇ ਰਹਿ ਜਾਵਾਂਗੇ ।ਗੁਰੂ ਹੀ ਸਾਨੁੰ ਸਹੀ ਮਾਰਗ ਤੇ ਚੱਲਣ ਦਾ ਹੁਨਰ ਸਿਖਾੳਂਦੇ ਹਨ।

          ਇੱਕ ਅਧਿਆਪਕ (ਗੁਰੁ) ਉਹ ਫਰਿਤਾ ਹੁੰਦਾ ਹੈ ਜੋ ਕਿ ਸਹਿਜ ਭਾਵ ਨਾਲ ਇੱਕ ਵਿਦਿਆਰਥੀ ਦੀ ਜਿੰਦਗੀ ਵਿੱਚ ਉਹ ਗੁਣ ਭਰ ਸਕਦਾ ਜੋ ਜਿੰਦਗੀ ਵਿੱਚ ਆੳਣ ਵਾਲੀ ਹਰੇਕ ਮੁਸਿਬਤ ਦਾ ਟਾਕਰਾ ਕਰਨ ਦੇ ਸਮਰੱਥ ਹੁੰਦੇ ਹਨ।ਇਸ ਬਖਸੀ ਜਾ ਸਕਣ ਵਾਲੀ ਗਿਆਨ ਰੂਪੀ ਦੋਲਤ ਸਾਨੁੰ ਇਸ ਕਾਬਿਲ ਬਣਾੳਂਦੀ ਹੈ ਜਿਸ ਨਾਲ ਸਾਡਾ ਸਮਾਜ ਤੇ ਅਸੀ ਇੱਕ ਖੁਸਨੁਮਾਂ ਜਿੰਦਗੀ ਜੀਅ ਸਕਦੇ ਹਾਂ।

         ਇਸੇ ਤਰਾਂ ਦਾ ਇੱਕ ਫਰਿਸਤਾ ਸ੍ਰੀ ਗੋਪਾਲ ਚੰਦ ਜੀ (ਹਿੰਦੀ ਅਧਿਆਪਕ ਸ.ਸ.ਸਕੂਲ ਗੰਢੂ ਕਲਾਂ)ਵੀ ਹੈ ਜੋ ਆਪਣੇ ਵਿਦਿਆਰਥੀਆਂ ਦੀ ਬਿਹਤਰ ਜਿੰਦਗੀ ਲਈ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਆਪਣਾ ਫਰਜ ਨਿਭਾ ਰਹੇ ਹਨ।ਉਹਨਾਂ ਆਪਣਿਆਂ ਅਧਿਆਪਕ ਜੁੰਮੇਵਾਰਿਆ ਨੁੰ ਸਮਝਦੇ ਹੋਏ ਗਿਆਨ ਤੋ ਇਲਾਵਾ ਨੈਤਿਕ ਕਦਰਾਂ ਕੀਮਤਾ ,ਦੇਸ ਭਗਤੀ ,ਸਿਹਤ ਸਬੰਧੀ ਗਿਆਨ ਆਪਣੇ ਵਿਦਿਆਰਥਿਆਂ ਦੀ ਜਿੰਦਗੀ ਵਿੱਚ ਭਰ ਰਹੇ ਹਨ।ਮੈ ਵੀ ਉਹਨਾ ਦਾ ਛੇ ਸਾਲ ਖੁਸਨਸੀਬ ਸਾਗਿਰਦ ਰਿਹਾ।ਬਹੁਤ ਹੀ ਸੁਝੇ ਹੋਏ ਤੇ ਆਪਣੇ ਸਾਹਮਣੇ ਵਾਲੇ ਨੁੰ ਸਮਝਣ ਵਾਲੇ ਇਨਸਾਨ ਹਨ ਤੇ ਆਪਣੀ ਜਿੰਦਗੀ ਵਿੱਚ ਹਮੇਸਾ ਮੁਸਕਰਾੳਂਦੇ ਹੋਏ ਮਾਨਵਤਾ ਦੀ ਸੇਵਾ ਕਰਨ ਵਾਲੇ ਕੁਦਰਤ ਨਾਲ ਪਿਆਰ ਕਰਨ ਵਾਲੇ ਲੌੜਵੰਦਾ ਦੀ ਮੋਕੇ ਤੇ ਸਹਾਇਤਾ ਕਰਨ ਵਾਲੇ ਆਪਣੇ ਵਿਦਿਆਰਥਿਆਂ ਨੁੰ ਮਾਤਾ ਪਿਤਾ ਦੀ ਤਰਾਂ ਪਿਆਰ ਦੇਣਾ ਤੇ ਸੱਚੇ ਮਿਤਰ ਵਾਗ ਉਸਦੇ ਨਾਲ ਖੜਨਾ ਤੇ ਆਪਣੇ ਗੁਣਾਂ ਨੇ ਆਪ ਜੀ ਦੀ ਸਖਸਿਅਤ ਹਰ ਇੱਕ ਦਿਲ ਵਿੱਚ ਸਮਾਅ ਜਾਦੀ ਹੈ।ਬਤੋਰ ਅਧਿਆਪਕ ਆਪ ਜੀ ਦੀ ਵਧਿਆ ਸੇਵਾਵਾਂ ਸਦਕਾ ਧਘਛ (ਚੰਡੀਗੜ)ਵੱਲੋ ਸਕੂਲ,ਡੀ ਈ ੳ ਸੈਕੰਡਰੀ (ਮਾਨਸਾ),ਲੋਕ ਚੇਤਨਾ ਮੰਚ ਰਤਿਆ,ਨੋਜਵਾਨ ਸਪੋਰਟਸ ਕਲੱਬ ਬਾਹਮਣਵਾਲਾ ਵੱਲੋ ਵਿਸੇ ਤੋਰ ਤੇ ਸਨਮਾਨਿਤ ਕੀਤਾ।ਇਸਤੌ ਇਲਾਵਾ ਆਪ ਜੀ ਕਾਫੀ ਸਮਾਂ ਲਾਇਨਜ ਕਲੱਬ ਰਤਿਆ ਦੇ ਪ੍ਰਧਾਨ ਵੀ ਰਹੇ।ਆਪ ਜੀ ਦੀ ਯੋਗ ਪ੍ਰੇਰਨਾ ਤੇ ਮਾਰਗ ਦਰਨ ਸਦਕਾ ਹੀ ਮੈ ਗਰੀਬ ਪਰਿਵਾਰ ਨਾਲ ਸਬੰਧਿਤ ਹੁੰਦੇ ਹੋਏ ਆਪਣੀ ਇੰਜਿਨਿਅਰਿੰਗ ਦੀ ਪੜਾਈ ਪੂਰੀ ਕਰਕੇ ਸੋਲਰ ਪਲਾਂਟ ਮੀਰਪੁਰ ਵਿਖੇ ਜੂਨਿਅਰ ਇੰਜੀਨਿਅਰ ਹਾਂ ਇਸ ਤੌ ਇਲਾਵਾ ਸਾਡੇ ਪਰਿਵਾਰ ਵਿੱਚ ਮੇਰੇ ਦੂਸਰੇ ਭਰਾ ਆਪਣੀ ਜਿੰਦਗੀ ਵਿੱਚ ਵਧਿਆ ਅਹੁਦਿਆਂ ਉਪਰ ਹਨ।ਮੇਰੇ ਇਸ ਗੁਰੂ ਬਾਰੇ ਮੈ ਲਿਖ ਕੇ ਜਾਂ ਬੋਲ ਕੇ ਵੀ ਬਿਆਨ ਨਹੀ ਕਰ ਸਕਦਾ ।ਅੱਜ ਮੇਰੇ ਪਰਮ ਸਤਿਕਾਰਯੋਗ ਗੁਰੁ ਸ੍ਰੀ ਗੋਪਾਲ ਚੰਦ ਜੀ ਬਤੌਰ ਅਧਿਆਪਕ ਆਪਣੀ 40 ਸਾਲਾ ਸੇਵਾ ਨਿਭਾਅ ਕੇ ਸੇਵਾ ਮੁਕਤ ਹੋ ਰਹੇ ਹਨ।ਆਪ ਜੀ ਦੀ 29.11.1976 ਨੂੰ ਪਿੰਡ ਮੋਫਰ ਵਿਚ ਪੋਸਟਿੰਗ ਹੋਈ ਇਸ ਉਪਰੰਤ ਆਪ ਜੀ 18.07.1979 ਨੂੰ ਰਿੳਂਦ ਕਲਾ,17.07.1996 ਤੌ 30.11.2016 ਗੰਢੂ ਕਲਾ ਵਿਖੇ ਸੇਵਾ ਨਿਭਾੳਣ ਉਪਰੰਤ ਸੇਵਾ ਮੁਕਤ ਹੋ ਰਹੇ ਹਨ ।ਮੈ ਉਸ ਪਰਮਾਤਮਾ ਅੱਗੇ ਆਪ ਜੀ ਦੀ ਲੰਬੀ ਉਮਰ ਤੇ ਚੰਗੀ ਸਿਹਤ ਦੀ ਕਾਮਨਾ ਕਰਦਾ ਹੋਇਆ ਬਹੁਤ ਬਹੁਤ ਵਧਾਈ ਦਿੰਦਾ ਹਾਂ।

ਲੇਖਕphoto-teachar-gandhu

ਅਮਨਦੀਪ ਸਿੰਘ

ਗੰਢੂ ਖੁਰਦ

94786-41078

Share Button

Leave a Reply

Your email address will not be published. Required fields are marked *

%d bloggers like this: