ਗੁਰੂ ਹਰਗੋਬਿੰਦ ਪਬਲਿਕ ਸਕੂਲ ਲਹਿਰੀ ਦੇ ਬੱਚਿਆਂ ਨੇ ਕਵੀਸ਼ਰੀ ‘ਚ ਮਾਰੀ ਬਾਜ਼ੀ

ss1

ਗੁਰੂ ਹਰਗੋਬਿੰਦ ਪਬਲਿਕ ਸਕੂਲ ਲਹਿਰੀ ਦੇ ਬੱਚਿਆਂ ਨੇ ਕਵੀਸ਼ਰੀ ‘ਚ ਮਾਰੀ ਬਾਜ਼ੀ

dsc07272ਤਲਵੰਡੀ ਸਾਬੋ, 28 ਨਵੰਬਰ (ਗੁਰਜੰਟ ਸਿੰਘ ਨਥੇਹਾ)- ਗੁਰਮਤਿ ਸੇਵਾ ਲਹਿਰ ਦੇ ਮੁੱਖ ਸੇਵਾਦਾਰ ਭਾਈ ਪੰਥਪਰੀਤ ਸਿੰਘ ਜੀ ਖਾਲਸਾ ਭਾਈ ਬਖਤੌਰ ਵਾਲਿਆਂ ਵੱਲੋਂ ਸੰਗਤ ਕੈਂਚੀਆਂ ‘ਤੇ ਛਿਮਾਹੀ ਮੀਟਿੰਗ ਮੌਕੇ ਕਰਵਾਏ ਗਏ ਸਕੂਲੀ ਬੱਚਿਆਂ ਦੇ ਵੱਖ-ਵੱਖ ਮੁਕਾਬਲਿਆਂ ਦੌਰਾਨ ਕਵੀਸ਼ਰੀ ਮੁਕਾਬਲਿਆਂ ‘ਚ ਗੁਰੂ ਹਰਗੋਬਿੰਦ ਪਬਲਿਕ ਸਕੂਲ ਲਹਿਰੀ ਦੇ ਲੜਕਿਆਂ ਦੇ ਕਵੀਸ਼ਰੀ ਜਥੇ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਉਕਤ ਜਾਣਕਾਰੀ ਦਿੰਦੇ ਹੋਏ ਸਕੂਲ ਮੁਖੀ ਸ. ਲਖਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਉਕਤ ਸੰਸਥਾ ਵੱਲੋਂ ਬੱਚਿਆਂ ਨੂੰ ਧਾਰਮਿਕ ਸਿੱਖਿਆ ਦੇਣ ਲਈ ਇੱਕ ਧਾਰਮਿਕ ਟੀਚਰ ਦਿੱਤਾ ਗਿਆ ਹੈ ਜੋ ਗੁਰਬਾਣੀ, ਗੁਰ ਇਤਿਹਾਸ ਦੇ ਨਾਲ਼-ਨਾਲ਼ ਬੱਚਿਆਂ ਨੂੰ ਪੁਰਾਤਨ ਕਵੀਸ਼ਰੀ ਕਲਾ ਦੀ ਸਿਖਲਾਈ ਦੇ ਕੇ ਬਾਣੀ ਅਤੇ ਬਾਣੇ ਨਾਲ ਜੋੜਨ ਦਾ ਯਤਨ ਕਰ ਰਹੇ ਹਨ। ਇਹਨਾਂ ਯਤਨਾਂ ਦੇ ਸਦਕਾ ਉਕਤ ਸੰਸਥਾ ਦੇ ਨਿਯਮਾਂ ਮੁਤਾਬਕ ਕਵੀਸ਼ਰੀ ਤੋਂ ਇਲਾਵਾ ਗੁਰਬਾਣੀ ਲਿਖਤੀ ਪ੍ਰੀਖਿਆ ਅਤੇ ਸੁੰਦਰ ਦਸਤਾਰ ਸਜਾਓ ਮੁਕਾਬਲੇ ਵਿੱਚ ਬੱਚੇ ਲਿਜਾਏ ਗਏ ਸਨ ਜਿੰਨ੍ਹਾਂ ਵਿੱਚੋਂ ਲੜਕਿਆਂ ਦੇ ਕਵੀਸ਼ਰੀ ਜਥੇ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਹਨਾਂ ਜੇਤੂ ਬੱਚਿਆਂ ਨੂੰ ਸੇਵਾ ਲਹਿਰ ਵੱਲੋਂ ਸਨਮਾਨ ਚਿੰਨ੍ਹ ਅਤੇ ਨਗਦ ਇਨਾਮ ਦੇਣ ਦੇ ਨਾਲ-ਨਾਲ ਬਾਕੀ ਦੇ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਸਕੂਲ ਪ੍ਰਿੰਸੀਪਲ ਨੇ ਬੱਚਿਆਂ ਨੂੰ ਵਧਾਈ ਦਿੰਦਿਆਂ ਉਕਤ ਲਹਿਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਭਾਈ ਸਾਹਿਬ ਦੇ ਇਸ ਵੱਡੇ ਉਪਰਾਲੇ ਸਦਕਾ ਬਹੁ-ਗਿਣਤੀ ਬੱਚੇ ਗੁਰਬਾਣੀ ਨਾਲ਼ ਜੁੜ ਰਹੇ ਹਨ। ਇਸ ਮੌਕੇ ਮੈਡਮ ਜਸਵਿੰਦਰ ਕੌਰ, ਪਰਮਜੀਤ ਕੌਰ, ਨਿਰਮਲ ਸਿੰਘ ਨੰਗਲਾ, ਜਸਪਾਲ ਸਿੰਘ ਡੀਪੀਆਈ, ਗੁਰਜੰਟ ਸਿੰਘ, ਹਲਵਿੰਦਰ ਸਿੰਘ ਕੁਰੰਗਾਵਾਲੀ, ਗੁਰਪ੍ਰੀਤ ਸਿੰਘ ਸੀਂਗੋ, ਗੁਰਪ੍ਰੀਤ ਸਿੰਘ ਭਾਕਰ, ਨਵਦੀਪ ਕੌਰ ਸੀਂਗੋ ਅਤੇ ਮਨਪ੍ਰੀਤ ਕੌਰ ਬਹਿਮਣ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *