Thu. Jun 20th, 2019

ਗੁਰੂ ਨਾਨਕ ਮਿਸ਼ਨ ਹਸਪਤਾਲ ਕੁਕੱੜ ਮਜਾਰਾ ਵਿਖੇ ਡਾਇਲਸਿਸ ਅਤੇ ਆਈ ਸੈਂਟਰ ਦੀ ਸ਼ੁਰੂਆਤ

ਮਿਸ਼ਨ ਹਸਪਤਾਲ ਕੁਕੱੜ ਮਜਾਰਾ ਵਿਖੇ ਡਾਇਲਸਿਸ ਅਤੇ ਆਈ ਸੈਂਟਰ ਦੀ ਸ਼ੁਰੂਆਤ
ਡਾ. ਐਸ. ਪੀ. ਸਿੰਘ ਓਬਰਾਏ ਜੀ ਨੇ ਕੀਤੇ ਦੋਵੇਂ ਸੈਂਟਰ ਲੋਕਾਂ ਦੀ ਸੇਵਾ ਲਈ ਅਰਪਿਤ

guru-nanakਗੜ੍ਹਸ਼ੰਕਰ 6 ਦਸੰਬਰ (ਅਸ਼ਵਨੀ ਸ਼ਰਮਾ) ਬੀਤ ਅਤੇ ਕੰਢੀ ਦੇ ਖੇਤਰ ਵਿੱਚ ਉੱਚ ਪੱਧਰ ਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਹੀ ਚੈਰੀਟੇਬਲ ਸੰਸਥਾ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰਸਟ ਵਿੱਚ ਡਾਇਲਸਿਸ ਅਤੇ ਆਈ ਸੈਂਟਰ ਦੀ ਸ਼ੁਰੂਆਤ ਕੀਤੀ ਗਈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਉੱਘੇ ਦਾਨੀ ਤੇ ਮੈਨੇਜਿੰਗ ਟਰੱਸਟੀ ਡਾ. ਐਸ. ਪੀ. ਸਿੰਘ ਓਬਰਾਏ ਜੀ ਨੇ ਬਾਬਾ ਬੁੱਧ ਸਿੰਘ ਢਾਹਾਂ ਜੀ ਦੇ 92ਵੇਂ ਜਨਮ ਦਿਨ ‘ਤੇ ਇਹ ਦੋਵੇਂ ਸੈਂਟਰ ਲੋੜਵੰਦ ਮਰੀਜ਼ਾਂ ਲਈ ਅਰਪਿਤ ਕੀਤੇ। ਇਨ੍ਹਾਂ ਦੋਵੇਂ ਸੈਂਟਰਾਂ ਲਈ ਅਤਿ ਆਧੁਨਿਕ ਮਸ਼ੀਨਾਂ, ਡਾਕਟਰੀ ਸਾਜੋ ਸਾਮਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਭੇਂਟ ਕੀਤਾ ਗਿਆ ਅਤੇ ਇਨ੍ਹਾਂ ਸੈਂਟਰਾਂ ਦੀ ਸਥਾਪਤੀ ਲਈ 2100 ਵਰਗ ਫੁੱਟ ਦੀ ਲੋੜੀਂਦੀ ਇਮਾਰਤ ਵੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਬਣਾਈ ਗਈ।ਇਨ੍ਹਾਂ ਸੈਂਟਰਾਂ ਦਾ ਉਦਘਾਟਨ ਡਾ. ਐਸ. ਪੀ. ਸਿੰਘ ਓਬਰਾਏ, ਬਾਬਾ ਬੁੱਧ ਸਿੰਘ ਢਾਹਾਂ ਅਤੇ ਡਾ. ਇਕਬਾਲ ਸਿੰਘ, ਸਾਬਕਾ ਗਵਰਨਰ ਪੌਂਡੇਚਰੀ ਜੀ ਨੇ ਸਾਂਝੇ ਰੂਪ ਵਿੱਚ ਕੀਤਾ। ਟਰੱਸਟ ਅਤੇ ਇਲਾਕੇ ਵੱਲੋਂ ਸ. ਬਲਬੀਰ ਸਿੰਘ ਬੈਂਸ, ਡਾ. ਹਰਵਿੰਦਰ ਸਿੰਘ ਬਾਠ, ਕਾਮਰੇਟ ਦਰਸ਼ਨ ਸਿੰਘ ਮੱਟੂ ਜੀ ਨੇ ਸਮੂਹ ਸਖਸ਼ੀਅਤਾਂ ਨੂੰ “ਜੀ ਆਇਆਂ ਨੂੰ” ਆਖਿਆ। ਟਰੱਸਟ ਦੇ ਜੁਆਇੰਟ ਸੈਕਟਰੀ ਸ਼੍ਰੀ ਦੀਪਕ ਬਾਲੀ ਜੀ ਨੇ ਡਾ. ਐਸ.ਪੀ.ਸਿੰਘ.ਓਬਰਾਏ, ਡਾ. ਇਕਬਾਲ ਸਿੰਘ ਸਾਬਕਾ ਗਵਰਨਰ ਪੌਂਡੇਚਰੀ, ਪੰਜਾਬੀ ਦੇ ਸਿਰਮੌਰ ਕਵੀ ਡਾ. ਸੁਰਜੀਤ ਪਾਤਰ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਡਾਕਟਰੀ, ਪ੍ਰਬੰਧਕੀ ਅਤੇ ਟੈਕਨੀਕਲ ਟੀਮ ਨੂੰ ਸੰਗਤਾਂ ਦੇ ਰੂਬਰੂ ਕੀਤਾ। ਬੀਬੀ ਸੁਸ਼ੀਲ ਕੌਰ ਮੀਤ ਪ੍ਰਧਾਨ ਜੀ ਨੇ ਡਾ. ਐਸ.ਪੀ.ਸਿੰਘ.ਓਬਰਾਏ ਜੀ ਨੂੰ ਟਰੱਸਟ ਵੱਲੋਂ ਇੱਕ ਸਨਮਾਨ ਪੱਤਰ ਭੇਂਟ ਕੀਤਾ।ਡਾ. ਐਸ.ਪੀ.ਸਿੰਘ.ਓਬਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬੀਤ ਅਤੇ ਕੰਢੀ ਦੇ ਇਲਾਕੇ ਦੇ ਮਰੀਜ਼ਾਂ ਲਈ ਸੇਵਾ ਕਰਕੇ ਬਹੁਤ ਖੁਸ਼ੀ ਹੋ ਰਹੀ ਹੈ। ਉਨ੍ਹਾਂ ਬਾਬਾ ਬੁੱਧ ਸਿੰਘ ਢਾਹਾਂ ਅਤੇ ਸਮੂਹ ਟਰੱਸਟ ਨੂੰ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਟਰੱਸਟ ਵਿੱਚ ਆਉਂਦੇ ਸਮੇਂ ਵਿੱਚ ਸਹੂਲਤਾਂ ਦਾ ਹੋਰ ਵਾਧਾ ਕੀਤਾ ਜਾਵੇਗਾ। ਡਾ. ਇਕਬਾਲ ਸਿੰਘ ਸਾਬਕਾ ਗਵਰਨਰ, ਪੌਡੇਚਰੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਬਾਬਾ ਬੁੱਧ ਸਿੰਘ ਜੀ ਸੇਵਾ ਦੇ ਖੇਤਰ ਵਿੱਚ ਬਹੁਤ ਵੱਡੀ ਸਖਸ਼ੀਅਤ ਹਨ, ਜਿਨ੍ਹਾਂ ਤੋਂ ਪ੍ਰੇਰਨਾ ਲੈ ਕੇ ਅੱਜ ਅਨੇਕਾਂ ਸੰਸਥਾਵਾਂ ਸਮਾਜ ਸੇਵਾ ਨੂੰ ਸਮਰਪਿਤ ਹੋਈਆਂ ਹਨ। ਇਸੇ ਸਮਾਗਮ ਦੌਰਾਨ ਬਾਬਾ ਬੁੱਧ ਸਿੰਘ ਢਾਹਾਂ ਜੀ ਦੇ ਜੀਵਨ ‘ਤੇ ਉੱਘੇ ਲੇਖਕ ਸ. ਦਰਸ਼ਨ ਸਿੰਘ ਤਤਲਾ ਜੀ ਦੁਆਰਾ ਇੱਕ ਖੋਜ ਭਰਪੂਰ ਕਿਤਾਬ ਜਿਸ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਛਾਪਿਆ ਗਿਆ ਨੂੰ ਪੰਜਾਬੀ ਦੇ ਉੱਘੇ ਸ਼ਾਇਰ ਤੇ ਚਿੰਤਕ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਜੀ ਨੇ ਰੀਲੀਜ਼ ਕੀਤਾ। ਉਨ੍ਹਾਂ ਬਾਬਾ ਜੀ ਦੀ ਸਖਸ਼ੀਅਤ ਬਾਰੇ ਬੋਲਦਿਆਂ ਕਿਹਾ ਕਿ ਸੇਵਾ ਦੇ ਔਖੇ ਸਫ਼ਰ ਦੇ ਪਾਂਧੀ ਬਾਬਾ ਬੁੱਧ ਸਿੰਘ ਆਪਣੀ ਵਡੇਰੀ ਉਮਰ ਵਿੱਚ ਵੀ ਸਮਾਜ ਸੇਵਾ ਦੇ ਜਜ਼ਬੇ ਨੂੰ ਬਰਕਰਾਰ ਰੱਖਦੇ ਹੋਏ ਆਪਣੀ ਟੀਮ ਨਾਲ ਕਾਰਜਸ਼ੀਲ਼ ਹਨ। ਇਸ ਸਮਾਗਮ ਦੌਰਾਨ ਜਨਰਲ ਢਿਲੋਂ, ਸ. ਮਹਿੰਦਰ ਸਿੰਘ ਵਿਰਦੀ ਰਿਟਾਇਰਡ ਆਈ.ਈ.ਐਸ., ਡਾ. ਜੰਗ ਬਹਾਦਰ ਸਿੰਘ ਰਾਏ ਜੀ ਨੇ ਵੀ ਸੰਬੋਧਨ ਕੀਤਾ।ਇਸੇ ਦਿਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅੱਖਾਂ ਦਾ ਮੁੱਫ਼ਤ ਚੈੱਕ-ਅਪ ਅਤੇ ਅਪਰੇਸ਼ਨ ਕੈਂਪ ਡਾ. ਕਸ਼ਿਸ਼ ਗੁਪਤਾ, ਡਾ. ਸੰਜੀਵ ਦੁੱਗਲ ਅੱਖਾਂ ਦੇ ਮਾਹਿਰ ਡਾਕਟਰਾਂ ਤੇ ਉਨ੍ਹਾਂ ਦੀ ਟੀਮ ਦੀ ਅਗਵਾਈ ਹੇਠ ਲਗਾਇਆ ਗਿਆ। ਕੈਂਪ ਦਾ ਉਦਘਾਟਨ ਡਾ. ਇਕਬਾਲ ਸਿੰਘ ਸਾਬਕਾ ਗਵਰਨਰ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਹਸਪਤਾਲ ਵਿੱਚ ਲਗਾਈਆਂ ਅਤਿ ਆਧੁਨਿਕ ਅੱਖਾਂ ਦੀਆਂ ਮਸ਼ੀਨਾਂ ਨਾਲ 350 ਤੋਂ ਵੱਧ ਮਰੀਜ਼ਾਂ ਦਾ ਚੈੱਕ-ਅਪ ਕੀਤਾ ਗਿਆ। ਜਿਸ ਵਿੱਚ 60 ਤੋਂ ਵੱਧ ਮਰੀਜ਼ਾਂ ਨੂੰ ਅਪਰੇਸ਼ਨਾਂ ਲਈ ਚੁਣਿਆ ਗਿਆ। ਇਸ ਮੌਕੇ ਤੇ ਡਾ. ਦਲਜੀਤ ਸਿੰਘ ਗਿੱਲ, ਡਾ. ਅਮਰ ਸਿੰਘ ਆਜ਼ਾਦ, ਡਾ. ਆਰ.ਐਸ. ਅਟਵਾਲ, ਸ. ਅਮਰਜੋਤ ਸਿੰਘ ਪ੍ਰਧਾਨ ਜਲੰਧਰ ਜੋਨ, ਡਾ. ਦਲਜੀਤ ਸਿੰਘ ਸੰਧੂ, ਸ਼੍ਰੀ ਵਿਨੋਦ ਭੱਲਾ, ਸ. ਐਮ.ਪੀ.ਸਿੰਘ , ਸ. ਅਮਰਜੀਤ ਸਿੰਘ ਸਕੋਹਪੁਰ ਕਨੇਡਾ, ਡਾ. ਜਸਬੀਰ ਕੌਰ, ਮਨਜੀਤ ਇੰਦਰਾ, ਆਤਮਾ ਰਾਮ, ਸੁੱਚਾ ਸਿੰਘ ਰੁੜਕੀ, ਦਲਜੀਤ ਸਿੰਘ ਬੈਂਸ, ਅਜੈਬ ਸਿੰਘ, ਬਿੰਦਰਾ, ਸ. ਤਲਵਣ ਸਿੰਘ ਝੰਡੇਰ, ਹਰਜਿੰਦਰ ਕੌਰ ਨਵਾਂਸ਼ਹਿਰ, ਸ. ਚਰਨਜੀਤ ਸਿੰਘ ਦੁਬਈ, ਪ੍ਰਿੰਸੀਪਲ ਰਾਜਵਿੰਦਰ ਸਿੰਘ ਬੈਂਸ, ਅਜੀਤ ਸਿੰਘ ਸਿੰਬਲ ਮਜਾਰਾ, ਫਤਿਹਜੀਤ ਸਿੰਘ ਜੌਲੀ, ਡਾ. ਮਦਨ ਲਾਲ ਹਸੀਜਾ, ਮਾਸਟਰ ਹੇਮ ਰਾਜ, ਮਾਸਟਰ ਗੁਰਚਰਨ ਸਿੰਘ ਬਸਿਆਲਾ ਹਾਜਰ ਸਨ। ਟਰੱਸਟ ਵੱਲੋਂ ਬੀਬੀ ਸੁਸ਼ੀਲ ਕੌਰ, ਸ. ਮਹਿੰਦਰ ਸਿੰਘ ਭਾਟੀਆ, ਸ. ਬਲਬੀਰ ਸਿੰਘ ਬੈਂਸ, ਸ਼੍ਰੀ ਦੀਪਕ ਬਾਲੀ, ਸ. ਰਘਬੀਰ ਸਿੰਘ ਨੇ ਹਾਜ਼ਰ ਸਖਸ਼ੀਅਤਾਂ ਨੂੰ ਯਾਦ ਚਿੰਨ੍ਹ ਦੇਕੇ ਸਨਮਾਨਿਤ ਕੀਤਾ। ਅੰਤ ਵਿੱਚ ਸ. ਮਹਿੰਦਰ ਸਿੰਘ ਭਾਟੀਆ ਅਤੇ ਸ. ਰਘਬੀਰ ਸਿੰਘ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *

%d bloggers like this: