ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਕੁੱਕੜ ਮਜਾਰਾ ਵਿਖੇ ਅੱਖਾਂ ਦਾ ਵਿਸ਼ਾਲ ਮੈਡੀਕਲ ਕੈਂਪ 5 ਦਸੰਬਰ 2016 ਨੂੰ

ss1

ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਕੁੱਕੜ ਮਜਾਰਾ ਵਿਖੇ ਅੱਖਾਂ ਦਾ ਵਿਸ਼ਾਲ ਮੈਡੀਕਲ ਕੈਂਪ 5 ਦਸੰਬਰ 2016 ਨੂੰ

budh-singh-dhahanਗੜ੍ਹਸ਼ੰਕਰ 29 ਨਵੰਬਰ (ਅਸ਼ਵਨੀ ਸ਼ਰਮਾ) ਬੀਤ ਅਤੇ ਕੰਡੀ ਦੇ ਇਲਾਕੇ ਵਿੱਚ ਉੱਚ ਪੱਧਰ ਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਹੀ ਚੈਰੀਟੇਬਲ ਸੰਸਥਾ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਨਵਾਂਗਰਾਂ ਕੁੱਲਪੁਰ ਵਿਖੇ ਡਾ. ਐਸ.ਪੀ.ਸਿੰਘ ਓਬਰਾਏ (ਦੁਬੱਈ) ਜੀ ਦੀ ਗਤੀਸ਼ੀਲ ਅਗਵਾਈ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ.) ਵੱਲੋਂ 181ਵਾਂ ਅੱਖਾਂ ਦਾ ਮੁਫ਼ਤ ਚੈੱਕ-ਅਪ ਕੈਂਪ ਦਿਨ ਸੋਮਵਾਰ 05 ਦਸੰਬਰ ਸਵੇਰੇ 10:00 ਤੋਂ ਸ਼ਾਮ 03:00 ਵਜੇ ਤੱਕ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਕੁੱਕੜ ਮਜਾਰਾ ਵਿਖੇ ਲਗਾਇਆ ਜਾ ਰਿਹਾ ਹੈ।ਇਸੇ ਦਿਨ ਹਸਪਤਾਲ ਕੰਪਲੈਕਸ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵਲੋਂ ਉਸਾਰੇ ਗਏ ਅਤਿ ਆਧੁਨਿਕ ਡਾਇਲਸਿਸ ਅਤੇ ਆਈ ਸੈਂਟਰ ਦੀ ਵੀ ਸ਼ੁਰੂਆਤ ਹੋ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਜੀ ਨੇ ਦੱਸਿਆ ਕਿ ਕੈਂਪ ਦਾ ਉਦਘਾਟਨ ਮਾਣਯੋਗ ਡਾ. ਇਕਬਾਲ ਸਿੰਘ ਜੀ ਸਾਬਕਾ ਗਵਰਨਰ, ਪੌਂਡੇਚਰੀ ਆਪਣੇ ਕਰ ਕਮਲਾਂ ਨਾਲ ਡਾ. ਐਸ. ਪੀ. ਸਿੰਘ ਉਬਰਾਏ ਜੀ ਦੀ ਹਾਜ਼ਰੀ ਵਿੱਚ ਕਰਨਗੇ।ਕੈਂਪ ਵਿੱਚ ਅੱਖਾਂ ਦੇ ਮਾਹਿਰ ਡਾ. ਸੰਜੀਵ ਦੁੱਗਲ, ਡਾ. ਮਨਪ੍ਰੀਤ ਸਿੰਘ, ਡਾ. ਕਸ਼ਿਸ਼ ਗੁਪਤਾ, ਡਾ. ਚੰਦਨ ਮਹਿਤਾ, ਡਾ. ਮਨੋਜ ਅਤੇ ਉਨ੍ਹਾਂ ਦੀ ਟੀਮ ਹਾਜ਼ਰ ਹੋਣਗੇ। ਕੈਂਪ ਵਿੱਚ ਅੱਖਾਂ ਦੇ ਅਪਰੇਸ਼ਨ ਲੈਂਜ਼ ਪਾ ਕੇ ਮੁਫ਼ਤ ਕੀਤੇ ਜਾਣਗੇ ਅਤੇ ਨੇੜੇ ਦੀ ਨਜ਼ਰ ਦੀਆਂ ਮੁਫ਼ਤ ਐਨਕਾਂ ਅਤੇ ਦਵਾਈਆਂ ਦਿੱਤੀਆਂ ਜਾਣਗੀਆਂ।ਇਸ ਮੌਕੇ ਤੇ ਡਾ. ਦਲਜੀਤ ਸਿੰਘ ਗਿੱਲ ਸਲਾਹਕਾਰ, ਸਿਹਤ ਸੇਵਾਵਾਂ, ਡਾ. ਅਮਰ ਸਿੰਘ ਆਜ਼ਾਦ ਡਾਇਰੈਕਟਰ, ਮੈਡੀਕਲ, ਡਾ. ਆਰ.ਐਸ. ਅਟਵਾਲ ਡਿਪਟੀ ਡਾਇਰੈਕਟਰ ਮੈਡੀਕਲ, ਸ. ਅਮਰਜੋਤ ਸਿੰਘ ਪ੍ਰਧਾਨ ਦੋਆਬਾ ਜੋਨ, ਸ. ਦਲਜੀਤ ਸਿੰਘ ਸੰਧੂ ਸੀਨੀ. ਉਪ-ਪ੍ਰਧਾਨ ਜਲੰਧਰ, ਡਾ. ਸਤਨਾਮ ਸਿੰਘ ਮਾਣਕ ਸਲਾਹਕਾਰ ਜਲੰਧਰ ਟੀਮ, ਸ਼੍ਰੀ ਦੀਪਕ ਬਾਲੀ ਜਨਰਲ ਸਕੱਤਰ ਜਲੰਧਰ, ਸ਼੍ਰੀ ਵਿਨੋਦ ਭੱਲਾ ਖਜ਼ਾਨਚੀ ਜਲੰਧਰ, ਸ. ਐਮ.ਪੀ.ਸਿੰਘ ਮੈਂਬਰ ਜਲੰਧਰ ਸ਼ਿਰਕਤ ਕਰਨਗੇ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਬੀਬੀ ਸੁਸ਼ੀਲ ਕੌਰ , ਮੀਤ ਪ੍ਰਧਾਨ, ਸ. ਬਲਬੀਰ ਸਿੰਘ ਸੈਕਟਰੀ, ਸ. ਮਹਿੰਦਰ ਸਿੰਘ ਭਾਟੀਆ ਅਤੇ ਰਘਬੀਰ ਸਿੰਘ ਮੁੱਖ ਪ੍ਰਬੰਧਕ ਹਾਜ਼ਰ ਸਨ।

Share Button

Leave a Reply

Your email address will not be published. Required fields are marked *