ਗੁਰੂ ਨਾਨਕ ਪਬਲਿਕ ਸਕੂਲ ਮੋਰਾਵਾਲੀ ਵਿੱਚ ਦੂਜੀ ਵਾਰ ਚੋਰਾਂ ਨੇ ਕੀਤਾ ਹੱਥ ਸਾਫ

ss1

ਗੁਰੂ ਨਾਨਕ ਪਬਲਿਕ ਸਕੂਲ ਮੋਰਾਵਾਲੀ ਵਿੱਚ ਦੂਜੀ ਵਾਰ ਚੋਰਾਂ ਨੇ ਕੀਤਾ ਹੱਥ ਸਾਫ

ਗੜ੍ਹਸ਼ੰਕਰ 17 ਦਸੰਬਰ (ਅਸ਼ਵਨੀ ਸ਼ਰਮਾ) ਗੁਰੂ ਨਾਨਕ ਕੇ.ਐਸ.ਸੀ ਪਬਲਿਕ ਸਕੂਲ ਮੋਰਾਵਾਲੀ ਵਿਖੇ ਅਣਪਛਾਤੇ ਚੋਰਾਂ ਵਲੋਸਕੂਲ ਵਿੱਚ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

      ਸਕੂਲ ਦੀ ਵਾਈਸ ਪ੍ਰਿੰਸ਼ੀਪਲ ਰਾਮਾ ਕਾਤਾ ਨੇ ਦੱਸਿਆ ਕਿ 15-16 ਦਸੰਬਰ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਚੋਰਾ ਵਲੋ ਦਫਤਰ ਅਤੇ ਸਟਾਫ ਰੂਮ ਦੇ ਤਾਲੇ ਤੋੜਕੇ ਅੰਦਰ ਰੱਖੀ ਅਲਮਾਰੀ ਦੀ ਫਰੋਲਾ ਫਰਾਲੀ ਕੀਤੀ ਜਿਸ ਵਿੱਚੋ ਜਰੂਰੀ ਕਾਗਜਾਤ ਅਤੇ ਬੱਚਿਆ ਲਈ ਸਿਖਾਉਣ ਲਈ ਰੱਖਿਆਂ ਹਰਮੋਨੀਅਮ ਚੋਰੀ ਕਰ ਲਿਆਂ। ਉਹਨਾ ਨੇ ਦੱਸਿਆ ਕਿ ਚੋਰੀ ਹੋਣ ਸਬੰਧੀ ਪਿੰਡ ਦੀ ਸਰਪੰਚ ਉਸ਼ਾ ਕੁਮਾਰੀ ਅਤੇ ਪਿੰਡ ਦੇ ਹੋਰ ਮੋਹਤਬਰਾਂ ਨੂੰ ਦੱਸਿਆ ਗਿਆਂ। ਰਮਾਂਕਾਤਾ ਨੇ ਦੱਸਿਆ ਕਿ ਇਸ ਸਬੰਧ ਵਿੱਚ ਗੜ੍ਹਸ਼ੰਕਰ ਪੁਲਿਸ ਨੂੰ ਲਿਖਿਤ ਸ਼ਿਕਾਇਤ ਕਰ ਦਿਤੀ ਗਈ ਹੈ। ਉਹਨਾ ਨੇ ਦੱਸਿਆ ਕਿ ਇਸ ਤੋ ਪਹਿਲਾ ਵੀ ਸਕੂਲ ਵਿਚੋ ਕੰਪਿਉਟਰ ਅਤੇ ਸੈਨਟਰੀ ਦਾ ਸਮਾਨ ਚੋਰੀ ਹੋਇਆ ਸੀ।

Share Button

Leave a Reply

Your email address will not be published. Required fields are marked *