ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ

ss1

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ

17-patti-01ਪੱਟੀ, 17 ਨਵੰਬਰ (ਅਵਤਾਰ ਸਿੰਘ) ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਪ੍ਰੇਮ ਸਿੰਘ ਜੌਲੀ ਵੱਲੋਂ ਵੱਡੀ ਮੰਡੀ ਪੱਟੀ ਵਿਖੇ ਕਰਵਾਇਆ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਅਤੇ ਸੋਦਰੁ ਰਹਿਰਾਸ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਭਾਈ ਸੁਰਜੀਤ ਸਿੰਘ, ਬੀਬੀ ਸੰਦੀਪ ਕੌਰ ਪੱਟੀ ਵਾਲੇ ਅਤੇ ਭਾਈ ਗੁਰਪ੍ਰੀਤ ਸਿੰਘ ਦੇ ਕੀਰਤਨੀਏ ਜਥਿਆਂ ਵੱਲੋਂ ਰਸ ਭਿੰਨਾ ਕੀਰਤਨ ਸਰਵਨ ਕਰਕੇ ਹਾਜ਼ਿਰ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਤੋਂ ਇਲਾਵਾ ਭਾਈ ਗੁਰਸ਼ਰਨ ਸਿੰਘ ਦੇ ਜਥੇ ਵੱਲੋਂ ਕਥਾ ਕੀਰਤਨ ਕੀਤਾ ਗਿਆ। ਇਸ ਮੌਕੇ ‘ਤੇ ਗੁਰੂ ਦੇ ਲੰਗਰ ਅਟੁੱਟ ਵਰਤਾਇਆ ਗਿਆ। ਇਸ ਮੌਕੇ ਬਾਬਾ ਗਿਆਨ ਸਿੰਘ ਜੀ, ਖੁਸ਼ਵਿੰਦਰ ਸਿੰਘ ਭਾਟੀਆ, ਮਨਦੀਪ ਸਿੰਘ, ਪ੍ਰਵਿੰਦਰ ਸਿੰਘ ਜੌਲੀ, ਇਕਬਾਲ ਸਿੰਘ ਬਿੱਟੂ ਜੌਲੀ, ਸਾਹਿਲ ਜੌਲੀ, ਗੁਰਮੀਤ ਸਿੰਘ ਹੈਪੀ, ਅਜੀਤ ਸਿੰਘ ਘਰਿਆਲਾ, ਸਕੱਤਰ ਸਿੰਘ, ਰਣਜੀਤ ਸਿੰਘ ਸੋਨੂੰ ਉੱਪਲ, ਜਸਪਾਲ ਸਿੰਘ, ਸ਼ਮਸ਼ੇਰ ਸਿੰਘ, ਸਰਬਜੀਤ ਸਿੰਘ, ਸੁਖਦੇਵ ਸਿੰਘ, ਕੁਲਵੰਤ ਬੇਦੀ, ਰਿੱਕੀ, ਹਰਭਜਨ ਸਿੰਘ, ਜੋਗਾ ਸਿੰਘ, ਕੁਲਵਿੰਦਰ ਸਿੰਘ ਬੱਬੂ, ਪ੍ਰਿਤਪਾਲ ਸਿੰਘ, ਅਰੁਣ ਕੁਮਾਰ ਸ਼ਰਮਾ, ਹੈਪੀ, ਕੇਵਲ, ਰਜਵੰਤ ਕੌਰ, ਸੋਨੀਆ, ਬੰਟੀ, ਹਨੀ, ਵਿੱਕੀ, ਵਿਜੇ ਬਾਓ, ਰਣਬੀਰ ਸੂਦ, ਅਨਿਲ ਦੇਵਗਨ, ਰਵੀ ਸ਼ਰਮਾ, ਅਨਿਲ ਅਤੇ ਹੋਰ ਸ਼ਹਿਰੀ ਪਤਵੰਤਿਆਂ ਨੇ ਹਾਜ਼ਿਰੀਆਂ ਭਰੀਆਂ।

Share Button

Leave a Reply

Your email address will not be published. Required fields are marked *