ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਵਿੱਚ ਹੋਈ ਥ੍ਰੋਅ ਬਾਲ ਲੀਗ

ss1

ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਵਿੱਚ ਹੋਈ ਥ੍ਰੋਅ ਬਾਲ ਲੀਗ

img-20161121-wa0016ਸਾਦਿਕ, 21 ਨਵੰਬਰ (ਗੁਲਜ਼ਾਰ ਮਦੀਨਾ)-ਇੱਥੋ ਨਜ਼ਦੀਕ ਪਿੰਡ ਦੀਪ ਸਿੰਘ ਵਾਲਾ ਵਿਖੇ ਚੱਲ ਰਹੇ ਨਾਮਵਰ ਅਤੇ ਵੱਖ-ਵੱਖ ਸਹੂਲਤਾਂ ਨਾਲ ਭਰਪੂਰ ਸਕੂਲ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਵਿਖੇ ਚੇਅਰਮੈਨ ਗੁਰਜੰਟ ਸਿੰਘ ਮਨਾਵਾਂ, ਪ੍ਰਿੰਸੀਪਲ ਅਨਿਲ ਕੁਮਾਰ ਅਤੇ ਪੰਜਾਬ ਥ੍ਰੋਅ ਬਾਲ ਜਨਰਲ ਸਕੱਤਰ ਸੁਦਰਸ਼ਨ ਕੁਮਾਰ ਆਨੰਦ ਦੀ ਯੋਗ ਅਗਵਾਈ ਅਤੇ ਰਹਿਨੁਮਾਈ ਹੇਠ ਪੰਜਾਬ ਥ੍ਰੋਅ ਬਾਲ ਪ੍ਰਿਮੀਅਮ ਲੀਗ ਸੀਜ਼ਨ-2 ਕਰਵਾਈ ਗਈ। ਇਹ ਥ੍ਰੋਅ ਬਾਲ ਲੀਗ 19 ਤੋਂ 20 ਨਵੰਬਰ 2016 ਨੂੰ ਕਰਵਾਈ ਗਈ। ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਵਜੋਂ ਅਵਤਾਰ ਸਿੰਘ ਬਰਾੜ, ਸ਼ਿਵਰਾਜ ਸਿੰਘ ਢਿੱਲੋਂ, ਡਾ. ਜੰਗੀਰ ਸਿੰਘ, ਜੋਗਿੰਦਰ ਸਿੰਘ ਮਨਾਵਾਂ, ਸ਼ਮਸ਼ੇਰ ਸਿੰਘ, ਪ੍ਰਗਟ ਸਿੰਘ ਅਤੇ ਜਸਮਾਨ ਸਿੰਘ ਸੰਧੂ ਉਚੇਚੇ ਤੌਰ ‘ਤੇ ਸ਼ਾਮਿਲ ਹੋਏ। ਇਸ ਲੀਗ ਵਿੱਚ 6 ਟੀਮਾਂ ਪੰਜਾਬ ਸਪਾਰਟਨ, ਪੰਜਾਬ ਐਸ.ਕੇ. ਪੰਜਾਬ ਰਾਈਡਰ, ਪੰਜਾਬ ਲੁਆਇਨ, ਪੰਜਾਬ ਸਟਾਰ ਅਤੇ ਪੰਜਾਬ ਕਿੰਗ ਨੇ ਹਿੱਸਾ ਲਿਆ। ਲੀਗ ਦੌਰਾਨ ਸਾਰੀਆਂ ਟੀਮਾਂ ਵੱਲੋਂ ਆਪਣੀ ਦਾਅਵੇਦਾਰੀ ਪੇਸ਼ ਕਰਦਿਆਂ ਜ਼ਬਰਦਸਤ ਖੇਡ ਪ੍ਰਦਰਸ਼ਨ ਕੀਤਾ ਗਿਆ ਜਿਨਾਂ ਵਿੱਚੋਂ ਪੰਜਾਬ ਸਟਾਰ ਨੇ ਪਹਿਲਾ, ਪੰਜਾਬ ਕਿੰਗ ਨੇ ਦੂਸਰਾ ਅਤੇ ਪੰਜਾਬ ਰਾਈਡਰ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਟੂਰਨਾਮੈਂਟ ‘ਤੇ ਬਾਹਰੋਂ ਆਏ ਖਿਡਾਰੀਆਂ ਨੂੰ ਟੀ.ਵੀ.ਐਸ. ਮੋਟਰਜ਼ ਕੰਪਨੀ ਵੱਲੋਂ ਸਨਮਾਨ ਚਿੰਨਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਮੀਤ ਸਿੰਘ ਸੋਢੀ, ਅੰਮ੍ਰਿਤਪਾਲ ਸਿੰਘ ਬਰਾੜ, ਨਵਦੀਪ ਸਿੰਘ ਸੇਖੋਂ ਇਨਾਂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਟੂਰਨਾਮੈਂਟ ਵਿੱਚ ਇੰਟਰਨੈਸ਼ਨਲ ਥ੍ਰੋਅ ਬਾਲ ਖਿਡਾਰੀ ਜਿਸਮਾਨ ਸਿੰਘ ਨੇ ਅਹਿਮ ਯੋਗਦਾਨ ਪਾਇਆ।

Share Button

Leave a Reply

Your email address will not be published. Required fields are marked *