ਗੁਰੂ ਕੀ ਢਾਬ ਇਤਿਹਾਸਕ ਮੇਲੇ ਦੌਰਾਨ ਪੰਥਕ ਕਾਨਫਰੰਸ ਦੇ ਵਿਸ਼ਾਲ ਇੱਕਠ ਨੇ ਕਰਾ’ਤੀ ਬੱਲੇ-ਬੱਲੇ

ss1

ਗੁਰੂ ਕੀ ਢਾਬ ਇਤਿਹਾਸਕ ਮੇਲੇ ਦੌਰਾਨ ਪੰਥਕ ਕਾਨਫਰੰਸ ਦੇ ਵਿਸ਼ਾਲ ਇੱਕਠ ਨੇ ਕਰਾ’ਤੀ ਬੱਲੇ-ਬੱਲੇ
ਭਾਰਤ ਵਿਚ ਘੱਟ ਗਿਣਤੀਆਂ ਦੇ ਹੁੰਦੇ ਘਾਣ ਲਈ ਹਿੰਦੂਤਵੀ ਸ਼ਕਤੀਆਂ ਨੂੰ ਨੱਥ ਪਾਉਣ ਲਈ ਇਕ ਪਲੇਟਫਾਰਮ ਤੇ ਇਕੱਠੇ ਦਾ ਸੱਦਾ : ਸਿਮਰਨਜੀਤ ਸਿੰਘ ਮਾਨ
ਪੰਥਕ ਕਾਨਫਰੰਸ ਦੇ ਵਿਸਾਲ ਇਕੱਠ ਨੇ ਵਿਰੋਧੀ ਪਾਰਟੀਆਂ ਦੀਆਂ ਹਿਲਾਈਆ ਚੂਲਾ

fdk-1ਫ਼ਰੀਦਕੋਟ/ਜੈਤੋ 18 ਸਤੰਬਰ ( ਜਗਦੀਸ਼ ਕੁਮਾਰ ਬਾਂਬਾ/ਗੁਰਸ਼ਾਨਜੀਤ ਸਿੰਘ ) ਫ਼ਰੀਦਕੋਟ ਦੇ ਲਾਗਲੇ ਜੈਤੋਂ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਗੁਰੂ ਕੀ ਢਾਬ ਦੇ ਇਤਿਹਾਸਕ ਜੋੜ ਮੇਲੇ ਦੌਰਾਨ ਸਿਆਸੀ ਕਾਨਫਰੰਸਾਂ ਦਾ ਜਿੱਥੇ ਜੋਰ ਰਿਹਾ,ਉੱਥੇ ਹੀ ਪੰਥਕ ਕਾਨਫਰੰਸ ਦੇ ਵਿਸ਼ਾਲ ਇਕੱਠ ਨੇ ਵਿਰੋਧੀ ਪਾਰਟੀਆਂ ਦੀਆਂ ਚੂਲਾ ਹਿਲਾ ਕੇ ਰੱਖ ਦਿੱਤੀਆਂ । ਇਸੇ ਦੌਰਾਨ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਭਰਵੀਂ ਪੰਥਕ ਕਾਨਫਰੰਸ ਅਯੋਜਿਤ ਕੀਤੀ ਗਈ,ਜਿਸ ਵਿੱਚ ਸ੍ਰ.ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਭਾਰਤ ਵਿਚ ਘੱਟ ਗਿਣਤੀਆਂ ਦੇ ਹੁੰਦੇ ਘਾਣ ਲਈ ਹਿੰਦੂਤਵੀ ਸ਼ਕਤੀਆਂ ਨੂੰ ਨੱਥ ਪਾਉਣ ਲਈ ਸਾਰੀਆਂ ਘੱਟ ਗਿਣਤੀ ਕੌਮਾਂ ਨੂੰ ਇਕ ਪਲੇਟਫਾਰਮ ਤੇ ਇਕੱਠੇ ਹੋਣਾ ਪਵੇਗਾ। ਉਨਾਂ ਅਕਾਲੀ, ਭਾਜਪਾਈਏ, ਕਾਂਗਰਸੀਏ ਅਤੇ ਆਪ ‘ਤੇ ਵਰਦਿਆ ਕਿਹਾ ਇਹ ਇਕੋ ਥੈਲੀ ਦੇ ਚੱਟੇ ਵੱਟੇ ਹਨ। ਕਿਉਂਕਿ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਸ਼ਟਰੀ ਸੋਵਿਮ ਸੇਵਕ ਸੰਘ ਦੇ ਪਿੱਠੂ ਹਨ ਅਤੇ ਇਹ ਉਪਰੋਂ ਆਏ ਹੁਕਮ ਨੂੰ ਸਿਰ ਮੱਥੇ ਮੰਨਦੇ ਹਨ। ਉਨਾਂ ਕਿਹਾ ਕਿ 2017 ਦੀਆਂ ਪੰਜਾਬ ਵਿਧਾਨ ਸਭਾ ਚੌਣਾ ਦੌਰਾਨ ਸਰਕਾਰ-ਏ-ਖਾਲਸਾ ਬੱਨਣ ਉਪਰੰਤ ਕੋਈ ਵੀ ਕਿਸਾਨ,ਮਜਦੂਰ ਕਰਜੇ ਦੀ ਮਾਰ ਹੇਠ ਦੱਬ ਕੇ ਖੁਦਕੁਸ਼ੀ ਨਹੀ ਕਰੇਗੀ ਕਿਉਂਕਿ ਸਰਕਾਰ ਬੱਨਣ ਸਾਰ ਹੀ ਸਾਰੇ ਕਰਜੇ ਮੁਆਫ ਕਰ ਦਿਆਂਗੇ। ਉਨਾਂ ਕਿਹਾ ਕਿ ਜੇਕਰ ਮੋਦੀ ਹਿੰਦੂ ਵਪਾਰੀਆਂ ਦਾ 4000 ਕਰੋੜ ਰੁਪਏ ਦਾ ਕਰਜਾ ਮੁਆਫ ਕਰ ਸਕਦਾ ਹੈ ਤਾਂ ਅਸੀ ਕਿਸਾਨਾਂ ਅਤੇ ਮਜਦੂਰਾਂ ਦਾ ਸਿਰਫ 1000 ਕਰੋੜ ਦਾ ਕਰਜਾ ਕਿਓ ਨਹੀ ਮੁਆਫ ਕਰ ਸਕਦੇ । ਉਨਾਂ ਕਿਹਾ ਕਿ ਖਾਲਸਾ ਰਾਜ ਵਿੱਚ ਸਭ ਵਰਗਾਂ ਨੂੰ ਸੁਰੱਖਿਆਂ ਦੀ ਗਰੰਟੀ ਹੋਵੇਗੀ ਅਤੇ ਸਭ ਧਰਮਾਂ ਦਾ ਸਤਿਕਾਰ ਹੋਵੇਗਾ । ਸ੍ਰ.ਮਾਨ ਨੇ ਕਿਹਾ ਕਿ ਪੰਜਾਬ ਅੰਦਰ ਦਿਨੋ-ਦਿਨ ਵੱਧ ਰਹੀ ਬੇਰੁਜਗਾਰੀ ਨੂੰ ਖ਼ਤਮ ਕਰਕੇ ਰੋਜਗਾਰ ਦੇ ਸਾਧਨ ਮੁਹੱਈਆ ਕਰਵਾਏ ਜਾਣਗੇ ਅਤੇ ਟਰਾਂਸਪੋਰਟ ਦਾ ਧੰਦਾ ਬਾਦਲ ਦਲ ਤੋਂ ਅਜਾਦ ਕਰਵਾ ਕੇ ਪੜੇ ਲਿਖੇ ਬੇਰੁਜਗਾਰ ਨੌਜਵਾਨ ਨੂੰ ਦੇਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨਾਂ ਕਿਹਾ ਕਿ ਕੇਜਰੀਵਾਲ,ਕੈਪਟਨ ‘ਤੇ ਬਾਦਲ ਕਿਸਾਨਾਂ ਸਿਰ ਚੜੇ ਕਰਜਿਆਂ ਨੂੰ ਲੈ ਕੇ ਆਏ ਦਿਨ ਗੁੰਮਰਾਹ ਕੰਨ ਪ੍ਰਚਾਰ ਕਰ ਰਹੇ ਹਨ ਪ੍ਰੰਤੂ ਕਰਜਿਆਂ ਉੱਪਰ ਲਕੀਰ ਮਾਰਨ ਦੇ ਨਾਮ ਤੇ ਸਭ ਦੀ ਬੋਲਦੀ ਬੰਦ ਹੈ। ਸ੍ਰ. ਮਾਨ ਨੇ ਕਿਹਾਕਿ ਪੰਜਾਬ ਦੇ ਲੋਕ ਤੱਕੜੇ ਹੋ ਕੇ ਸਰਭੱਤ ਖਾਲਸਾ ਜਥੇਬੰਦੀਆਂ ਸਮੇਤ ਮਾਨ ਦਲ ਦੇ ਉਮੀਦਵਾਰਾਂ ਦਾ ਢੱਟ ਕੇ ਸਾਥ ਦੇਣ ਤਾਂ ਜੋ ਪੰਜਾਬ ਅੰਦਰ ਫੈਲੀ ਭ੍ਰਿਸਟਾਚਾਰੀ,ਗੁੰਡਾਗਰਦੀ,ਭੂ-ਮਾਫੀਆਂ ਨੂੰ ਜੜੋ ਖ਼ਤਮ ਕਰਕੇ ਨਵੇਂ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ । ਉਨਾਂ ਕਿਹਾ ਕਿ ਨਵੰਬਰ ਵਿੱਚ ਹੋ ਰਹੇ ਸਰਬੱਤ ਖਾਲਸੇ ਲਈ ਲੋਕ ਹੁਣ ਤੋਂ ਹੀ ਕਮਰਕੱਸੇ ਕਰ ਲੈਣ ਤਾਂ ਜੋ ਵਿਸ਼ਾਲ ਇਕੱਠ ਕਰਕੇ ਵਿਰੋਧੀ ਪਾਰਟੀਆਂ ਦੀ ਬੋਲਤੀ ਬੰਦ ਕੀਤੀ ਜਾ ਸਕੇ । ਇਸ ਮੌਕੇ ਤਾਬੜਤੋੜ ਭਾਸ਼ਣ ਦੌਰਾਨ ਸ੍ਰੋ.ਅ.ਦ.(ਅ) ਦੇ ਜਨਰਲ ਸਕੱਤਰ ‘ਤੇ ਕਿਸਾਨ ਵਿੰਗ ਦੇ ਪ੍ਰਧਾਨ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਮੁੱਖੀ ਕੇਜਰੀਵਾਲ ਪਹਿਲਾ ਇਹ ਤਾਂ ਦੱਸਣ ਕਿ ਉਨਾਂ ਦਿੱਲੀ ਵਿੱਚ ਸਿੱਖ ਮੰਤਰੀ ਕਿਓ ਨਹੀ ਬਣਾਇਆ ‘ਤੇ ਪੰਜਾਬ ਵਿੱਚ ਜਦੋ ਵੀ ਕੋਈ ਪਾਰਟੀ ਦਾ ਸਿੱਖ ਆਗੂ ਲੋਕਾਂ ਦੀ ਭਾਵਨਾਵਾਂ ਨੂੰ ਲੈ ਕੇ ਬੋਲਦਾ ਹੈ ਤਾਂ ਉਸਨੂੰ ਖੁੱਡੇ ਲਾਇਨ ਲਗਾ ਦਿੱਤਾ ਜਾਂਦਾ ਹੈ,ਜਿਸ ਤੋਂ ਇਹ ਸਾਫ ਹੁੰਦਾ ਹੈ ਕਿ ਇਹ ਪਾਰਟੀ ਪੰਜਾਬ ਵਿਰੋਧੀ ਹੋਣ ਦੇ ਨਾਲ-ਨਾਲ ਲੋਕਾਂ ਨੂੰ ਮੂਰਖ ਬਣਾਉਣ ਤੋਂ ਸਿਵਾਏ ਹੋਰ ਕੁੱਝ ਨਹੀ ਕਰ ਰਹੀ । ਉਨਾਂ ਬੜੇ ਹੀ ਜੋਸ਼ ਨਾਲ ਕਿਹਾ ਕਿ ਅੱਜ ਤੱਕ ਕਾਂਗਰਸ,ਆਪ ‘ਤੇ ਅਕਾਲੀ ਦਲ ਨੇ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਲੁੱਟਣ ‘ਤੇ ਕੁੱਟਣ ਤੋਂ ਸਿਵਾਏ ਹੋਰ ਕੀਤਾ ਹੀ ਕੀ ਹੈ,ਜਿਸ ਕਰਕੇ ਇਨਾਂ ਪਾਰਟੀ ਦਾ ਹੁਣ ਪੂਰੇ ਪੰਜਾਬ ਭਰ ਵਿੱਚ ਥਾਂ=ਥਾਂ ਵਿਰੋਧ ਹੋ ਰਿਹਾ ਹੈ ‘ਤੇ ਲੋਕ ਇਨਾਂ ਪਾਰਟੀਆਂ ਇਸ ਹੱਦ ਤੱਕ ਤੰਗ ਆ ਚੁੱਕੇ ਹਨ ਕਿ ਚੱਲਦਾ ਕਰਨ ਲਈ ਉਤਾਵਲੇ ਹੋਏ ਬੈਠੇ ਹਨ ,ਉਹਨਾਂ ਕਿਹਾ ਕਿ ਪੰਜਾਬ ਦੇ ਛੇ ਪੱਪਿਆਂ ਨੂੰ ਬਚਾਉਣ ਦੀ ਲੋੜ ਹੈ ਪੰਥ,ਪੰਜਾਬ,ਪਾਣੀ ਪੜਾਈ,ਪੁੱਤ ਤੇ ਪੱਤ, ਪਹਿਲਾਂ ਇਹਨਾਂ ਪੱਪਿਆਂ ਨੂੰ ਕਾਂਗਰਸ ਨੇ ਖਾਅ ਲਿਆਂ ਫਿਰ ਬੀਜੀਪੀ ਨੇ ਖਾ ਲਿਆਂ ਤੇ ਹੁਣ ਆਮ ਆਦਮੀ ਪਾਰਟੀ ਇਹਨਾਂ ਨੂੰ ਖਾਣ ਦੀ ਤਾਕ ਵਿਚ ਹਨ । ਇਸ ਮੌਕੇ ਗੁਰਦੀਪ ਸਿਘ ਬਠਿੰਡਾ,ਬੂਟਾ ਸਿੰਘ ਰਣਸਿੰਹਕੇ,ਪਰਮਜੀਤ ਸਿੰਘ ਸਹੌਲੀ,ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਸਤਨਾਮ ਸਿੰਘ ਮਨਾਵਾਂ,ਭਾਈ ਮੋਹਕਮ ਸਿੰਘ,ਭੁਪਿੰਦਰ ਸਿੰਘ,ਗੁਰਦੀਪ ਸਿੰਘ ਢੁੱਡੀ,ਬਲਰਾਜ ਸਿੰਘ ਮੋਗਾ,ਹਰਪਾਲ ਸਿੰਘ ਕੁੱਸਾ,ਸੁਰਜੀਤ ਸਿੰਘ ਅਰਾਈਆਂ ਜੋਗਿੰਦਰ ਸਿੰਘ ਗੋਲੇਵਾਲਾ,ਅਮਰ ਸਿੰਘ ਬਰਗਾੜੀ,ਜਸਵੰਤ ਸਿੰਘ ਚੀਮਾ ਪਰਮਿੰਦਰ ਪਾਲ ਸਿੰਘ ਬਾਲਿਆਂਵਾਲੀ,ਗੁਰਨੈਬ ਸਿੰਘ ਰਾਮਪੁਰਾ,ਮਨਜੀਤ ਸਿੰਘ ਮੱਲਾ, ਦਰਸ਼ਨ ਸਿੰਘ ਮਾਣੂਕੇ,ਗੁਰਜੰਟ ਸਿੰਘ ਸਮਾਲਸਰ,ਤਜਿੰਦਰ ਸਿੰਘ ਦਿਉਲ,ਨਿਸ਼ਾਨ ਸਿੰਘ ਖਾਲਸਾ,ਜੱਥੇਦਾਰ ਸਾਹੋਕੇ,ਸੁਖਰਾਜ ਸਿੰਘ ਨਿਆਮੀਵਾਲਾ,ਕੁਲਦੀਪ ਸਿੰਘ ਰੌਤਾ,ਬਾਬਾ ਜੋਗਾਨੰਦ,ਸਿਮਰਨਜੋਤ ਸਿੰਘ ਬਠਿੰਡਾ,ਰੋਬਨਦੀਪ ਸਿੰਘ,ਗੁਰਚਰਨ ਸਿੰਘ ਭੁੱਲਰ,ਇਕਬਾਲ ਸਿੰਘ ਗੁਰੂਹਰਸਹਾਏ,ਜੱਥੇਦਾਰ ਬਾਮਬ,ਇਕਬਾਲ ਸਿੰਘ ਬਰੀਵਾਲਾ ਆਦਿ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *