Thu. Apr 18th, 2019

ਗੁਰੂ ਕਾਸ਼ੀ ਸਾਹਿਤ ਸਭਾ ਦੀ ਤੇਰ੍ਹਵੀਂ ਵਰੇਗੰਢ ਮੌਕੇ ਕਵੀ ਦਰਬਾਰ 9 ਨੂੰ

ਗੁਰੂ ਕਾਸ਼ੀ ਸਾਹਿਤ ਸਭਾ ਦੀ ਤੇਰ੍ਹਵੀਂ ਵਰੇਗੰਢ ਮੌਕੇ ਕਵੀ ਦਰਬਾਰ 9 ਨੂੰ

img-20161201-wa0014ਤਲਵੰਡੀ ਸਾਬੋ, 5 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 52 ਕਵੀਆਂ ਨੂੰ ਸਮਰਪਿਤ ਗੁਰੂ ਕਾਸ਼ੀ ਸਾਹਿਤ ਸਭਾ (ਰਜਿ:) ਤਲਵੰਡੀ ਸਾਬੋ ਦੀ ਤੇਰ੍ਹਵੀਂ ਵਰੇਗੰਢ ‘ਤੇ ਕਵੀ ਅਤੇ ਕਵੀਸ਼ਰੀ ਦਰਬਾਰ 9 ਅਕਤੂਬਰ ਨੂੰ ਸਥਾਨਕ ਮਿੰਨੀ ਚੱਠਾ ਪੈਲੇਸ ਵਿੱਚ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਸਭਾ ਦੇ ਜਨਰਲ ਸਕੱਤਰ ਹਰਗੋਬਿੰਦ ਸ਼ੇਖਪੁਰੀਆ ਦੀ ਤੇਰ੍ਹਵੀਂ ਪੁਸਤਕ ‘ਮੇਰਾ ਸਫ਼ਰਨਾਮਾ-ਸ੍ਰੀ ਹਜ਼ੂਰ ਸਾਹਿਬ’ ਲੋਕ ਅਰਪਿਤ ਕੀਤੀ ਜਾਵੇਗੀ।
ਪ੍ਰੋਫੈਸਰ ਕਰਮ ਸਿੰਘ ਸੱਭਿਆਚਾਰਕ ਮੰਚ ਦੇ ਸਰਪ੍ਰਸਤ ਸ. ਫਤਹਿ ਸਿੰਘ ਚੌਹਾਨ (ਪਹਿਲਵਾਨ) ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਜਦੋਂ ਕਿ ਸ. ਚੇਤਾ ਸਿੰਘ ਮਹਿਰਮੀਆਂ ਸਰਪ੍ਰਸਤ ਗੁਰੂ ਕਾਸ਼ੀ ਸਾਹਿਤ ਸਭਾ ਇਸ ਸਮਾਗਮ ਦੀ ਪ੍ਰਧਾਨਗੀ ਕਰਨਗੇ। ਉਕਤ ਜਾਣਕਾਰੀ ਦਿੰਦਿਆਂ ਹਰਗੋਬਿੰਦ ਸ਼ੇਖਪੁਰੀਆ ਨੇ ਦੱਸਿਆ ਕਿ ਪ੍ਰੋ. ਨਵ ਸੰਗੀਤ ਸਿੰਘ, ਜਗਦੀਪ ਗਿੱਲ ਪੱਤਰਕਾਰ, ਭੁਪਿੰਦਰ ਪੰਨੀਵਾਲੀਆ, ਜਸਪਾਲ ਮਾਨਖੇੜਾ ਅਤੇ ਸੁਖਦਰਸ਼ਨ ਗਰਗ ਇਸ ਸਮਾਗਮ ‘ਚ ਬਤੌਰ ਮੁੱਖ ਬੁਲਾਰਿਆਂ ਵਜੋਂ ਭਾਗ ਲੈਣਗੇ।
ਉਹਨਾਂ ਦੱਸਿਆ ਕਿ ਇਹ ਸਮਾਗਮ ਸਵ. ਸ਼. ਬੂਟਾ ਸਿੰਘ ਭਾਗੀਵਾਂਦਰ ਅਤੇ ਮਰਹੂਮ ਕਵੀਸ਼ਰ ਮੇਵਾ ਸਿੰਘ ਨੂੰ ਸਮਰਪਿਤ ਹੋਵੇਗਾ, ਜਿਸ ਵਿੱਚ ਕਵੀ ਸਾਥੀਆਂ ਵੱਲੋਂ ਆਪਣੀਆਂ ਨਵੀਆਂ ਰਚਨਾਵਾਂ ਪੇਸ਼ ਕਰਨ ਦੇ ਨਾਲ ਨਾਲ ਕਵੀਸ਼ਰੀ ਵਿਕਾਸ ਮੰਚ (ਰਜਿ:) ਵੱਲੋਂ ਉਸਤਾਦ ਕਵੀਸ਼ਰ ਸ੍ਰੀ ਰੇਵਤੀ ਪ੍ਰਸ਼ਾਦ ਸ਼ਰਮਾ ਅਤੇ ਹੋਰ ਅਨੇਕਾਂ ਕਵੀਸ਼ਰੀ ਜਥਿਆਂ ਵੱਲੋਂ ਕਵੀਸ਼ਰੀਆਂ ਪੇਸ਼ ਕੀਤੀਆਂ ਜਾਣਗੀਆਂ।

Share Button

Leave a Reply

Your email address will not be published. Required fields are marked *

%d bloggers like this: