Wed. Aug 21st, 2019

ਗੁਰੂੁ ਨਾਨਕ ਮਿਸ਼ਨ ਟਰੱਸਟ ਨਵਾਂਗਰਾਂ ਕੁੱਲਪੁਰ ਵੱਲੋਂ ਪਿੰਡ ਸਿੰਘਪੁਰ ਵਿਖੇ ਲਗਾਇਆ ਗਿਆ ਮੁਫ਼ਤ ਮੈਡੀਕਲ ਕੈਂਪ

ਗੁਰੂੁ ਨਾਨਕ ਮਿਸ਼ਨ ਟਰੱਸਟ ਨਵਾਂਗਰਾਂ ਕੁੱਲਪੁਰ ਵੱਲੋਂ ਪਿੰਡ ਸਿੰਘਪੁਰ ਵਿਖੇ ਲਗਾਇਆ ਗਿਆ ਮੁਫ਼ਤ ਮੈਡੀਕਲ ਕੈਂਪ

11111ਗੜ੍ਹਸ਼ੰਕਰ 5 ਅਕਤੂਬਰ (ਅਸ਼ਵਨੀ ਸ਼ਰਮਾ) ਬੀਤ ਅਤੇ ਕੰਢੀ ਦੇ ਖੇਤਰ ਵਿੱਚ ਚਲਾਏ ਜਾ ਰਹੇ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਹਸਪਤਾਲ ਦੇ ਟਰੱਸਟ ਵੱਲੋਂ ਪਿੰਡ ਸਿੰਘਪੁਰ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਪਿੰਡ ਦੇ ਸਰਪੰਚ ਕੈਪਟਨ ਅਮਰਚੰਦ ਨੇ ਕੀਤਾ। ਇਸ ਮੌਕੇ ਤੇ ਚੌਧਰੀ ਹੁਸਨ ਲਾਲ, ਸਰਵਣ ਸਿੰਘ, ਰਾਮ ਸਰੂਪ ਪਿੰਡ ਦੀਆਂ ਮੁੱਖ ਸ਼ਖਸਿਅਤਾਂ ਮੌਜ਼ੂਦ ਸਨ। ਕੈਂਪ ਵਿੱਚ ਡਾ. ਕੁਲਦੀਪ ਦੁਆਰਾ 100 ਤੋਂ ਵੱਧ ਮਰੀਜ਼ਾਂ ਦਾ ਜਨਰਲ ਚੈੱਕ-ਅਪ ਕੀਤਾ ਗਿਆ। ਡਾਕਟਰ ਸਾਹਿਬਾਨ ਤੋਂ ਇਲਾਵਾ ਹਸਪਤਾਲ ਦੀ ਟੀਮ ਵਿੱਚ ਮਨਜੀਤ ਕੌਰ, ਕੁਲਵਿੰਦਰ ਕੌਰ ਸਟਾਫ਼ ਨਰਸ, ਮੋਨੀਕਾ ਲੈਬ ਟੈਕਨੀਸ਼ੀਅਨ, ਵਾਸਦੇਵ ਫਾਰਮਾਸਿਸਟ ਅਤੇ ਰਣਜੀਤ ਸਿੰਘ ਜਾਜ਼ਰ ਸਨ। ਕੈਂਪ ਵਿੱਚ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਤੇ ਲੈਬ ਦੇ ਟੈਸਟ ਵੀ ਕੀਤੇ ਗਏ।

Leave a Reply

Your email address will not be published. Required fields are marked *

%d bloggers like this: