ਗੁਰੁ ਹਰਿ ਰਾਏ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਾ ਸਮਾਗਮ 24 ਅਕਤੂਬਰ ਨੂੰ ਮਨਾਇਆ ਜਾਵੇਗਾ

ss1

ਗੁਰੁ ਹਰਿ ਰਾਏ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਾ ਸਮਾਗਮ 24 ਅਕਤੂਬਰ ਨੂੰ ਮਨਾਇਆ ਜਾਵੇਗਾ

ਕੀਰਤਪੁਰ ਸਾਹਿਬ 21 ਅਕਤੂਬਰ (ਸਰਬਜੀਤ ਸਿੰਘ ਸੈਣੀ) ਸੰਤ ਬਾਬਾ ਲਾਭ ਸਿੰਘ ਕਿਲਾ੍ਹ ਅਨੰਦਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਅਤੇ ਚੰਦਪੁਰ ਬੇਲਾ ਦੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰੂਦੁਆਰਾ ਨੀਰਾ ਸਾਹਿਬ ਚੰਦਪੁਰ ਬੇਲਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ 24 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ।ਇਤਿਹਾਸਿਕ ਗੁਰੂਦੁਆਰਾ ਨੀਰਾ ਸਾਹਿਬ ਚੰਦਪੁਰ ਬੇਲਾ ਚਾਂਦ ਰਾਏ ਜੀ ਦਾ ਜਨਮਧਨੀ ਖੱਤਰੀ ਤਹਿਸੀਲ ਘੁਮਾਰਵੀ ਬਿਲਾਸਪੁਰ ਵਿਖੇ ਹੋਇਆ। ਚਾਂਦ ਰਾਏ ਸ਼੍ਰੀ ਗੁਰੁ ਹਰਿਰਾਏ ਸਾਹਿਬ ਜੀ ਦੇ ਚਰਨਾਂ ਵਿੱਚ ਅਚਾਨਕ ਕੀਰਤਪੁਰ ਸਾਹਿਬ ਵਿਖੇ ਆ ਬਿਰਾਜੇ ਅਤੇ ਸੇਵਾ ਵਿੱਚ ਲੀਨ ਹੋ ਗਏ।ਗੁਰੁ ਹਰਿ ਰਾਏ ਸਾਹਿਬ ਜੀ ਨੇ ਇਹਨਾਂ ਦੀ ਸੇਵਾ ਤੋਂ ਖੁਸ਼ ਹੋ ਕਿ ਇਹਨਾਂ ਦੇ ਨਾਮ ਤੇ ਚੰਦਪੁਰ ਬੇਲਾ ਬਸਾਇਆ।ਇਸ ਕਰਕੇ ਸਾਰੇ ਪਿੰਡ ਵਾਸੀ ਉਸ ਸਮੇਂ ਤੋਂ ਹੀ ਗੁਰੁ ਹਰਿ ਰਾਏ ਸਾਹਿਬ ਜੀ ਦੇ ਸ਼ਰਧਾਲੂ ਹਨ। ਇਥੇ ਸੰਤ ਬਾਬਾ ਸੇਵਾ ਸਿੰਘ , ਸੰਤ ਬਾਬਾ ਭਾਗ ਸਿੰਘ ਅਤੇ ਸੰਤ ਬਾਬਾ ਲਾਭ ਸਿੰਘ ਦੀ ਦੇਖ ਰੇਖ ਹੇਠ ਬਹੁਤ ਹੀ ਸੁੰਦਰ ਗੁਰੂਦੁਆਰਾ ਤਿਆਰ ਹੋ ਚੁੱਕਾ ਹੈ।ਇਸੇ ਕਰਕੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਇਥੇ 24 ਅਕਤੂਬਰ ਨੂੰ 9 ਵਜੇ ਪਾਠ ਦੇ ਭੋਗ ਤੋਂ ਬਾਅਦ ਰਾਗੀ ਸਿੰਘ ਸੰਗਤਾਂ ਨੂੰ ਅਪਣੇ ਪ੍ਰਵਚਨਾਂ ਨਾਲ ਅਤੇ ਕੀਰਤਨ ਨਾਲ ਨਿਹਾਲ ਕਰਨਗੇ।ਭਾਈ ਸਰਬਜੀਤ ਸਿੰਘ ਭਾਈ ਇੰਦਰਜੀਤ ਸਿੰਘ ਅਤੇ ਭਾਈ ਰਾਮ ਸਿੰਘ ਜੀ ਕੀਤਰਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ।ਸਮਾਗਮ ਦੋਰਾਨ ਚਾਹ ਪਕੋੜੇ ਅਤੇ ਗੁਰੁ ਦਾ ਲੰਗਰ ਅਟੱਟ ਵਰਤੇਗਾ।

Share Button

Leave a Reply

Your email address will not be published. Required fields are marked *