Sun. May 26th, 2019

ਗੁਰਬਿੰਦਰ ਭਗਤਾ ਨੂੰ ਅਹੁਦਾ ਨਿਵਾਜੇ ਜਾਣ ਤੇ ਅਕਾਲੀ ਭਾਜਪਾ ਆਗੂਆਂ ਨੇ ਲੱਡੂ ਵੰਡੇ

ਗੁਰਬਿੰਦਰ ਭਗਤਾ ਨੂੰ ਅਹੁਦਾ ਨਿਵਾਜੇ ਜਾਣ ਤੇ ਅਕਾਲੀ ਭਾਜਪਾ ਆਗੂਆਂ ਨੇ ਲੱਡੂ ਵੰਡੇ

ਭਗਤਾ ਭਾਈ ਕਾ,23 ਦਸੰਬਰ ( ਸਵਰਨ ਸਿੰਘ ਭਗਤ):ਬੀਤੇ ਦਿਨੀ ਭਾਜਪਾ ਹਾਈਕਮਾਨ ਗੁਰਬਿੰਦਰ ਸਿੱਧੂ ਨੂੰ ਪੰਜਾਬ ਐਗਰੋ ਫੂਡਗਰੇਨਜ ਕਾਰਪੋਰੇਸ਼ਨ ਲਿਮਿਟਡ ਦਾ ਡਾਇਰੈਕਟਰ ਨਿਯੁਕਤ ਕੀਤੇ ਜਾਣ ਤੇ ਸਥਾਨਿਕ ਸ਼ਹਿਰ ਦੇ ਅਕਾਲੀ ਭਾਜਪਾ ਆਗੂਆਂ ਵਲੋਂ ਮੇਨ ਚੋਂਕ ਵਿੱਚ ਲੱਡੂ ਵੰਡਦੇ ਹੋਏ ਭਗਤਾ ਦਾ ਆਪਣੇ ਜੱਦੀ ਪਿੰਡ ਪਹੁੰਚਣ ਤੇ ਗਲ ਵਿੱਚ ਹਾਰ ਪਾ ਕੇ ਸਵਾਗਤ ਕੀਤਾ ਗਿਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾਇਰੈਕਟਰ ਗੁਰਬਿੰਦਰ ਭਗਤਾ ਨੇ ਕਿਹਾ ਕਿ ਪਾਰਟੀ ਵਲੋਂ ਜੋ ਜੁੰਮੇਵਾਰੀ ਉਹਨਾਂ ਨੂੰ ਸੋਂਪੀ ਗਈ ਹੈ ਉਹ ਉਸਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਪਾਰਟੀ ਦੀ ਚੜ੍ਹਦੀਕਲਾ ਲਈ ਹਮੇਸ਼ਾ ਹੀ ਕੰਮ ਕਰਦੇ ਰਹਿਣਗੇ।ਇਸ ਮੌਕੇ ਮਨਜੀਤ ਸਿੰਘ ਧੁੰਨਾ ਪ੍ਰਧਾਨ ਬੀ.ਸੀ ਵਿੰਗ ਹਲਕਾ ਰਾਮਪੁਰਾ ਫੂਲ,ਸੁਖਜਿੰਦਰ ਸਿੰਘ ਐਮ.ਸੀ,ਕੇਵਲ ਕ੍ਰਿਸ਼ਨ,ਬਵਲੇਸ਼ ਕੁਮਾਰ ਬੌਬੀ ਸਿੰਗਲਾ,ਰਾਮ ਕੁਮਾਰ,ਹਰਦੇਵ ਸਿੰਘ ਨਿੱਕਾ ਐਮ.ਸੀ,ਜਗਸੀਰ ਮਾਸਟਰ,ਤਰਸੇਮ ਸੇਮੀ,ਸੁਖਜੀਤ ਕੌਰ ਭੱਠਲ,ਗੁਰਤੇਜ ਸਿੰਘ ਤੇਜਾ,ਗੁਰਚਰਨ ਸਿੰਘ ਚਰਨਾ,ਜਗਸੀਰ ਪੱਪੂ,ਪਰਮਜੀਤ ਪੰਮੀ,ਰਾਜਿੰਦਰ ਕੁਮਾਰ ਰੀਠਾ,ਪਰਮਿੰਦਰ ਫੋਜੀ,ਅਮਰਜੀਤ ਸਿੰਘ,ਹਰਜਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਲੋਕ ਸ਼ਾਮਿਲ ਸਨ।

Leave a Reply

Your email address will not be published. Required fields are marked *

%d bloggers like this: