ਗੁਰਬਿੰਦਰ ਭਗਤਾ ਅਹੁਦਾ ਮਿਲਣ ਉਪਰੰਤ ਗੁਰਦੁਆਰਾ ਅਰਾਮਸਰ ਵਿਖੇ ਹੋਏ ਨਮਸਤਕ

ss1

ਗੁਰਬਿੰਦਰ ਭਗਤਾ ਅਹੁਦਾ ਮਿਲਣ ਉਪਰੰਤ ਗੁਰਦੁਆਰਾ ਅਰਾਮਸਰ ਵਿਖੇ ਹੋਏ ਨਮਸਤਕ

20161106_111612ਭਗਤਾ ਭਾਈ ਕਾ 7 ਨਵੰਬਰ (ਸਵਰਨ ਸਿੰਘ ਭਗਤਾ) ਭਾਜਪਾ ਦੇ ਜਿਲਾ ਬਠਿੰਡਾ ਦਿਹਾਤੀ ਦੇ ਸਾਬਕਾ ਪ੍ਰਧਾਨ ਗੁਰਬਿੰਦਰ ਸਿੰਘ ਭਗਤਾ ਨੂੰ ਪਾਰਟੀ ਵਲੋਂ ਕਿਸਾਨ ਸੈਲ ਦੇ ਸੂਬਾ ਜਨਰਲ ਸਕੱਤਰ ਨਿਯੁਕਤ ਕੀਤੇ ਜਾਣ ਤੋਂ ਬਾਅਦ ਪਹਿਲੀ ਵਾਰ ਜਲਾਲ ਦੇ ਗੁਰਦੁਆਰਾ ਅਰਾਮਸਰ ਵਿਖੇ ਨਤਮਸਤਕ ਹੋਏ ਅਤੇ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕੀਤੀ ਗਈ।ਇਸ ਮੌਕੇ ਗੱਲਬਾਤ ਕਰਦੇ ਹੋਏ ਅਤੇ ਆਪਣੀ ਖੁਸ਼ੀ ਸਾਂਝੀ ਕਰਦੇ ਹੋਏ ਭਗਤਾ ਨੇ ਕਿਹਾ ਕਿ ਪਾਰਟੀ ਵਲੋਂ ਮੈਨੂੰ ਜੋ ਅਹੁਦਾ ਨਿਵਾਜਿਆ ਗਿਆ ਹੈ ਉਹ ਜਿਲਾ ਬਠਿੰਡਾ ਅਤੇ ਹਲਕਾ ਰਾਮਪੁਰਾ ਫੁਲ ਦੇ ਭਾਜਪਾ ਵਰਕਰਾਂ ਤੇ ਆਗੂਆਂ ਦੀ ਮਿਹਨਤ ਦਾ ਹੀ ਨਤੀਜਾ ਹੈ ਜਿਹੜੇ ਮੇਰੇ ਨਾਲ ਪਿਛਲੇ ਕਾਫੀ ਲੰਮੇ ਸਮੇਂ ਤੋਂ ਮੋਢੇ ਨਾਲ ਮੋਢਾ ਜੋੜ ਕੇ ਖਵੇ ਹਨ। ਇਸ ਮੌਕੇ ਉਹਨਾਂ ਨਾਲ ਕੇਵਲ ਕ੍ਰਿਸ਼ਨ, ਪਰਮਜੀਤ ਪੰਮੀ, ਪਰਮਿੰਦਰ ਫੌਜੀ, ਜਗਸੀਰ ਪੱਪੂ, ਜਗਸੀਰ ਮਾਸਟਰ, ਬਬਲੇਸ਼ ਕੁਮਾਰ ਬੌਬੀ, ਪਵਨ ਗਰਗ, ਰਾਜਿੰਦਰ ਕੁਮਾਰ ਰੀਠਾ, ਸੁਖਜੀਤ ਕੌਰ ਮਹਿਲਾ ਆਗੂ ਤੋਂ ਇਲਾਵਾ ਹੋਰ ਵੀ ਭਾਜਪਾ ਵਰਕਰ ਤੇ ਮਹਿਲਾ ਆਗੂ ਸ਼ਾਮਿਲ ਸਨ।

Share Button

Leave a Reply

Your email address will not be published. Required fields are marked *