ਗੁਰਬਾਣੀ ਅਦਬ ਸਤਿਕਾਰ ਮਾਰਚ 24 ਨਵੰਬਰ ਨੂੰ ਤਰਨ ਤਾਰਨ ਚ ਕੱਢਿਆ ਜਾਵੇਗਾ

ss1

ਗੁਰਬਾਣੀ ਅਦਬ ਸਤਿਕਾਰ ਮਾਰਚ 24 ਨਵੰਬਰ ਨੂੰ ਤਰਨ ਤਾਰਨ ਚ ਕੱਢਿਆ ਜਾਵੇਗਾ

kh-1ਅੰਮ੍ਰਿਤਸਰ 23 ਨਵੰਬਰ (ਜੇ. ਐਸ. ਖਾਲਸਾ): ਸਿੱਖ ਯੂਥ ਸੇਵਾ ਦਲ ਦੇ ਮੁੱਖ ਸੇਵਾਦਾਰ ਭਾਈ ਸੁਖਚੈਨ ਸਿੰਘ ਗੋਪਾਲਾ ਅਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਨੇ ਪ੍ਰੈੱਸ ਨੂੰ ਜਾਣਕਾਰੀ ਭੇਜਦਿਆਂ ਦੱਸਿਆਂ ਕਿ ਪੰਜਾਬ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੰਮੇਂ ਸਮੇਂ ਤੋ ਹੋ ਰਹੀ ਨਿਰੰਤਰ ਬੇਅਦਬੀ ਨੂੰ ਰੋਕਣ ਦੇ ਲਈ ਅਤੇ ਗੁਰਬਾਣੀ ਦੇ ਅਦਬ ਸਤਿਕਾਰ ਪ੍ਰਤੀ ਸੰਗਤਾਂ ਨੂੰ ਜਾਗਰੂਕ ਕਰਨ ਲਈ ਗੁਰਬਾਣੀ ਅਦਬ ਸਤਿਕਾਰ ਮਾਰਚ ੨੪ ਨਵੰਬਰ ਨੂੰ ਸਵੇਰੇ ੧੦ ਵਜੇ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਤੋਂ ਪੈਦਲ ਕੱਢਿਆ ਜਾਵੇਗਾ। ਉਹਨਾਂ ਦੱਸਿਆ ਕਿ ਸ਼ਹਿਰਾਂ ਵਿੱਚ ਬਿਨਾਂ ਕਿਸੇ ਇਜ਼ਾਜਤ ਤੋਂ ਆਮ ਦੁਕਾਨਾਂ ਤੇ ਗੁਟਕੇ ਪੋਥੀਆਂ ਸੈਂਚੀਆਂ ਦੀਆਂ ਬਿਨਾਂ ਅਦਬ ਸਤਿਕਾਰ ਮਰਿਯਾਦਾ ਤੋਂ ਧੜਾਧੜ ਵਿਕਰੀ ਹੋ ਰਹੀ ਹੈ। ਬਿਨਾਂ ਕਿਸੇ ਡਰ ਤੋਂ ਧੁਰ ਕੀ ਗੁਰਬਾਣੀ ਨੂੰ ਲੋਕਾਂ ਨੇ ਬਿਜਨਸ ਬਣਾ ਲਿਆ ਹੈ। ਉਹਨਾਂ ਕਿਹਾ ਕਿ ਗੁਰਬਾਣੀ ਬੇਅਦਬੀ ਦਾ ਇਹ ਵੀ ਵੱਡਾ ਕਾਰਨ ਹੈ ਕਿ ਕੁੱਝ ਸ਼ਰਾਰਤੀ ਅਨਸਰ ਦੁਕਾਨਾਂ ਤੋਂ ਪੋਥੀਆਂ ਅਤੇ ਮਹਾਰਾਜ ਸਾਹਿਬ ਜੀ ਦੇ ਪਾਵਨ ਸਰੂਪ ਲਿਜਾ ਕੇ ਬੇਅਦਬੀਆਂ ਕਰ ਰਹੇ ਹਨ, ਉਹਨਾਂ ਕਿਹਾ ਕਿ ਬਹੁਤਾਂਤ ਗਿਣਤੀ ਚ ਲੋਕਾਂ ਨੇ ਘਰਾਂ ਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪ੍ਰਕਾਸ਼ ਕੀਤੇ ਹੋਏ ਹਨ ਪਰ ਕੋਈ ਨਿਤਨੇਮ ਸਤਿਕਾਰ ਨਹੀਂ ਕੀਤਾ ਜਾ ਰਿਹਾ। ਸੰਗਤਾਂ ਨੂੰ ਗੁਰਬਾਣੀ ਦੇ ਸਤਿਕਾਰ ਲਈ ਜਾਗਰੂਕ ਕਰਦਿਆ ਸਿੱਖ ਯੂਥ ਸੇਵਾ ਦਲ ਵਲੋਂ ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ ਗੁਰਬਾਣੀ ਅਦਬ ਸਤਿਕਾਰ ਮਾਰਚ ਕੱਢਿਆ ਜਾਵੇਗਾ। ਇਹ ਮਾਰਚ ਸ੍ਰੀ ਦਰਬਾਰ ਸਾਹਿਬ ਤੋਂ ਆਰੰਭ ਹੋ ਕੇ ਬੋਹੜੀ ਚੌਂਕ ਅਤੇ ਵੱਖ-ਵੱਖ ਨਗਰਾਂ ਚ ਹੁੰਦਾ ਹੋਇਆਂ ਸ਼ਾਮ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਹੀ ਸਮਾਪਤ ਹੋਵੇਗਾ। ਇਸ ਮੌਕੇ ਫ਼ੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਜਨਰਲ ਸਕੱਤਰ ਭਾਈ ਮੇਜਰ ਸਿੰਘ ਕੰਗ, ਗਿਆਨੀ ਸੁਖਬੀਰ ਸਿੰਘ ਸੰਘਾ, ਤਰਨ ਤਾਰਨ ਜਿਲ੍ਹਾ ਪ੍ਰਧਾਨ ਭਾਈ ਸਿਮਰਜੀਤ ਸਿੰਘ ਸੰਘਾ, ਅੰਮ੍ਰਿਤਸਰ ਜਿਲ੍ਹਾ ਪ੍ਰਧਾਨ ਗਿਆਨੀ ਸਿਮਰਨਜੀਤ ਸਿੰਘ ਮਾਨ, ਸ਼ਹਿਰੀ ਪ੍ਰਧਾਨ ਭਾਈ ਗੁਰਦਿਆਲ ਸਿੰਘ ਸੰਘਾ, ਭਾਈ ਪਾਲ ਸਿੰਘ ਕੰਗ, ਭਾਈ ਨਿਰਭੈ ਸਿੰਘ, ਭਾਈ ਹਰਪ੍ਰੀਤ ਸਿੰਘ ਟੋਨੀ ਖ਼ਾਲਿਸਤਾਨੀ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *